ਯੂਰਪ ਕਮੇਟੀ ਦੀ ਇਹ ਪਹਿਲੀ ਮੀਟਿੰਗ ਸੀ ਜੋ ਸ੍ਰੀ ਪ੍ਰਮੋਧ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ
(ਸਮਾਜ ਵੀਕਲੀ)- ਹਮਬਰਗ 15 ਅਗਸਤ (ਰੇਸ਼ਮ ਭਰੋਲੀ) ਮੀਟਿੰਗ ਦੀ ਸੁਰੂਆਤ ਸ੍ਰੀ ਰੇਸ਼ਮ ਭਰੋਲੀ ਨੇ ਸਾਰਿਆ ਨੂੰ ਜੀ ਆਇਆ ਕਹਿੰਦਿਆਂ ਕੀਤੀ ਤੇ ਅਜ਼ਾਦੀ ਦਿਵਸ ਦੀ ਵਧਾਈ ਦਿੱਤੀ , ਸਾਰੇ ਯੂਰਪ ਦੇ ਕੋਨੇ ਕੋਨੇ ਤੋਂ ਪਹੁੰਚੇ ਵੀਰਾ ਭੈਣਾਂ ਦਾ ਧੰਨਵਾਦ ਵੀ ਕੀਤਾ ਤੇ ਨਾਲ ਹੀ ਯੂਰਪ ਦੇ ਪ੍ਰਧਾਨ ਸ੍ਰੀ ਪ੍ਰਮੋਧ ਕੁਮਾਰ ਮਿੰਟੂ ਨੂੰ ਸਟੇਜ ਤੇ ਆਉਣ ਦੀ ਬੇਨਤੀ ਕੀਤੀ ਤੇ ਪ੍ਰਮੋਧ ਕੁਮਾਰ ਜੀ ਨੇ ਅੱਗੇ ਗੱਲ ਕਰਦਿਆ ਫਿਰ ਸਾਰਿਆ ਨੂੰ ਵਧਾਈ ਦਿੱਤੀ ਤੇ ਧੰਨਵਾਦ ਕੀਤਾ, ਯੂਰਪ ਦੇ ਪ੍ਰਧਾਨਾਂ ਨੂੰ ਸਟੇਜ ਤੇ ਸੱਦਿਆ ਤੇ ਸਾਰਿਆ ਨਾਲ ਜਾਣ ਪਹਿੱਚਾਣ ਕਰਾਈ ਤੇ ਫਿਰ ਝੰਡਾ ਲਹਿੰਰਾਣੇ ਦੀ ਰਸਮ ਸ੍ਰੀ ਹਿਮਾਸੂ ਵਿਆਸ ਸੈਕਟਰੀ ਕਾਂਗਰਸ ਪਾਰਟੀ, ਪ੍ਰਧਾਨ ਯੂਰਪ ਸ੍ਰੀ ਪ੍ਰਮੋਧ ਕੁਮਾਰ ਮਿੰਟੂ , ਕਾਨਵੀਨਰ ਯੂਰਪ ਰਾਜਵਿੰਦਰ ਸਿੰਘ ਸਵਿਜਰਲੈਡ ਤੇ ਡਾ: ਪਟੇਲ U S A ਨੇ ਰਲਕੇ ਕੀਤੀ ਤੇ ਨਾਲ ਹੀ ਜਨ ਗਨ ਮਨ ਗਾਇਨ ਕੀਤਾ ਜੋ 1942 ਵਿੱਚ ਪਹਿਲੀ ਵਾਰ ਜਰਮਨ ਦੇ ਸ਼ਹਿਰ ਹਮਬਰਗ ਵਿੱਚ ਗਾਇਆ ਗਿਆ ਸੀ ਤੇ ਉਵਰਸੀਜ ਕਾਂਗਰਸ ਯੂਰਪ ਦੇ ਪ੍ਰਧਾਨ ਸ੍ਰੀ ਪਰਮੋਦ ਕੁਮਾਰ (ਮਿੰਟੂ) ਨੇ ਅਜ਼ਾਦੀ ਦਿਸਵ ਦੀ ਵਧਾਈ ਦੇਂਦਿਆਂ ਦੱਸਿਆ ਕਿ 26 ਜਨਵਰੀ 1947 ਤੋਂ ਪਹਿਲਾ ਇਸ ਨੂੰ “ਪੂਰਨ ਸਿਵਰਾਜ ਦਿਵਸ ਵਜੋਂ “ ਮਨਾਇਆ ਜਾਂਦਾ ਸੀ ਅੱਗੇ ਅਜ਼ਾਦੀ ਦਿਵਸ ਵਾਰੇ ਆਪਣੇ ਵਿਚਾਰ ਪੇਸ਼ ਕੀਤੇ ਤੇ ਬਾਕੀ ਯੂਰਪ ਦੇ ਪ੍ਰਧਾਨਾਂ ਨੇ ਵੀ ਆਪਣੇ ਆਪਣੇ ਵਿਚਾਰ ਸਾਰਿਆ ਨਾਲ ਸਾਂਝੇ ਕੀਤੇ ,ਇਸ ਸੁਭ ਮੌਕੇ ਤੇ ਵਿਸ਼ੇਸ਼ ਤੋਰ ਤੇ ਪਹੁੰਚੇ ਹੋਏ ਸਨ ਇੰਡੀਅਨ ਤੋਂ ਇੰਡੀਅਨ ਕਾਂਗਰਸ ਕਮੇਟੀ ਦੇ ਸੈਕਟਰੀ ਸ੍ਰੀ ਹਿਮਾਸੂ ਵਿਆਸ , ਰਾਜਵਿੰਦਰ ਸਿੰਘ ਸਵਿਜਰਲੈਡ ਕਨਵੀਨਰ ਯੂਰਪ , ਡਾ: ਜੋਇਸ ਪਟੇਲ ਯੂ ਐਸ਼ ਏ ,ਸ੍ਰੀ ਰਾਜ ਸ਼ਰਮਾ ਵਿੱਤ ਸਕੱਤਰ, ਸ੍ਰੀ ਰਾਜੀਵ ਬੇਰੀ ਵਾਈਸ ਪ੍ਰਧਾਨ , ਸੁਖਜਿੰਦਰ ਸਿੰਘ ਗਰੇਵਾਲ , ਡਿਉਸਬਰਗ ਤੋਂ ਮਲਕੀਤ ਸਿੰਘ ਲੰਬੜ , ਰਜਿੰਦਰ ਸਿੰਘ ਰੂਬੀ , ਦਲਜੀਤ ਸਿੰਘ ਡੋਲਮੇਚਰ , ਬਲਵਿੰਦਰ ਸਿੰਘ ਸੈਣੀ ,ਫਰੈਕਫੋਰਟ ਤੋਂ ਬਰਿੰਦਰ ਸਿੰਘ ਐਸ਼ ਥਿਆੜਾ ਸਾਥੀਆ ਸਮੇਤ, ਇਟਲੀ ਦੇ ਪ੍ਰਧਾਨ ਦਿਲਵਾਗ ਸਿੰਘ ਚਾਨਾ , ਹੋਲੈਡ ਦੇ ਪ੍ਰਧਾਨ ਹਰਪਿੰਦਰ ਸਿੰਘ ਗੱਗ , ਡੈਨਮਾਰਕ ਦੇ ਪ੍ਰਧਾਨ ਹਰਭਜਨ ਸਿੰਘ ਤੱਤਲਾ ਤੇ ਸਾਥੀ , ਫਿਨਲੈਡ ਦੇ ਪ੍ਰਧਾਨ ਕੋਮਲ ਕੁਮਾਰ , ਸਵਿਜਰਲੈਡ ਦੇ ਪ੍ਰਧਾਨ ਜੋਈ ਕੁਸਤਾਓ , ਅਸਟਰੀਆ ਦੇ ਪ੍ਰਧਾਨ ਸੁਨੀਲ ਕੋਰਾਕ ਤੇ ਵਾਈਸ ਪ੍ਰਧਾਨ ਯੂਸਫ਼ ਖਾਨ, ਤੇ ਜਰਮਨ ਕਮੇਟੀ ਦੇ ਚੇਅਰਮੈਨ ਗੁਰਭਗਬੰਤ ਸਿੰਘ ਸੰਧਾਵਾਲ਼ੀਆ , ਜਰਮਨ ਕਮੇਟੀ ਦੇ ਇਨਚਾਰਜ ਰੇਸ਼ਮ ਭਰੋਲੀ , ਕੀਲ ਤੋਂ ਮਨਜਿੰਦਰ ਸਿੰਘ ਰੀਹਲ ਤੇ ਸਾਥੀ , ਨਜ਼ਮਾਂ ਨਾਜ਼ ਆਪਣੀਆਂ ਸਾਥਣਾਂ ਨਾਲ , ਹਰਿਆਣਾ ਚੈਪਟਰ ਦੇ ਪ੍ਰਧਾਨ ਸਨੀ ਪਿੰਨੀਬਰਗ ਆਪਣੇ ਸਾਥੀਆ ਸਮੇਤ ਤੇ ਹੋਰ ਬਹੁਤ ਸਾਰੇ ਦੋਸਤ ਮਿੱਤਰ ਪਹੁੰਚੇ ਹੋਏ ਸੀ , ਇਸ ਮੌਕੇ ਤੇ ਸਾਰਿਆ ਨੂੰ ਇੰਟਰਟੇਨਮੈਟ ਕੀਤਾ ਪੰਜਾਬੀ ਲੋਕ ਗਾਇਕ ਮਿ: ਅਮਰੀਕ ਸਿੰਘ ਮੀਕਾ ਹਮਬਰਗ ਨੇ ਆਪਣਿਆਂ ਗੀਤਾ ਰਾਹੀਂ ਕੀਲ ਰੱਖਿਆ ਤੇ ਸਾਡੇ ਸਟਾਰ ਗਾਇਕ ਲਵਲੀ ਭੱਗੂ ਨੇ ਵੀ ਆਪਣੇ ਗੀਤਾ ਰਾਹੀਂ ਬਹਿ-ਜਾਓ , ਬਹਿ-ਜਾ ਓ ਕਰਾਈ ਤੇ ਮਿ: ਰਿੰਕੂ ਬਾਈ ਨੇ ਕਈ ਗੀਤਾ ਨਾਲ ਵੀ ਹਾਜਰੀ ਲਵਾਈ ਤੇ ਨਾਲ ਨਾਲ ਖਾਣ ਪੀਣ ਦਾ ਪ੍ਰੋਗਰਾਮ ਵੀ ਚੱਲ ਰਿਹਾ ਸੀ ਤੇ ਸਾਰਿਆ ਨੇ ਪਾਰਟੀ ਦਾ ਬੜੀ ਤਾਰੀਫ਼ ਕੀਤੀ ਬਲਕਿ ਬੇਰੀ ਤੇ ਰਾਜ ਤੋਂ ਕਈ ਪੁੱਛ ਰਹੇ ਸੀ ਅਗਲੀ ਵਾਰ ਕਦੋਂ ਪਾਰਟੀ ਕਰ ਰਹੇ ਹੋ , ਇਕ ਵਾਰ ਸਾਰਿਆ ਦਾ ਬਹੁਤ ਬਹੁਤ ਧੰਨਵਾਦ।