(ਸਮਾਜ ਵੀਕਲੀ) ਮੋਦੀ ਨੇ ਅਮਰੀਕਾ ਤੇ ਯੂਰਪ ਦੇ ਦਬਾ ਹੇਠ ਆਕੇ ਆਪਣੇ ਇਕ ਚੰਗੇ ਦੋਸਤ ਰੂਸ ਨਾਲ ਰਿਸ਼ਤੇ ਖਰਾਬ ਕਰ ਲੈਣੇ ਹਨ। ਯਾਦ ਹੋਵੇਗਾ ਜਦੋਂ 1971 ਦੇ ਯੁੱਧ ਚ ਅਮਰੀਕਾ ਨੇ ਪਾਕਿਸਤਾਨ ਦੀ ਮਦਦ ਚ ਥਾਪੀ ਮਾਰ ਲਈ ਸੀ। ਉਸ ਨੇ ਬੰਗਾਲ ਦੀ ਖਾੜੀ ਲਈ ਇਕ ਸਮੁੰਦਰੀ ਹਾਈਟੈਕ ਜਹਾਜ ਵੀ ਭੇਜ ਦਿੱਤਾ ਸੀ ਤਾਂ ਪਤਾ ਲੱਗਣ ਤੇ ਰੂਸ ਨੇ ਉਸ ਨੂੰ ਰੋਕਣ ਲਈ ਆਪਣਾ ਹਾਈਟੈਕ ਜਹਾਜ ਭੇਜ ਦਿੱਤਾ ਸੀ। ਇਸ ਤਰਾਂ ਅਮਰੀਕਾ ਹੋਰ ਮਦਦ ਭੇਜਣ ਤੋਂ ਪਿੱਛੇ ਹੱਟ ਗਿਆ। ਨਹੀਂ ਉਸ ਸਮੇਂ ਬੰਗਲਾਦੇਸ਼ ਵੀ ਨਹੀਂ ਬਣਨਾ ਸੀ ਤੇ ਭਾਰਤ ਨੇ ਯੁੱਧ ਹਾਰ ਜਾਣਾ ਸੀ। ਬਾਕੀ ਅਮਰੀਕਾ ਦੀ ਮਦਦ ਨਾਲ ਪਾਕਿਸਤਾਨ ਨੇ ਭਾਰਤ ਦੇ ਕੁਝ ਇਲਾਕੇ ਵੀ ਦੱਬ ਲੈਣੇ ਸੀ ਤੇ ਭਾਰਤ ਦਾ ਨਕਸ਼ਾ ਹੋਰ ਵਿੰਗਾ ਟੇਢਾ ਹੋ ਜਾਣਾ ਸੀ। ਉਸ ਸਮੇਂ ਪਾਕਿਸਤਾਨੀ ਫੌਜੀ ਕਫਨ ਬਣਕੇ ਦਿੱਲੀ ਨੂੰ ਤੁਰ ਪਏ ਸੀ। ਯਾਦ ਰਹੇ ਮੁਕਤੀ ਵਾਹਿਨੀ ਸੈਨਾ ਮੁੱਠੀ ਭਰ ਸੀ। ਬਾਕੀ ਬੰਗਲਾਦੇਸ਼ੀ ਉਸ ਵਕਤ ਪਾਕਿਸਤਾਨੀ ਸਨ। ਉਸ ਸਮੇਂ ਭਾਰਤ ਨੇ ਪੂਰਬੀ ਤੇ ਪੱਛਮੀ ਪਾਸੇ ਦੇ ਕਈ ਜਿਲੇ ਗਵਾ ਲੈਣੇ ਸੀ। ਯਾਦ ਰਹੇ ਰੂਸ ਦੇ ਦਬਾਅ ਚ ਆ ਕੇ ਅਮਰੀਕਾ ਪਾਕਿਸਤਾਨੀ ਸੈਨਾ ਨੂੰ ਸਰੰਡਰ ਕਰਾਉਣ ਚ ਲਗ ਗਿਆ ਸੀ। ਉਧਰ ਪਾਕਿਸਤਾਨ ਵੀ ਦੋ ਵੱਡੇ ਦੇਸ਼ ਜੰਗ ਚ ਵੜ ਆਉਣ ਕਾਰਨ ਸਿਆਣਪ ਵਰਤ ਗਿਆ ਸੀ। ਪਾਕਿਸਤਾਨ ਉਸ ਵਕਤ ਬੇਸ਼ੱਕ ਆਪਣੇ ਸੁਨਿਹਰੀ ਦੌਰ ਚ ਸੀ, ਪਰ ਉਸ ਵਕਤ ਰੂਸ ਸੋਵੀਅਤ ਸੰਘ ਸੀ ਤੇ ਅਮਰੀਕਾ ਤਾਂ ਅੱਜ ਵੀ ਯੂ ਐਸ ਏ। ਅਜਿਹੇ ਦੋਸਤ ਰੂਸ ਦੇ ਵਿਰੋਧ ਚ ਨਹੀਂ ਜਾਣਾ ਚਾਹੀਦਾ ਸੀ। ਇਸ ਸਮੇਂ ਪੰਡਿਤ ਜਵਾਹਰ ਲਾਲ ਨਹਿਰੂ ਵੇਲੇ ਦੀ ਗੁੱਟ ਨਿਰਲੇਪ ਨੀਤੀ ਵਰਤਣੀ ਚਾਹੀਦੀ ਸੀ। ਬਾਹਰੋ ਹੀ ਯੁੱਧ ਰੁਕਾੳਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ। ਯਕੀਨ ਹੈ ਕਿ ਮੋਦੀ ਨੂੰ ਘੱਟੋ-ਘੱਟ ਸਰਕਾਰੀ ਵਿਦੇਸ਼ ਨੀਤੀ ਪ੍ਰਸ਼ਾਸਨ ਨੇ ਇਕ ਵਾਰ ਅਜਿਹਾ ਜਰੂਰ ਕਿਹਾ ਹੋਵੇਗ। ਬਾਕੀ ਦੂਜੇ ਪਾਸੇ ਯੂਰਪੀਅਨ ਦੇਸ਼ ਯੂਕਰੇਨ ਰੂਸ ਯੁੱਧ ਚ ਵੀ ਸਮਝੌਤਾ ਕਰਾਉਣ ਚ ਲਗੇ ਹੋਏ ਹਨ। ਯੂਕਰੇਨ ਰੂਸ ਸਾਹਮਣੇ ਇਕੱਲਾ ਕੁਝ ਨਹੀਂ, ਯੂਰੋਪ ਦੀ ਮਦਦ ਬਿਨਾ। ਹੁਣ ਅਮਰੀਕਾ ਦੀ ਇਕ ਪ੍ਰਾਇਵੇਟ ਸੈਨਾ ਵੀ ਯੂਕਰੇਨ ਨੇ ਭਾੜੇ ਤੇ ਬੁਲਾ ਲਈ ਹੈ। ਸਾਫ ਪਤਾ ਐ ਇਸ ਦਾ ਖਰਚ ਯੂਰਪ ਤੇ ਅਮਰੀਕਾ ਦੇਵੇਗਾ ਗੁਪਤ ਤੌਰ ਤੇ। ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਯੂਕਰੇਨ ਪਹਿਲਾਂ ਰੂਸ ਦਾ ਹਿੱਸਾ ਸੀ।
ਗਿਆਨੀ ਗੁਰਪ੍ਰੀਤ ਸਿੰਘ ਬਿਲਿੰਗ
ਸੰਪਰਕ-75086 98066
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly