HOME ਮੋਹ ਮਾਇਆ 

ਮੋਹ ਮਾਇਆ 

ਗੁਰਜਿੰਦਰ ਸਿੰਘ ਸਿੱਧੂ
(ਸਮਾਜ ਵੀਕਲੀ) 
ਚਾਰ ਦਿਨਾਂ ਦੀ ਇਹ ਜਿੰਦਗਾਨੀ
ਫਿਰ ਕਿਓ ਪਾਉਨਾ ਗਿੰਦਿਆ ਰੌਲਾ ।
ਸਾਰੇ ਦਾ ਸਾਰਾ ਕੁਝ ਇੱਥੇ ਰਹਿ ਜਾਣਾ
ਫਿਰ ਕਿਓ ਕਰਦਾ ਦਿਲ ਆਪਣੇ ਨੂੰ ਤੂੰ ਹੌਲਾ।
ਤਮਹਾ ਬੰਦੇ ਦੀ ਕਦੇ ਨਹੀਂ ਭਰਦੀ
ਭਾਵੇਂ ਸਾਰੀ ਦੁਨੀਆ ਦੀ ਦੌਲਤ ਤੂੰ ਪਾ ਲਾ।
ਇੱਕ ਸੂਈ ਤੂੰ ਨਾਲ ਨਹੀਂ ਲੈ ਕੇ ਜਾ ਸਕਦਾ
ਜਿੰਨਾ ਤੈਥੋਂ ਜ਼ੋਰ ਲੱਗਦਾ ਭਾਵੇਂ ਤੂੰ ਲਾ ਲਾ।
ਪਤਾ ਹੋਣ ਦੇ ਬਾਵਜੂਦ ਵੀ ਤੂੰ ਮਾਰੇ ਠੱਗੀਆਂ
ਛੱਡ ਕੇ ਪੁੱਠਿਆਂ ਕੰਮਾਂ ਤਾਈਂ,ਉਸ ਡਾਢੇ ਨੂੰ ਧਿਆਲਾ।
ਮਾੜਿਆਂ ਕੰਮਾਂ ਦੇ ਵਿੱਚ ਕੁਝ ਨਹੀਂ ਰੱਖਿਆ
ਜੇ ਤੈਨੂੰ ਸਮਝ ਨਹੀਂ ਪੈਂਦੀ ਹੀਰੇ ਵਰਗਾ ਜਨਮ ਗਵਾਲਾ।
ਗੁਰਜਿੰਦਰ ਸਿੰਘ ਸਿੱਧੂ 
ਪਿੰਡ ਖਿੱਚੀਆਂ  ਜ਼ਿਲਾ ਗੁਰਦਾਸਪੁਰ 
ਫੋਨ 062393 31711
Previous articleਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਜੀ ਦੀ 33ਵੀਂ ਬਰਸੀ ਨੂੰ ਸਮਰਪਿਤ ਇਨਾਮ ਵੰਡ ਸਮਾਰੋਹ
Next articleਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਸੜੋਆ ਦੀ ਮੀਟਿੰਗ ਹੋਈ