ਮਹਿੰਗਾਈ

ਜਗਦੀਸ਼ ਰਾਣਾ

(ਸਮਾਜ ਵੀਕਲੀ)

ਆਟੇ ਵਾਲੇ ਪੀਪੇ ਵਿੱਚੋਂ ਰੱਖੇ ਪੈਸੇ ਕੱਢ ਕੇ.
ਵਿਹੜੇ ਵਿੱਚ ਲੱਗੀ ਟਾਹਲੀ ਵੇਚ ਦਿੱਤੀ ਵੱਢ ਕੇ.
ਹਾਲ ਓਹੀ ਹੈ,ਬਦਲ ਸਰਕਾਰ ਗਈ.
ਹਾਏ .. !   ਮਹਿੰਗਾਈ ਮਾਰ ਗਈ….    !
ਅੱਸੀਆਂ ਤੋਂ ਉੱਤੇ ਹੈ ਟਮਾਟਰਾਂ ਦਾ ਭਾਅ
ਸਬਜੀਆਂ ਕਹਿਣ,  ” ਸਾਨੂੰ ਹੱਥ ਨਾ ਤੂੰ ਲਾ “
ਮੱਥਾ ਪਿੱਟ-ਪਿੱਟ ਦੁਨੀਆਂ ਇਹ ਹਾਰ ਗਈ.
ਹਾਏ … !  ਮਹਿੰਗਾਈ ਮਾਰ ਗਈ …  !
ਆਏ ਦਿਨ ਵਧਦੇ ਨੇ ਭਾਅ ਏਥੇ ਤੇਲ ਦੇ.
ਆਵੇ ਨਾ ਸਮਝ ਇਸ ਸਰਕਾਰੀ ਖੇਲ ਦੇ.
“ਰੇਟ ਘੱਟ ਕਰੋ ”  ਮੰਗ ਬੇਕਾਰ ਗਈ.
ਹਾਏ … !   ਮਹਿੰਗਾਈ ਮਾਰ ਗਈ … !
ਕਰ ( ਟੈਕਸ. ) ਲਾ-ਲਾ ਕੇ ਕਚੂੰਬਰ ਹੈ ਕੱਢ ‘ਤਾ .
ਜੀਂਦੇ ਨੇ ਲੋਕ .. , ਪਰ ਜੀਣਾ ਜਿਵੇਂ ਛੱਡ ‘ਤਾ
ਅਜੇ ਗੱਲ ਨਾ ਇਹ ਦਿੱਲੀ ਦਰਬਾਰ ਗਈ.
ਹਾਏ … !   ਮਹਿੰਗਾਈ ਮਾਰ ਗਈ … !
‘ਰਾਣਿਆ ‘ ਗ਼ਰੀਬਾਂ ਮੂੰਹੋਂ ਰੋਟੀ ਖੋਹੀ ਜਾ ਰਹੀ.
” ਅੱਛੇ ਦਿਨ ਆ ਗਏ ”  ਡੌਂਡੀ ਸਰਕਾਰ ਪਾ ਰਹੀ.
ਰੂਪ ਦੈਂਤ ਦਾ ਹੈ ਮਹਿੰਗਾਈ ਧਾਰ ਗਈ.
ਹਾਏ .. !   ਮਹਿੰਗਾਈ ਮਾਰ ਗਈ … !
ਜਗਦੀਸ਼ ਰਾਣਾ
ਸੋਫ਼ੀ ਪਿੰਡ 
ਜਲੰਧਰ ਛਾਉਂਣੀ  – 24.
09872630635
08872630635

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਔਰਤ ਬਿਨਾਂ
Next articleਮੈਡਮ ਕੁਲਦੀਪ ਕੌਰ ਨੂੰ ਪੱਕੇ ਹੋਣ ’ਤੇ ਦਿੱਤੀ ਮੁਬਾਰਕਬਾਦ