ਉਦਾਸੀਨਤਾ ਦਾ ਭਾਵ ਲੈਂਦੀ ਸ਼ਾਇਰੀ ‘ਤਾਬੀਰ’

ਪੁਸਤਕ ਪੜਚੋਲ

(ਸਮਾਜ ਵੀਕਲੀ) ਸ਼ਹਿਬਾਜ਼ ਖ਼ਾਨ ਸੰਜੀਦਾ ਵਿਅਕਤਿਤਵ ਦਾ ਸ਼ਾਇਰ ਹੈ| ਉਸ ਦੀ ਸਾਹਿਤ ਜਗਤ ਵਿੱਚ ਪਲੇਠੀ ਕਾਵਿ ਪੁਸਤਕ ‘ਤਾਬੀਰ’ ਨੇ ਪ੍ਰੇਵਸ਼ ਕੀਤਾ ਹੈ| ਇਸ ਪੁਸਤਕ ਵਿੱਚ ਉਸ ਦੀਆਂ ਕੁਝ ਕਵਿਤਾਵਾਂਲੂ ਗ਼ਜ਼ਲਾਂ ਅਤੇ ਕੁਝ ਗੀਤ ਰੂਪੀ ਕਵਿਤਾਵਾਂ ਪੜ•ਨ ਨੂੰ ਮਿਲਦੀਆਂ ਹਨ| ਅਕਸਰ ਵਿਦਵਾਨ ਸਾਹਿਤ ਸਿਰਜਨਾ ਨੂੰ ਪਰਿਵਾਰਕ ਪ੍ਰਭਾਵ ਨਹੀਂ ਮੰਨਦੇ| ਪਰ ਇਸ ਸ਼ਾਇਰ ਦੀ ਸ਼ਾਇਰੀ ਇਸ ਕਥਨ ਨੂੰ ਗਲਤ ਸਾਬਤ ਕਰਦੀ ਹੈਲੂ ਕਿਉਕਿ ਸ਼ਾਇਰ ਦੇ ਪਿਤਾ ਕੰਵਰ ਇਮਤਿਆਜ਼ ਵੀ ਪ੍ਰਸਿੱਧ ਸ਼ਾਇਰ ਸਨ ਜਿਨ•ਾਂ ਨੂੰ ਕੋਈ ਭੁੱਲਿਆ ਨਹੀਂ ਹੈ| ਇਸ ਤਰ•ਾਂ ਉਹਨਾਂ ਨੂੰ ਲੱਗੀ ਸ਼ਾਇਰੀ ਦੀ ਚਿਣਗ ਪਰਿਵਾਰਕ ਭਾਵ ਪਿਤਾ ਪੁਰਖੀ ਹੈ ਜਿਸ ਬਾਰੇ ਉਹ ਆਪ ਵੀ ਲਿਖਦਾ ਹੈ ਕਿ ਸ਼ਾਇਰੀ ਖ਼ੂਨ ਵਿੱਚ ਮਿਲਦੀ ਹੈਲੂ ਵਿਰਾਸਤ ਵਿੱਚ ਮਿਲਦੀ ਹੈ|
ਇਸ ਪਲੇਠੇ ਕਾਵਿ ਸੰਗ੍ਰਹਿ ‘ਤਾਬੀਰ’ ਦਾ ਅਧਿਐਨ ਕਰਦਿਆਂ ਉਸ ਦੀ ਸ਼ਾਇਰੀ ਵਿੱਚੋਂ ਉਦਾਸੀਨਤਾ ਉਤਪੰਨ ਹੁੰਦੀ ਦਿਖਾਈ ਦਿੰਦੀ ਹੈ| ਪੁਸਤਕ ਦਾ ਨਾਮ ਪਹਿਲੀ ਸਿਰਲੇਖਤ ਕਵਿਤਾ ‘ਤਾਬੀਰ’ ਦੇ ਆਧਾਰ ਤੇ ਰੱਖਿਆ ਗਿਆ ਹੈ ਜਿਸ ਵਿੱਚ ਉਸ ਨੇ ਆਪਣੇ ਸ਼ੌਂਕ ਅਤੇ ਸਿਰਜਨਾ ਦਾ ਇਜ਼ਹਾਰ ਕੀਤਾ ਹੈ| ਪੁਸਤਕ ਵਿਚਲੀਆਂ ਨਜ਼ਮਾਂ ਨੂੰ ਉਹ ਕਈ ਪੱਖਾਂ ਤੋਂ ਦੇਖਦਾ ਹੈ| ਉਸ ਨੂੰ ਲਿਖਣ ਨਾਲ਼ ਹੀ ਮੁਹੱਬਤ ਹੈ ਜਦੋ ਕਵਿਤਾ ਕਹਿੰਦੀ ਹੈ –
‘‘ਬੱਸ ਇਹੀ ਮੇਰੀ ਮੁਹੱਬਤ ਹੈਲੂ ਕਿ ਮੈਨੂੰ ਲਿਖਣ ਦਾ ਬਹੁਤ ਸ਼ੌਂਕ ਹੈਲੂ
ਮੈਨੂੰ ਲਿਖਣ ਦਾ ਬੇ-ਇੰਤਹਾ ਸ਼ੌਂਕ ਹੈ| ’’ (ਪੰਨਾ 16)
ਜੀਵਨ ਵਿੱਚ ਸੰਤੁਸ਼ਟ ਵਿਅਕਤੀ ਨੰੂ ਕੁਝ ਵੀ ਔਖਾ ਨਹੀਂ ਲਗਦਾ| ਸਮਾਜ ਵਿੱਚ ਜੋ ਲੋਕ ਸੋਚਦੇ ਹਨ ਉਸ ਤੋਂ ਉਲਟ ਰੇਤ ਦੇ ਮਹਿਲਲੂ ਕੁਝ ਰੁਪਏਲੂ ਭਰਾ ਦੇ ਵਰਤੇ ਕਪੜੇ ਅਤੇ ਆਟੇ ਦੀ ਚਿੜੀ ਨਾਲ਼ ਪੇਟ ਭਰ ਕੇ ਵੀ ਸੰਤੁਸ਼ਟ ਹੋ ਜਾਂਦਾ ਹੈ| ਕਵਿਤਾ ਦੱਸਦੀ ਹੈ ਕਿ ਕਿਸਮਤ ਬੰਦੇ ਤੋਂ ਕੀ-ਕੀ ਨਹੀਂ ਕਰਵਾਉਂਦੀ ਤੇ ਬੰਦਾ ਕਠਪੁਤਲੀ ਵਾਂਗ ਲੱਗਾ ਰਹਿੰਦਾ ਹੈ| ਇਸੇ ਤਰ•ਾਂ ਕਵਿਤਾ ‘ਰੋਟੀ ਟੁੱਕਰ ਖ਼ਾਤਿਰ’ ਵਿੱਚ ਵੀ ਪੇਟ ਦੀ ਭੁੱਖ ਮਿਟਾਉਣ ਲਈ ਬੜਾ ਕੁਝ ਕਰਨਾ ਅਤੇ ਜਰਨਾ ਪੈਂਦਾ ਦੱਸਿਆ ਗਿਆ ਹੈ| ਬਾਲ ਮਜ਼ਦੂਰੀਲੂ ਉੱਚ-ਨੀਚ ਦਾ ਫਰਕ ਆਦਿ ਵੀ ਕਵਿਤਾਵਾਂ ਦਾ ਸ਼ਿੰਗਾਰ ਹਨ| ਮਾਂ ਬੋਲੀ ਲਈ ਅੰਤਰ ਮਨ ਤੋਂ ਅਤੇ ਦਿਖਾਵੇ ਦਾ ਪਿਆਰ ਸਤਿਕਾਰ ਦੀ ਗੱਲ ਕਰਦੀਆਂ ਕਵਿਤਾਵਾਂ ‘ਫਿਰ ਤੂੰ ਦਿਲੋਂ ਪੰਜਾਬੀ ਨਹੀਂ’ ਅਤੇ ‘ਇਹ ਅੱਖਰ ਪੰਜਾਬੀ ਦੇ’ ਸ਼ਾਮਲ ਹਨ| ਔਰਤ ਦੀ ਤਰਾਸਦੀ ਨੂੰ ਸਿਰਜਦੀ ਕਵਿਤਾ ਜਿਸ ਵਿੱਚ ਔਰਤ ਦੀ ਤੇਲ ਪਾ ਕੇ ਹੱਤਿਆ ਕਰਨੀਲੂ ਪ੍ਰਦੇਸੀ ਪਤੀ ਦੀ ਉਡੀਕ ਅਤੇ ਕੁਟ ਖਾਣ ਬਾਰੇ ਲਿਖਿਆ ਹੈ ਉੱਥੇ ਹੀ ਇਹ ਵੀ ਆਉਂਦਾ ਹੈ ਕਿ ਵਣਜਾਰਾ ਰੰਗ ਤਾਂ ਵੇਚ ਸਕਦਾ ਹੈ ਪਰ ਕੁੜੀਆਂ ਦੇ ਮੁਕੱਦਰ ਨਹੀਂ ਬਦਲ ਸਕਦਾ|
ਪੁਸਤਕ ਮੁਹੱਬਤ ਦੀ ਗੱਲ ਕਰਦਿਆਂ ਕਵਿਤਾਵਾਂ ਵਿੱਚ ਸ਼ਾਮਲ ਹੈ ਕਿ ਮੁਹੱਬਤ ਇਕੱਲੇ ਨਹੀਂ ਦੋ ਜਣਿਆਂ ਦਾ ਕਤਲ ਵੀ ਕਰ ਸਕਦੀ ਹੈ ਜਿਵੇਂ ਉਸ ਦੀ ਕਵਿਤਾ ਵਿੱਚ ਆਸ਼ਕ ਅਤੇ ਰੁੱਖ ਦੇ ਅਰਮਾਨਾਂ ਦਾ ਕਤਲ ਸਿਰਜਿਆ ਹੈ| ਬਿਨਾਂ ਮੁਹੱਬਤ ਮਨੁੱਖ ਸਿਫਰ ਹੁੰਦਾ ਹੈ ਜਿਸ ਦਾ ਕੋਈ ਆਪਣਾ ਵਜੂਦ ਨਹੀਂ ਹੁੰਦਾ| ਮੁਹੱਬਤ ਵਿੱਚ ਆਉਦੇ ਉਤਰਾਅ ਚੜਾਅ ਦਾ ਵਰਨਣ ਵੀ ਮਿਲਦਾ ਹੈ| ਕਵਿਤਾ ‘ਮੇਰੇ ਤੋਂ ਬਾਅਦ’ ਭਾਵੁਕ ਹੈ ਜਿਸ ਵਿੱਚ ਉਹ ਕਹਿੰਦਾ ਹੈ ਕਿ –
‘‘ਬਹੁਤ ਔਖਾ ਹੁੰਦਾ ਹੈ
ਲਾਸ਼ ਬਣ ਕੇ ਜਿਉਣਾ ਅਤੇ
ਕਿਸੇ ਮੋਏ ਨੂੰ ਜਿਉਂਦਾ ਰੱਖਣਾ|’’ (ਪੰਨਾ 58)
ਅਤੇ ਗਿਆਂ ਦਾ ਘਾਟਾ ਪੂਰਾ ਨਾ ਕਰ ਸਕਣ ਵਾਲੀ ਕਵਿਤਾ ‘ਨਾਕਾਮ ਜਿਹੀ ਕੋਸ਼ਿਸ਼’ ਵਿੱਚ ਉਸ ਘਾਟੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਹੈ|
ਹਥਲੀ ਪੁਸਤਕ ਵਿੱਚ ਲੋਕਾਂ ਅਤੇ ਸਿਆਸੀ ਨੇਤਾ ਦੇ ਕਿਰਦਾਰ ਦਾ ਵਰਨਣ ਵੀ ਕੀਤਾ ਗਿਆ ਹੈ| ਕਵਿਤਾ ‘ਇਹ ਲੋਕ’ਲੂ ‘ਝੂਠੇ ਵਾਅਦੇ ਲਾਰੇ ਲੱਪੇ’ ਅਤੇ ‘ਲੋਕ’ ਇਹਨਾਂ ਦੀ ਪੁਸ਼ਟੀ ਕਰਦੀ ਹੈ| ਵਰਤਮਾਨ ਅਤੇ ਭੂਤ ਕਾਲ ਦੇ ਬਦਲਵੇਂ ਹਾਲਾਤਾਂ ਦੀ ਗੱਲ ਕਰਦੀਆਂ ਕਵਿਤਾਵਾਂ ‘ਜੋ ਉਲਝਿਆ ਥੱਕਿਆ’ ਅਤੇ ‘ਨਿੱਕੇ ਨਿੱਕੇ ਚਾਅ ਹੁੰਦੇ ਸੀ’ ਵੀ ਆਪਣਾ ਯਥਾਰਥ ਪੇਸ਼ ਕਰਦੀਆਂ ਹਨ| ‘ਬੇਟੀਆਂ ਦੇ ਨਾਮ ਇੱਕ ਕਵਿਤਾ’ ਵਿੱਚ ਕੁੜੀਆਂ ਦੀ ਤੁਲਨਾ ਚਿੱੜੀਆਂ ਨਾਲ਼ ਕਰਦੇ ਹੋਏ ਦੱਸਿਆ ਹੈ ਕਿ ਚਿੱੜੀਆਂ ਦਾ ਆਪਣਾ ਕੋਈ ਵਜੂਦ ਨਹੀਂ ਹੁੰਦਾ| ਤਿਣਕਾ-ਤਿਣਕਾ ਜੋੜ ਕੇ ਆਲ•ਣਾ ਬਣਾਉਂਦੀਆਂ ਹਨ ਤੇ ਹਨੇਰੀ ਇਸ ਆਲ•ਣੇ ਨੂੰ ਮਿੰਟਾਂ ਵਿੱਚ ਢਾਅ ਦਿੰਦੀ ਹੈ|
ਤਾਬੀਰ ਪੁਸਤਕ ਵਿੱਚ ਮਹਿਬੂਬ ਨੂੰ ਖੁਦਾ ਮੰਨਣਾ ਵਰਗੀਆਂ ਜਿੱਥੇ ਪਿਆਰ ਮੁਹੱਬਤ ਨਾਲ਼ ਸਬੰਧਤ ਕਵਿਤਾਵਾਂ ਇਸ਼ਕਲੂ ਖੁਦਾਲੂ ਸੋਹਣੇ ਸੋਹਣੇ ਲਫ਼ਜ਼ਾਂ ਵਿੱਚਲੂ ਖ਼ਾਮੋਸ਼ ਮੁਹੱਬਤਲੂ ਮੁਹੱਬਤ ਦੀ ਪਰਵਾਜ਼ ਅਤੇ ਸ਼ਹਿਦ ਦੀ ਬੂੰਦ ਸ਼ਾਮਲ ਹਨ ਉੱਥੇ ਦਿੱਤੇ ਸਿਤਮ ਨੂੰ ਝਲਣਾਲੂ ਮਹਿਬੂਬ ਨਾਲ਼ ਗਿਲ਼ੇ ਸ਼ਿਕਵੇ ਦੀਆਂ ਕਵਿਤਾਵਾਂ ਇਹ ਗੱਲ ਚੰਗੀ ਨਹੀਂਲੂ ਮੁਹੱਬਤ ਨੇਲੂ ਪੱਥਰਲੂ ਅਧੂਰੀ ਦੁਆਲੂ ਆਥਣ ਵੇਲ਼ੇਲੂ ਕੌੜੇ ਘੁੱਟ ਦੇ ਸਬਰ ਵਰਗੀਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ| ਇੱਕ ਸ਼ਿਅਰ ਗੌਰ ਤਲਬ ਹੈ ਕਿ-
‘‘ਤੇਰੇ ਨੈਣਾਂ ਦੇ ਵਿੱਚ ਮੈਨੂੰ ਰੱਬ ਵੀ ਦਿਸਦਾ ਜਾਪੇਲੂ
