ਮਹਿੰਗਾਈ

ਗੁਰਾ ਮਹਿਲ ਭਾਈ ਰੂਪਾ

(ਸਮਾਜ ਵੀਕਲੀ)

ਕੀ ਬਣੂ ਮਿਡਲ ਕਲਾਸ ਦਾ,
ਕਿਸ਼ਮਤ ਜਿੰਨ੍ਹਾਂ ਦੀ ਮਾੜੀ।
ਗ਼ਰੀਬ ਭੁੱਬਾਂ ਮਾਰ ਰੋਂਵਦਾ,
ਖਰਚਾ ਵੱਧ ‘ਤੇ ਘੱਟ ਦਿਹਾੜੀ ।
ਕੀ ਬਣੂ ਮਿਡਲ ਕਲਾਸ ਦਾ,ਲੋਕੋ ਮੱਤ ਮਹਿਗਾਈ ਨੇ ਮਾਰੀ।

ਟੈਕਸਾਂ ਨੇ ਲੱਕ ਤੋੜਤਾ,ਸਾਹ ਲੈਣ ‘ਤੇ ਹੁੰਦੀ ਔਖਿਆਈ।
ਕਹਿਰ ਕੋਰੋਨਾ ਕਾਲ ਦਾ,ਆਕਸੀਜਨ ਘੱਟ ਹੈ ਥਿਆਈ।
ਆਕਸੀਜਨ ਦੀ ਘਾਟ ਤੇ,ਕਿੰਨੇ ਲੋਕਾਂ ਨੇ ਜਿੰਦਗੀ ਹਾਰੀ।
ਕੀ ਬਣੂ ਮਿਡਲ ਕਲਾਸ ਦਾ,,,,,

ਡੀਜ਼ਲ ਪਟਰੌਲ ਰੋਜ਼ ਵੱਧਦਾ,ਨਿੱਤ ਵੱਧ ਰਹੀ ਮਹਿੰਗਾਈ।
ਅੱਗ ਲੱਗੀ ਹਰ ਚੀਜ਼ ਨੂੰ, ਹੋਈ ਮਹਿੰਗੀ ਢੋਆ ਢੁਹਾਈ।
ਸ਼ਰਮਾਏਦਾਰ ਮੌਜਾਂ ਲੁੱਟਦੇ, ਜਿੰਨ੍ਹਾਂ ਨੂੰ ਸਹਿ ਸਰਕਾਰੀ।
ਕੀ ਬਣੂ ਮਿਡਲ ਕਲਾਸ ਦਾ,,,,,

ਰਸੋਈ ਚਲਾਉਣੀ ਮੁਸ਼ਕਲ ਹੋ ਗਈ,ਹਾਲ ਹੋ ਗਏ ਮੰਦੇ।
ਆ ਲੱਗੇ ਲੌਕਡਾਉਨ ਨੇ,ਚੌਪਟ ਕਰ ਦਿੱਤੇ ਸਭ ਧੰਦੇ।
ਪਰਜਾ ਕੰਗਾਲ ਹੋ ਗਈ,ਨੀਤੀ ਮੇਰੇ ਦੇਸ਼ ਦੀ ਨਿਆਰੀ।
ਕੀ ਬਣੂ ਮਿਡਲ ਕਲਾਸ ਦਾ,,,,,,

ਨੌਜਵਾਨ ਪੀੜ੍ਹੀ ਪੜ੍ਹ ਲਿਖਕੇ,ਭੱਜੀ ਪਰਦੇਸਾਂ ਵੱਲ ਜਾਵੇ।
ਕਰਨ ਵੀ ਕੀ ਗੁਰੇ ਮਹਿਲ ਜੀ,ਨਾ ਨੌਕਰੀ ਐਥੇ ਥਿਆਵੇ।
ਭਾਈ ਰੂਪੇ ਵਾਲਾ ਸੋਚਾਂ ਸੋਚਦਾ,ਜਾਂਦਾ ਮੱਥੇ ਹੱਥ ਮਾਰੀ।
ਕੀ ਬਣੂ ਮਿਡਲ ਕਲਾਸ ਦਾ,,,,,,

ਲੇਖਕ-ਗੁਰਾ ਮਹਿਲ ਭਾਈ ਰੂਪਾ
94632 60058

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleमंच फ्रंट अगेंस्ट एनपीएस इन रेलवे द्भारा सोशल मीडिया को बना जाऐगा संगर्ष का हथियार
Next articleਵਾਹ ਨੀਂ ਸਰਕਾਰੇ