ਇੰਡੋ ਅਮੈਰੀਕਨ ਦੇਸ਼ ਭਗਤ ਫਾਊਂਡੇਸ਼ਨ ਵੱਲੋਂ ਗ਼ਦਰੀ ਬਾਬਿਆਂ ਦੇ ਮੇਲੇ ਲਈ ਇੱਕ ਲੱਖ ਰੁਪਏ ਸਹਾਇਤਾ

ਜਲੰਧਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਇੰਡੋ ਅਮੈਰੀਕਨ ਦੇਸ਼ ਭਗਤ ਫਾਊਂਡੇਸ਼ਨ ਆਫ਼ ਬੇ ਏਰੀਆ ( ਯੂ. ਐੱਸ. ਏ.) ਅਮਰੀਕਾ ਦੀ ਧਰਤੀ ਤੇ ਗ਼ਦਰੀ ਬਾਬਿਆਂ ਦਾ ਮੇਲਾ ਲਾਉਣ ਦਾ ਸ਼ਾਨਦਾਰ ਉੱਦਮ ਕਰਦੀ ਹੈ । ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਗ਼ਦਰੀ ਬਾਬਿਆਂ ਦੇ ਇਸ ਵਰ੍ਹੇ 33ਵੇਂ ਮੇਲੇ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਇਸ ਸੰਸਥਾ ਨੇ ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੂੰ ਭੇਂਟ ਕੀਤੀ। ਇਸ ਮੌਕੇ ਅਮਰੀਕਾ ਤੋਂ ਸਹਾਇਤਾ ਭੇਜਣ ਵਾਲੀ ਉਪ੍ਰੋਕਤ ਸੰਸਥਾ ਦੇ ਮੈਂਬਰ ਸਾਥੀ ਨਰਿੰਦਰ ਸੁੱਜੋ ਨੇ ਫੋਨ ਤੇ ਗੱਲ ਕਰਦਿਆਂ ਮੇਲੇ ਲਈ ਮੁਬਾਰਕਬਾਦ ਦਿੱਤੀ ਅਤੇ ਗ਼ਦਰੀ ਬਾਬਿਆਂ ਦੀ ਘਾਲਣਾ ਨੂੰ ਸਲਾਮ ਕੀਤੀ। ਇਸ ਮੌਕੇ ਅਮੋਲਕ ਸਿੰਘ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਨੇ ਅਮਰੀਕਾ ਤੋਂ ਇੰਡੋ ਅਮੈਰੀਕਨ ਦੇਸ਼ ਭਗਤ ਫਾਊਂਡੇਸ਼ਨ ਬੇਅ ਏਰੀਆ ਸੰਸਥਾ ਦਾ ਅਤੇ ਉਸ ਵੱਲੋਂ ਰਾਸ਼ੀ ਭੇਟ ਕਰਨ ਆਏ ਕੁਲਭੂਸ਼ਣ ਕੁਮਾਰ ਹੈਪੀ ਦਾ ਹਾਰਦਿਕ ਸੁਆਗਤ ਅਤੇ ਕਿਤਾਬਾਂ ਭੇਂਟ ਕਰਕੇ ਸਨਮਾਨ ਕੀਤਾ । ਕੁਲਭੂਸ਼ਣ ਦੇ ਨਾਲ਼ ਸਥਾਨਕ ਸੰਗੀ ਸਾਥੀ ਅਰੁਨ ਹਾਂਸ ਅਤੇ ਹਰਬੰਸ ਵੀ ਆਏ ਸਨ। ਉਹਨਾਂ ਨਾਲ਼ 7,8,9 ਨਵੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਲੱਗ ਰਹੇ ਮੇਲੇ ਬਾਰੇ ਵਿਚਾਰਾਂ ਹੋਈਆਂ। ਜ਼ਿਕਰਯੋਗ ਹੈ ਕਿ ਇੰਡੋ ਅਮੈਰੀਕਨ ਦੇਸ਼ ਭਗਤ ਮੈਮੋਰੀਅਲ ਫਾਊਂਡੇਸ਼ਨ ਆਫ ਬੇ ਏਰੀਆ ਨੇ 28 ਸਤੰਬਰ ਨੂੰ ਮਿਲਪੀਟਾਸ ਕੈਲੇਫੋਰਨੀਆ ਵਿਖੇ ਡਾ ਸਾਹਿਬ ਸਿੰਘ ਦਾ ਨਾਟਕ ‘ਧਨੁ ਲੇਖਾਰੀ ਨਾਨਕਾ’ ਕਰਵਾਇਆ। 26 ਅਕਤੂਬਰ ਨੂੰ ਮਾਨਟਿਕਾ ਕੈਲੈਫੋਰਨੀਆ ( ਯੂ.ਐੱਸ.ਏ.) ਵਿਖੇ ਇਹੋ ਨਾਟਕ ਕਰਵਾਇਆ ਜਾ ਰਿਹਾ ਹੈ। ਕੁਲਭੂਸ਼ਣ ਨੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੀਆਂ ਸਰਗਰਮੀਆਂ, ਗ਼ਦਰੀ ਬਾਬਿਆਂ ਦੇ ਮੇਲੇ ਬਾਰੇ ਜਾਣਕੇ ਗਹਿਰੀ ਖੁਸ਼ੀ ਦਾ ਇਜ਼ਹਾਰ ਕੀਤਾ। ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਅਮਰੀਕਾ ‘ਚ ਕੰਮ ਕਰਦੀ ਸੰਸਥਾ ਦੇ ਸਾਥੀਆਂ ਵੱਲੋਂ ਸਹਾਇਤਾ ਭੇਜਣ ਦਾ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਪੈਸ਼ਲ ਬੱਚਿਆਂ ਨੇ ਸਕੂਲ ’ਚ ਲਗਾਈ ਮੋਮਬੱਤੀਆਂ ਦੀ ਪ੍ਰਦਰਸ਼ਨੀ
Next articleਬਸਪਾ ਹੁਸ਼ਿਆਰਪੁਰ ਦੇ ਜ਼ਿਲ੍ਹਾ ਕਨਵੀਨਰ ਸਵ ਸ਼ਿਵ ਕੁਮਾਰ ਦੀ ਅੰਤਿਮ ਅਰਦਾਸ