ਭਾਰਤੀ ਸਿਆਸਤ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਸਿਆਸਤ ਵਿੱਚ ਸੱਚੇ ਮਨੋਂ ਜੇ ਹੋਵੇ ਇਮਾਨਦਾਰੀ ,
ਇਸ ਤੋਂ ਵਧੀਆ ਸ਼ਾਸਨ ਕਿਤੋਂ ਆ ਨਹੀਂ ਸਕਦਾ ।
ਇਹ ਬੰਦੇ ਪਿਛਲੱਗਾਂ ਦੇ ਗਰੋਹ ਬਣਾਈ ਫਿਰਦੇ ,
ਲਾਰਿਆਂ ਤੋਂ ਬਿਨਾਂ ਭੀੜਾਂ ਨੂੰ ਕੋਈ ਪ੍ਰਚਾਅ ਨਹੀਂ ਸਕਦਾ ।
ਰੱਜੇ ਪੁੱਜੇ ਲੋਕ ਵੀ ਬੇਸਬਰੇ ਹੋਏ ਰਹਿੰਦੇ ,
ਬੁਰਕੀ ਵਾਲੀ ਕੁੱਤਾ- ਝਾਕ ਬਣਾਈ ਰੱਖਦੇ ।
ਦੱਬੇ- ਕੁਚਲੇ ਗ਼ਰੀਬਾਂ ਦੀ ਵਾਰੀ ਨਾ ਪੈਂਦੀ,
ਸਮੱਸਿਆ ਉਨ੍ਹਾਂ ਦੀ ਵਧਾਈ ਰੱਖਦੇ ।
ਵੋਟ ਰਾਜ ਹੈ ਨੋਟ ਰਾਜ਼ ਹੈ ਲੋਕਰਾਜ ,
ਮਗਰਮੱਛ ਵਾਲੀ ਸੋਚ ਹੈ ਵੋਟ ਰਾਜ ।
ਸਿਆਣੇ ਬਿਆਣੇ ਲੋਕ ਵੀ ਪਾਗਲ ਹੋਏ ਫਿਰਨ ,
ਵਿਕਾਸ ਦੇ ਨਾਮ ‘ਤੇ ਵਿਨਾਸ਼ ਹੋਵੇ ਖੋਟ ਰਾਜ।
ਭੋਲੀ ਭਾਲੀ ਜਨਤਕ ਭੀੜ ਚ ਵੰਡੀਆਂ ਪਾਉਣਾ ,
ਸਿਆਸੀ ਲੋਕਾਂ ਦੀ ਹੁੰਦੀ ਮਜਬੂਰੀ ।
ਇੱਕ ਵਾਰ ਹਕੂਮਤ ਵਾਲੀ ਕੁਰਸੀ ਹੱਥ ਆ ਜਾਵੇ ,
ਝੂਠੇ ਬੋਲ ਬੋਲ ਕੇ ਵਿਰੋਧੀਆਂ ਨੂੰ ਠਿੱਬੀ ਲਾਉਣਾ ਜ਼ਰੂਰੀ ।

ਅਮਰਜੀਤ ਸਿੰਘ ਤੂਰ
ਪਿੰਡ ਕਲਬੁਰਛਾਂ ਜ਼ਿਲ੍ਹਾ ਪਟਿਆਲਾ
ਫੋਨ ਨੰਬਰ 98784-68639

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਨ ਮਨਾਇਆ ।
Next articleਧੀ ਦਾ ਦਾਜ