HOME ਭਾਰਤ ਦੇ ਨਿਰਪੱਖ ਅਤੇ ਸਰਵੋਤਮ ਸੰਵਿਧਾਨ ਨੇ ਸਿਹਤਮੰਦ ਲੋਕਤੰਤਰ ਦੀ ਰੱਖੀ ਨੀਂਹ...

ਭਾਰਤ ਦੇ ਨਿਰਪੱਖ ਅਤੇ ਸਰਵੋਤਮ ਸੰਵਿਧਾਨ ਨੇ ਸਿਹਤਮੰਦ ਲੋਕਤੰਤਰ ਦੀ ਰੱਖੀ ਨੀਂਹ : ਦੇਬੀ

2

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਜ਼ਿਲ੍ਹਾ ਭਾਜਪਾ ਵਿਧਾਨਸਭਾ ਸੈਂਟਰਲ ਵੱਲੋਂ ਪੰਜਾਬ ਭਾਜਪਾ ਖ਼ਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਦੀ ਪ੍ਰਧਾਨਗੀ ਹੇਠ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ।  ਸਥਾਨਕ ਵਿਸ਼ਵਕਰਮਾ ਚੌਕ ਅਤੇ ਚੀਮਾ ਚੌਕ ਸਮੇਤ ਵਿਧਾਨ ਸਭਾ ਸੈਂਟਰਲ ਦੇ ਵੱਖ-ਵੱਖ ਵਾਰਡਾਂ ਵਿੱਚ ਕਰਵਾਏ ਗਏ ਸਮਾਗਮਾਂ ਵਿੱਚ ਦੇਬੀ ਨੇ ਝੰਡਾ ਲਹਿਰਾਇਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਗੁਰਦੇਵ ਸ਼ਰਮਾ ਦੇਬੀ ਨੇ ਆਜ਼ਾਦੀ ਦੀ ਲੜਾਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਬੀ.ਆਰ. ਅੰਬੇਡਕਰ ਦੀ ਅਗਵਾਈ ਹੇਠ ਸੰਵਿਧਾਨ ਸਭਾ ਨੇ ਭਾਰਤ ਨੂੰ ਨਿਰਪੱਖ ਸੰਵਿਧਾਨ ਪ੍ਰਦਾਨ ਕਰਕੇ  ਸਿਹਤਮੰਦ ਲੋਕਤੰਤਰ ਦੀ ਨੀਂਹ ਰੱਖੀ। ਇੱਕ ਭਾਰਤ -ਵਿਸ਼ੇਸ਼ ਭਾਰਤ ਦੀ ਤਾਕਤ ਨੂੰ ਦੇਖ ਕੇ ਦੁਨੀਆ ਭਰ ਵਿੱਚ ਤਾਕਤਵਰ ਭਾਰਤ ਵਜੋਂ ਪਛਾਣ ਹੋ ਰਹੀ ਹੈ। ਇਸ ਮੌਕੇ ਰਵੀ ਬੱਤਰਾ, ਗੁਰਦੀਪ ਚਾਵਲਾ, ਸੰਦੀਪ, ਕਨਿਕਾ ਜਿੰਦਲ, ਨਿਰਮਲ ਨਈਅਰ, ਮਹੇਸ਼ ਦੱਤ ਸ਼ਰਮਾ, ਨਵਲ ਜੈਨ, ਰਾਸ਼ੀ ਅਗਰਵਾਲ, ਸਤਨਾਮ ਸੇਠੀ, ਅਸ਼ਵਨੀ ਟੰਡਨ, ਅੰਕਿਤ ਬੱਤਰਾ, ਦੀਪਕ ਜੌਹਰ, ਗੁਰਦੀਪ ਸਿੰਘ ਨੀਟੂ, ਅਰੁਣ ਕੁਮਰਾ, ਲੱਕੀ ਸੱਭਰਵਾਲ, ਰਾਜੀਵ ਸ਼ਰਮਾ, ਸਤਨਾਮ ਸਿੰਘ ਸੰਦੀਪ, ਸੈਰਵ ਕਸ਼ਯਪ, ਪਰਮਿੰਦਰ ਕਾਕਾ, ਰਵੀ ਬਾਹਰੀ, ਰੌਨਕ ਸਿੰਘ, ਭੁਪਿੰਦਰ ਸਿੰਘ, ਗਿਰੀਸ਼ ਨਾਕੜਾ, ਬੰਸੀ ਲਾਲ, ਦਰਸ਼ਨ ਛਾਬੜਾ, ਦਵਿੰਦਰਾ ਭੋਲਾ ਅਤੇ ਹੋਰ ਵੀ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਹਾਈਬਿਡ ਸਬਜ਼ੀਆਂ ਅਤੇ ਹੋਰ ਬਾਗਬਾਨੀ ਫਸਲਾਂ ਤੇ ਸਬਸਿਡੀ ਦੀ ਸਹੂਲਤ ਜਾਰੀ :- ਸਹਾਇਕ ਡਾਇਰੈਕਟਰ ਬਾਗਬਾਨੀ
Next articleਰੋਟਰੀ ਕਲੱਬ ਗੋਰਾਇਆ ਮਿਡ ਟਾਊਨ ਨੇ ਮਨਸੂਰਪੁਰ ਦੇ ਸਰਕਾਰੀ ਸਕੂਲ ਵਿਖੇ ਮਨਾਇਆ 77ਵਾਂ ਗਣਤੰਤਰ ਦਿਵਸ