ਪਿਆਰ ਤੇਰੇ ਨੇ ਮੈਨੂੰ ਸੱਜਣਾ ਸੱਭੇ ਲੋਕ ਭੁਲਾਏ|’’ (ਪੰਨਾ 80)
ਇਹਨਾਂ ਕਵਿਤਾਵਾਂ ਤੋਂ ਬਿਨਾਂ ਪੁਸਤਕ ਵਿੱਚ ਸ਼ਾਮਲ ਕਵਿਤਾਵਾਂ ਦਿਲ ਨੂੰ ਲੱਖ ਸਲਾਹਾਂ ਦਿੱਤੀਆਂਲੂ ਖਿਡੌਣਾਲੂ ਤੇਰੇ ਇਸ਼ਕੇ ਦਾ ਇਹ ਬੱਦਲਲੂ ਸਮੁੰਦਰ ਕੰਢੇਲੂ ਕਸ਼ਮੀਰਲੂ ਅਗਨ ਭੇਟ ਅਤੇ ਅਕਾਰਥ ਵੀ ਪੜ•ਨਯੌਗ ਹਨ| ਪੁਸਤਕ ਵਿੱਚ ‘ਮੁਹੱਬਤ ਦੀ ਪਰਵਾਜ਼’ ਨਾਂ ਦੀ ਕਵਿਤਾ ਦੋ ਵਾਰ ਪੰਨਾ ਨੰਬਰ 89 ਅਤੇ 122 ਉੱਪਰ ਆਈਆਂ ਹਨ|
ਪੁਸਤਕ ਵਿਚਲੀਆਂ ਸਾਰੀਆਂ ਪੁਸਤਕਾਂ ਲੈ ਬੱਧ ਹਨ| ਵਿਸ਼ੇ ਪਖੋਂ ਕਵਿਤਾ ਉਦਾਸੀ ਵਾਲੀ ਹੈ| ਕਵਿਤਾ ਦੀ ਭਾਸ਼ਾ ਸਰਲ ਅਤੇ ਸਪਸ਼ਟ ਹੈ| ਇਹ ਪੁਸਤਕ ਲੇਖਕ ਦੀ ਪਹਿਲੀ ਪੁਸਤਕ ਹੋਣ ਕਰਕੇ ਵਧਾਈ ਦਾ ਪਾਤਰ ਹੈ ਜਿਸ ਨੇ ਇਹਨਾਂ ਕਵਿਤਾਵਾਂ ਦੀ ਰਚਨਾ ਸੰਜੀਦਗੀ ਨਾਲ਼ ਕੀਤੀ ਹੈ| ਭੱਵਿਖ ਵਿੱਚ ਹੋਰ ਚੰਗੇਰੀਆਂ ਕਵਿਤਾਵਾਂ ਮਿਲਣ ਦੀ ਆਸ ਹੈ|


ਤੇਜਿੰਦਰ ਚੰਡਿਹੋਕ
ਸਾਬਕਾ ਏ.ਐਸ.ਪੀ­ ਨੈਸ਼ਨਲ ਐਵਾਰਡੀ­
ਸੰਪਰਕ 95010-00224

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੇ ਪ੍ਰਸਿੱਧ ਲੇਖਕ ਮਹਿੰਦਰ ਸੂਦ ਵਿਰਕ ਅਤੇ ਪਾਲ ਜਲੰਧਰੀ ਡੇਰਾ ਈਸਪੁਰ ਵਿਖੇ ਹੋਏ ਨਤਮਸਤਕ
Next articleप्रदूषित पानी सेवन से बीमारी-मौतों पर राष्ट्रीय मानवाधिकार आयोग गंभीर