ਮਹਿੰਗਾਈ ਦੀ ਮਾਰ: ਗਰਮੀ ਦੇ ਮੌਸਮ ਤੋਂ ਪਹਿਲਾਂ ਦੁੱਧ ਦੀਆਂ ਕੀਮਤਾਂ ’ਚ ਉਬਾਲ, ਅਮੂਲ ਤੋਂ ਬਾਅਦ ਪਰਾਗ ਨੇ ਭਾਅ ਵਧਾਏ

ਨਵੀਂ ਦਿੱਲੀ (ਸਮਾਜ ਵੀਕਲੀ):  ਡੇਅਰੀ ਫਰਮ ਪਰਾਗ ਮਿਲਕ ਫੂਡਜ਼ ਲਿਮਟਿਡ ਨੇ ਅੱਜ ਕਿਹਾ ਹੈ ਕਿ ਉਸ ਨੇ ਗੋਵਰਧਨ ਬ੍ਰਾਂਡ ਦੇ ਗਾਂ ਦੇ ਦੁੱਧ ਦੀ ਕੀਮਤ 1 ਮਾਰਚ ਤੋਂ 2 ਰੁਪਏ ਪ੍ਰਤੀ ਲਿਟਰ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ, ਜੋ ਅਮੂਲ ਬ੍ਰਾਂਡ ਦੇ ਤਹਿਤ ਦੁੱਧ ਅਤੇ ਦੁੱਧ ਉਤਪਾਦਾਂ ਦੀ ਮਾਰਕੀਟਿੰਗ ਕਰਦੀ ਹੈ, ਨੇ ਸੋਮਵਾਰ ਨੂੰ ਕਿਹਾ ਸੀ ਕਿ ਪਹਿਲੀ ਮਾਰਚ ਤੋਂ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਜਾਵੇਗਾ। ਪਰਾਗ ਮਿਲਕ ਨੇ ਇਕ ਬਿਆਨ ‘ਚ ਕਿਹਾ ਕਿ ਕੀਮਤਾਂ ‘ਚ ਵਾਧੇ ਨਾਲ ਗੋਵਰਧਨ ਗੋਲਡ ਦੁੱਧ ਦੀ ਕੀਮਤ ਹੁਣ 48 ਰੁਪਏ ਪ੍ਰਤੀ ਲਿਟਰ ਤੋਂ ਵਧ ਕੇ 50 ਰੁਪਏ ਹੋ ਜਾਵੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਕਰੇਨ ਸੰਕਟ ਨਾਲ ਪੈਦਾ ਹੋਈ ਸਥਿਤੀ ਬਾਰੇ ਮੋਦੀ ਨੇ ਕੋਵਿੰਦ ਨੂੰ ਜਾਣਕਾਰੀ ਦਿੱਤੀ
Next articleਸਕੂਲਾਂ ’ਚ ਵਿਵਾਦਤ ਪੁਸਤਕ ਪੜ੍ਹਾਉਣ ਦਾ ਮਾਮਲਾ ਭਖਿਆ