ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਅਹਿਮ ਮੁਦਿਆ ਤੇ ਮੀਟਿੰਗ ਦੌਰਾਨ ਮੱਕੀ ਦੀ ਬੋਲੀ ਦਾ ਮੁੱਦਾ ਗੂੰਜਿਆ

ਲੁਟਾਂ ਖੋਹਾਂ, ਨਸ਼ਾ, ਚੋਰੀ , ਮਾਰਧਾੜ ਦੀਆਂ ਵਾਰਦਾਤਾਂ ਵਿਚ ਭਾਰੀ ਵਾਧਾ 

ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ੍ਹ – ਨਰਿੰਦਰ ਸਿੰਘ ਬਾਜਵਾ 

ਮਹਿਤਪੁਰ,(ਸਮਾਜ ਵੀਕਲੀ)  – ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਜਲੰਧਰ ਦੀ ਇਕ ਹੰਗਾਮੀ ਮੀਟਿੰਗ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਚੰਦੀ ਦੇ ਦਫ਼ਤਰ ਮਹਿਤਪੁਰ ਵਿਖੇ  ਨਰਿੰਦਰ ਸਿੰਘ ਬਾਜਵਾ ਕੋਰ ਕਮੇਟੀ ਮੈਂਬਰ, ਲਖਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਦੌਰਾਨ ਕਿਸਾਨਾਂ ਨੂੰ ਅੱਠ ਘਿੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਏ ਜਾਣ ਤੋਂ ਇਲਾਵਾ ਇਲਾਕੇ ਵਿਚ ਲੁੱਟ ਖੋਹ, ਨਸ਼ਾ, ਚੋਰੀ, ਮਾਰਧਾੜ ਦੀਆਂ ਵਾਰਦਾਤਾਂ ਵਿਚ ਭਾਰੀ ਵਾਧਾ ਹੋਣ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਵੱਲੋਂ  ਪੁਲਿਸ ਪ੍ਰਸ਼ਾਸਨ ਨੂੰ ਬੁਰੀ ਤਰ੍ਹਾਂ ਫੇਲ੍ਹ ਦੱਸਿਆ । ਮੀਟਿੰਗ ਨੂੰ ਸੰਬੋਧਨ ਕਰਦਿਆਂ ਕੋਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਅਤੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਖਵੀਰ ਸਿੰਘ ਨੇ ਕਿਸਾਨ ਵੀਰਾਂ ਨੂੰ ਤਾਗੀਦ ਕਰਦਿਆਂ ਆਖਿਆ ਕਿ ਹਰ ਕਿਸਾਨ ਆਪਣੇ ਖੂਹ ਤੇ ਘੱਟੋ ਘੱਟ ਪੰਜ ਛਾਂ ਦਾਰ ਦਰਖਤਾਂ ਨੂੰ ਲਾਜ਼ਮੀ ਲਗਾਵੇ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਦਸ ਹਜ਼ਾਰ ਦਰਖ਼ਤ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਦੀ ਸ਼ੁਰੂਆਤ ਜਲਦੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਲਾਕੇ ਦੇ ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਯੂਨੀਅਨ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਨੇ  ਪਿਪਲ, ਬੋਹੜ ਅਤੇ  ਨਿੰਮ ਦੇ ਦਰਖਤਾਂ ਨੂੰ  ਸੰਭਾਲ ਕੇ ਰੱਖਿਆ  ਹੈ । ਇਸ ਮੌਕੇ ਯੂਨੀਅਨ ਵੱਲੋਂ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਕਿਹਾ ਕਿ  ਕਿਸਾਨ ਵੀਰ ਸੜਕਾਂ ਦੇ ਕਿਨਾਰਿਆਂ ਬਰਨ ਚੌੜੇ ਅਤੇ ਮਜ਼ਬੂਤ ਕਰਨ ਲਈ  ਮਿਟੀ ਜ਼ਰੂਰ ਪਾਉਣ । ਇਸ ਮੌਕੇ ਚਲਦੀ ਮੀਟਿੰਗ ਦੌਰਾਨ ਮੱਕੀ ਦੀ ਫਸਲ ਦੀ ਖੁੱਲੀ ਬੋਲੀ ਕਰਵਾਏ ਜਾਣ ਦਾ ਮੁੱਦਾ ਵੀ ਗੂੰਜਿਆ। ਇਸ ਤੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਜਲਦੀ ਮੱਕੀ ਦੀ ਖੁੱਲੀ ਬੋਲੀ ਨੂੰ ਲੈ ਕੇ ਯੂਨੀਅਨ ਵੱਲੋਂ ਉਚ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ ਅਤੇ ਪੂਰੇ ਪੰਜਾਬ ਵਿਚ ਮੱਕੀ ਦੀ ਖੁੱਲੀ ਬੋਲੀ ਨੂੰ ਯਕੀਨੀ ਬਣਾਇਆ ਜਾ ਸਕੇ।ਮੀਟਿੰਗ ਦੌਰਾਨ ਸਤਨਾਮ ਸਿੰਘ ਵਰਕਿੰਗ ਕਮੇਟੀ ਮੈਂਬਰ ਪੰਜਾਬ, ਸੋਢੀ ਸਿੰਘ ਸੀਨੀਅਰ ਮੀਤ ਪ੍ਰਧਾਨ ਜਲੰਧਰ, ਹਰਭਜਨ ਸਿੰਘ ਜਨਰਲ ਸਕੱਤਰ ਜਲੰਧਰ, ਮਹਿੰਦਰਪਾਲ ਸਿੰਘ ਤਹਿਸੀਲ ਪ੍ਰਧਾਨ ਨੂਰਮਹਿਲ, ਰਣਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਬਲਾਕ ਮਹਿਤਪੁਰ, ਪਾਲ ਸਿੰਘ ਬੀਹਲਾ ਜਨਰਲ ਸਕੱਤਰ ਜਲੰਧਰ, ਪੂਰਨ ਸਿੰਘ ਬਾਗੀ ਵਾਲ, ਸਰਬਜੀਤ ਸਿੰਘ ਇਕਾਈ ਪ੍ਰਧਾਨ ਮਹਿਤਪੁਰ, ਵਰਿੰਦਰ ਕੁਮਾਰ, ਹਰਕੀਰਤ ਸਿੰਘ, ਅਰਸ਼ਦੀਪ ਸਿੰਘ ਕਾਗਣੇ ਵਾਲਾ, ਦਲਬੀਰ ਸਿੰਘ ਖਾਲਸਾ ਮਹੇੜੂ , ਗੁਰਮੁਖ ਸਿੰਘ ਖੁਰਲਾ ਪੁਰ, ਗਗਨਦੀਪ ਸਿੰਘ ਮੋਨੂੰ ਲੋਹਗੜ੍ਹ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleकुवैत में भारतीय मजदूरों के मौत दुखद
Next articleਜੰਮੂ-ਕਸ਼ਮੀਰ ‘ਚ ਅੱਤਵਾਦ ‘ਤੇ ਹਮਲਾ: ਅੱਠ ਅੱਤਵਾਦੀ ਭਗੌੜੇ ਐਲਾਨੇ ਗਏ