ਮਹਿੰਗਾਈ ਦੀ ਮਾਰ

(ਸਮਾਜ ਵੀਕਲੀ)-ਪਹਿਲਾਂ ਹੀ ਮਨੁੱਖ ਮਹਿੰਗਾਈ, ਬੇਰੁਜ਼ਗਾਰੀ, ਸਰਕਾਰਾਂ ਦੇ ਰੁੱਖੇ
ਪਨ ਦਾ ਸ਼ਿਕਾਰ ਹੋ ਰਿਹਾ ਸੀ।
ਉੱਤੋ ਮੁਸੀਬਤ ਹੋਰ ਬਣ ਗਈ,
ਸੋ ਕਿੰਨੇ ਦਿਨਾਂ ਤੋਂ ਰੂਸ ਯੂਕਰੇਨ ਦੀ ਜੰਗ ਨੇ ਆਮ ਆਦਮੀ ਦਾ ਸਾਹ ਹੋਰ ਵੀ ਘੁੱਟਣਾ ਸ਼ੁਰੂ ਕਰ ਦਿੱਤਾ। ਜਿਥੇ ਬਾਹਰਲੇ ਦੇਸ਼ਾਂ ਤੋਂ ਚੀਜ਼ਾਂ ਭਾਵ ਪਦਾਰਥਾਂ ਦਾ ਲੈਣ ਦੇਣ ( ਅਯਾਤ ਨਿਰਯਾਤ ) ਰੁਕ
ਗਿਆ, ਉੱਥੇ ਸਾਡੇ ਦੇਸ਼ ਵਿੱਚ ਪਹਿਲਾਂ ਤੋਂ ਦੁਕਾਨਾਂ ਫੈਕਟਰੀਆਂ ਤੇ ਸਟੋਰਾਂ ਵਿੱਚ ਜਮ੍ਹਾਂ ਕੀਤਾ ਸਮਾਨ ਮਹਿੰਗੇ ਭਾਅ ਤੇ ਮਿਲਣ ਲੱਗ ਪਿਆ। ਹਰ ਇੱਕ ਚੀਜ਼ ਦੀ ਲੋੜੋਂ ਵੱਧ ਕੀਮਤ ਨੇ ( ਪਹਿਲਾਂ ਮਿਹਨਤ ਲਈ ਲੱਕ ਬੰਨ੍ਹਣਾ ਪੈਦਾ ਸੀ। ) ਹੁਣ ਆਦਮੀ ਨੂੰ ਢਿੱਡ ਬੰਨਣ ਲਈ ਮਜਬੂਰ ਕਰ ਦਿੱਤਾ। ਪੂਰੀ ਦੁਨੀਆਂ ਦੀ ਨਜ਼ਰ ਇਸ ਜੰਗ ਤੇ ਟਿਕੀ ਹੋਈ ਹੈ। ਖੈਰ ਜਦੋਂ ਵੀ ਮਨੁੱਖ ਨੂੰ ਮਾਰੇ ਭੁੱਖ ਜਾਂ ਮਜਬੂਰੀ। ਆਮ ਆਦਮੀ ਕੋਲ ਮਹਿੰਗਾਈ ਦਾ ਮੁਕਾਬਲਾ ਕਰਨ ਲਈ ਕੋਈ ਵੀ ਠੋਸ ਸਾਧਨ ਨਹੀ। ਜੇ ਹੋਰ ਵੀ ਮਹਿੰਗਾਈ ਵੱਧ ਗਈ,ਰੁਜ਼ਗਾਰ ਦੇ ਮੌਕੇ ਪੈਦਾ ਨਾ ਹੋਏ ਤਾਂ ਸਾਡੇ ਦੇਸ਼ ਵਿਚਲੀ ਭੁੱਖ ਮਰੀ ਜੰਗ ਨੂੰ ਕੌਣ ਰੋਕੇਗਾ। ਯੂਕਰੇਨ ਵਿੱਚ ਸਾਡੇ ਕਿੰਨੇ ਬੱਚੇ ਪੜਨ ਲਈ ਗਏ ਸੀ। ਰੁਜ਼ਗਾਰ ਖਾਤਰ ਕਿਉ ਕਿ ਇੱਥੇ ਸਾਡੇ ਦੇਸ਼ ਵਿੱਚ ਪੜ੍ਹਨਾ ਕੋਰਸ ਕਰਨੇ ਹਰ ਇੱਕ ਦੀ ਪਹੁੰਚ ਵਿੱਚ ਨਹੀਂ। ਅੱਜ ਮਜਬੂਰੀ ਵੱਸ ਵਿਦਿਆਰਥੀਆਂ ਤੇ ਕਾਮਿਆਂ ਨੂੰ ਉਹ ਦੇਸ਼ ਛੱਡਣ ਲਈ ਮਜਬੂਰ ਹੋਣਾ ਪਿਆ। ਤੇ ਪੜ੍ਹਈ ਅੱਧ ਵਿਚਾਲੇ ਛੱਡਣੀ ਪਈ। ਇਹ ਵੀ ਸਾਡੀਆਂ ਸਰਕਾਰਾਂ ਦੀ ਜੁੰਮੇਵਾਰੀ ਬਣ ਗਈ। ਹੁਣ ਦੁਬਾਰਾ ਬੱਚੇ ਉੱਥੇ ਜਾ ਕਿ ਪੜ੍ਹਈ ਪੂਰੀ ਨਹੀਂ ਕਰ ਸਕਦੇ ਜਿੰਨਾਂ ਦਾ ਭਵਿੱਖ ਖ਼ਤਰੇ ਵਿੱਚ ਹੈ। ਮਹਿੰਗਾਈ ਨੇ ਹੁਣ ਤੋਂ ਹੁਣ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ। ਹਰ ਚੀਜ਼ ਦੇ ਕਿੰਨੇ ਭਾਅ ਵੱਧ ਗਏ ਖਾਣ ਵਾਲੇ ਤੇਲ, ਡੀਜ਼ਲ, ਪਟਰੋਲ, ਰਸੋਈ ਗੈਸ,
ਜਦੋਂ ਇਹ ਚੀਜ਼ਾਂ ਮਹਿੰਗੀਆਂ ਹੋ
ਜਾਣ ਤਾਂ ਦੂਜੀਆਂ ਦਾ ਵੀ ਮਹਿੰਗਾ ਹੋਣਾ ਸੁਭਾਵਿਕ ਹੈ। ਹੁਣ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ, ਕਿ ਜੋ ਸਮਾਨ ਮਹਿੰਗਾ ਹੋਣ
ਤੋਂ ਪਹਿਲਾਂ ਸਟੋਰਾਂ ਵਿੱਚ ਪਿਆ ਹੈ। ਉਸ ਨੂੰ ਪਹਿਲੇ ਹੀ ਭਾਅ ਤੇ
ਜਨਤਾਂ ਨੂੰ ਦਿੱਤਾ ਜਾਵੇ। ਜਦੋਂ ਨਵਾਂ ਸਮਾਨ ਮਾਰਕੀਟ ਵਿੱਚ ਆਵੇ ਉਸ ਨੂੰ ਵੀ ਘੱਟ ਤੋਂ ਘੱਟ ਵਾਧਾ ਕਰਕੇ ਆਮ ਲੋਕਾਂ ਨੂੰ ਦਿੱਤਾ ਜਾਵੇ। ਤਾਂ ਕਿ ਹਰ ਇੱਕ ਆਦਮੀ ਆਪਣੀ ਲੋੜ ਪੂਰੀ ਕਰ
ਸਕੇ।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleराजस्थान के बाद छत्तीसगढ़ में भी पुरानी पेंशन स्कीम हुई बहाल
Next articleਮਹਿੰਗਾਈ ਦੀ ਮਾਰ