ਲੰਡਨ (ਸਮਾਜ ਵੀਕਲੀ): ਜੰਗਲਾਂ ਨੂੰ ਕੱਟਣ ਤੋਂ ਰੋਕਣ ਅਤੇ ਜਲਵਾਯੂ ਬਦਲਾਅ ਦੇ ਮੁੱਦੇ ਉੱਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਉਣ ਵਾਲੀ ਭਾਰਤੀ ਮੂਲ ਦੀ ਛੇ ਸਾਲਾ ਬੱਚੀ ਵੀਰਵਾਰ ਨੂੰ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਡੇਲੀ ਪੁਆਇੰਟ ਆਫ਼ ਲਾਈਟ ਐਵਾਰਡ ਲਈ ਚੁਣੀ ਗਈ। ਪੁਰਸਕਾਰ ਜਿੱਤਣ ਵਾਲੀ ਅਲੀਸ਼ਾ ਗਢੀਆ ਇਕ ਵਾਤਾਵਰਨ ਕਾਰਕੁਨ ਹੈ ਅਤੇ ਉਹ ਬਰਤਾਨੀਆ ਦੀ ਗੈਰ ਲਾਭਕਾਰੀ ਸੰਸਥਾ ਕੂਲ ਅਰਥ ਦੀ ਰਾਜਦੂਤ ਵੀ ਹੈ। ਉਸ ਨੇ ਸੰਸਥਾ ਲਈ 3,000 ਪੌਂਡ ਦੀ ਰਾਸ਼ੀ ਵੀ ਇਕੱਤਰ ਕੀਤੀ ਹੈ। ਇਸ ਤੋਂ ਇਲਾਵਾ ਅਲੀਸ਼ਾ ਜੰਗਲਾਂ ਦੀ ਕਟਾਈ ਰੋਕਣ ਲਈ ਕਬਾਇਲੀ ਲੋਕਾਂ ਨਾਲ ਮਿਲ ਕੇ ਕੰਮ ਕਰਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly