ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਇੰਡੀਅਨ ਮੈਡੀਕਲ ਐਸੋਸੀਏਸ਼ਨ ਬੰਗਾ ਇਕਾਈ ਵੱਲੋਂ ਡਾਕਟਰ ਨਿਰੰਜਨ ਪਾਲ ਹੀਓ ਦੀ ਪ੍ਰਧਾਨਗੀ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ 2025 ਮਨਾਇਆ ਗਿਆ। ਇਸ ਮੌਕੇ ਡਾਕਟਰ ਪਾਲ ਨੇ ਕਿਹਾ ਕਿ ਮਹਿਲਾ ਦਿਵਸ ਮਨਾਉਣ ਦਾ ਮੁੱਖ ਮੰਤਵ ਔਰਤਾਂ ਦੇ ਬੁਨਿਆਦੀ ਅਧਿਕਾਰਾਂ ਦੀ ਰਾਖੀ ਕਰਨਾ, ਭੇਦ ਭਾਵ, ਸ਼ੋਸ਼ਣ, ਲਿੰਗ ਗੈਰ ਬਰਾਬਰਤਾ, ਘਰੇਲੂ ਅਤੇ ਲੀਡਰ ਸ਼ਿਪ ਜਿੰਮੇਵਾਰੀਆਂ ਵਿੱਚ ਗੈਰ ਬਰਾਬਰਤਾ ਵਰਗੀਆਂ ਕਮੀਆਂ ਨੂੰ ਉਜਾਗਰ ਕਰਕੇ ਅਤੇ ਇਹਨਾਂ ਨੂੰ ਦੂਰ ਕਰਕੇ ਔਰਤ ਨੂੰ ਸਮਾਜ ਵਿੱਚ ਬਰਾਬਰ ਖੜਾ ਕਰਨਾ ਹੈ। ਹੋਰ ਤੇ ਬਰਾਬਰ ਅਧਿਕਾਰ ਬਰਾਬਰਤਾ ਤੇ ਔਰਤ ਦਾ ਸਸਕਤੀਕਰਨ ਹੋਣਾ ਨਿਰੋਏ ਸਮਾਜ ਦੀ ਨਿਸ਼ਾਨੀ ਹੈ ਇਸ ਮੌਕੇ ਆਈਐਮਏ ਵੱਲੋਂ ਲੇਡੀਜ ਡਾਕਟਰ ਦਵਿੰਦਰ ਕੌਰ ਚੀਮਾ, ਡਾਕਟਰ ਬੀ ਪੀ ਭਨੋਟ, ਡਾਕਟਰ ਨਵਨੀਤ ਸਹਿਗਲ, ਡਾਕਟਰ ਸੁਖਵਿੰਦਰ ਕੌਰ, ਡਾਕਟਰ ਨੀਨਾ, ਡਾਕਟਰ ਬਲਵੀਰ ਕੌਰ, ਡਾਕਟਰ ਲਵਲੀਨ, ਡਾਕਟਰ ਪੂਨਮਦੀਪ, ਡਾਕਟਰ ਸ਼ਵੇਤਾ ਬਾਗਰੀਆ, ਡਾਕਟਰ ਸਾਨੀਆ ਖੋਮਲਾ ਨੂੰ ਸਾਲ 2025 ਦੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਥੀਮ “ਐਕਸੀਲੀਰੇਟ ਐਕਸ਼ਨ” 2025 ਦੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤਰਰਾਸ਼ਟਰੀ ਦਿਵਸ ਦੇ ਮੌਕੇ ਡਾਕਟਰ ਦਵਿੰਦਰ ਕੌਰ ਅਤੇ ਲੇਡੀਜ਼ ਡਾਕਟਰ ਨੂੰ ਸਨਮਾਨ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾਕਟਰ ਅਮਰੀਕ ਸਿੰਘ ਰਾਣੂ, ਡਾਕਟਰ ਹਰਜਿੰਦਰ ਦੁਗ, ਡਾਕਟਰ ਹਰਦੀਪ ਕੁਮਾਰ, ਡਾਕਟਰ ਸੁਖਵਿੰਦਰ ਸਿੰਘ ਹੀਰਾ, ਡਾਕਟਰ ਕਸ਼ਮੀਰ ਚੰਦ, ਡਾਕਟਰ ਓਮਕਾਰ ਸਿੰਘ, ਡਾਕਟਰ ਕਮਲਜੀਤ, ਡਾਕਟਰ ਕਰਨ ਅਰੋੜਾ, ਡਾਕਟਰ ਆਕਾਸ਼ਦੀਪ, ਡਾਕਟਰ ਸੁਰਿੰਦਰ ਪਾਲ ਕੋਟ ਫਤੋਈ, ਡਾਕਟਰ ਅਮਰੀਕ ਸਿੰਘ, ਡਾਕਟਰ ਧਰਮਿੰਦਰ ਸਿੰਘ, ਡਾਕਟਰ ਬਖਸ਼ੀਸ਼ ਸਿੰਘ, ਡਾਕਟਰ ਗੁਰਦੀਪ ਸਿੰਘ, ਡਾਕਟਰ ਨਵਰਾਜਨ ਪਾਲ, ਡਾਕਟਰ ਰਾਜੇਸ਼ ਵਾਲੀ, ਡਾਕਟਰ ਪੀ .ਐਨ ਪਾਲ ਹਾਜ਼ਰ ਸਨ।
https://play.google.com/store/apps/details?id=in.yourhost.samaj