HOME ਪਿੰਡ ਦੱਧਾਹੂਰ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਵੱਡੀ ਇਕਾਈ ਦਾ ਕੀਤਾ...

ਪਿੰਡ ਦੱਧਾਹੂਰ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਵੱਡੀ ਇਕਾਈ ਦਾ ਕੀਤਾ ਗਠਨ ।

6

(ਸਾਬਕਾ ਸਰਪੰਚ ਖਿਲਾਫ ਦਰਜ ਕੀਤੇ ਝੂਠੇ ਮੁਕੱਦਮੇ ਦੀ ਕੀਤੀ ਨਿਖੇਧੀ) 

ਰਾਏਕੋਟ,  (ਸਮਾਜ ਵੀਕਲੀ)  ( ਗੁਰਭਿੰਦਰ ਗੁਰੀ  ) ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜਗਿੱਲ) ਵੱਲੋਂ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ, ਜ਼ਿਲ੍ਹਾ ਮੀਤ ਪ੍ਰਧਾਨ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈ ਕਾ ਤੇ ਬਲਾਕ ਰਾਏਕੋਟ ਪ੍ਰਧਾਨ ਰਣਧੀਰ ਸਿੰਘ ਬੱਸੀਆ ਦੀ ਅਗਵਾਈ ਹੇਠ ਕਿਸਾਨਾਂ ਮਜ਼ਦੂਰਾਂ ਅਤੇ ਮਰਦਾਂ ਔਰਤਾਂ ਦੀ ਵੱਡੀ ਇਕੱਤਰਤਾ ਗੁਰਦੁਆਰਾ ਸਾਹਿਬ ਕੋਲ ਪਾਰਕ ਵਿੱਚ ਕੀਤੀ ਗਈ।  ਇਸ ਦੌਰਾਨ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਦੱਧਾਹੂਰ ਨੇ ਦੱਸਿਆ ਕਿ ਪਿੰਡ ਦੇ ਕੁਝ ਕੁ ਬੰਦਿਆਂ ਵੱਲੋਂ ਧੱਕੇਸ਼ਾਹੀ ਕਰਦਿਆ 10-10 ਫੁੱਟ ਡੂੰਘੀ ਮਾਇਨਿੰਗ ਕਰਦਿਆ ਮਿੱਟੀ ਮਹਿੰਗੇ ਭਾਅ ਵਿਚ ਵੇਚੀ ਜਾ ਰਹੀਂ ਹੈ ਅਤੇ ਨਾਲ ਲੱਗਦੇ ਖੇਤਾਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਅਤੇ ਜਦੋਂ ਸਾਬਕਾ ਸਰਪੰਚ ਨੇ ਵਿਰੋਧ ਕੀਤਾ ਤਾਂ ਦੂਸਰੀ ਧਿਰ ਵੱਲੋਂ ਉਨ੍ਹਾ ਨਾਲ ਮਾਇਨਿੰਗ ਅਧਿਕਾਰੀਆ ਦੀ ਹਾਜ਼ਰੀ ਵਿੱਚ ਮਾਰਕੁੱਟ ਕੀਤੀ ਗਈ ਜਦਕਿ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਵੀਂ ਹਮਲਾਵਰ ਧਿਰ ਵੱਲੋਂ ਸਾਬਕਾ ਸਰਪੰਚ ਤੇ ਝੂਠਾ ਮੁਕੱਦਮਾ ਦਰਜ ਕੀਤਾ ਗਿਆ।  ਜਿਸ ਦਾ ਸਖ਼ਤ ਨੋਟਿਸ ਲੈਂਦਿਆ ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਕਮਾਲਪੁਰਾ ਨੇ ਕਿਹਾ ਕਿ ਜੇਕਰ ਇਸ ਝੂਠੇ ਮੁਕੱਦਮੇਂ ਨੂੰ ਖਾਰਿਜ ਨਾ ਕੀਤਾ ਤਾਂ ਉਹ 23 ਫ਼ਰਵਰੀ ਨੂੰ ਐਸ ਐਸ ਪੀ ਜਗਰਾਉ ਦੇ ਧਿਆਨ ਵਿੱਚ ਲਿਆਉਣ ਉਪਰੰਤ ਜੇਕਰ ਪ੍ਰਸ਼ਾਸਨ ਨੇ ਟਾਲ ਮਟੋਲ ਕੀਤਾ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾਂ। ਇਸ ਸਮੇਂ ਜ਼ਿਲ੍ਹਾ ਮੀਤ ਪ੍ਰਧਾਨ ਚੱਕ ਭਾਈ ਕਾ ਤੇ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਕਮਾਲਪੁਰਾ ਨੇ ਦੱਸਿਆ ਕਿ ਬਿਜਲੀ ਸੋਧ ਬਿੱਲ ਦੇ ਨਾਲ ਨਾਲ ਲਗਭਗ ਬੀਜ ਸੋਧ ਬਿੱਲ ਵੀਂ ਲਾਗੂ ਹੋ ਗਿਆ ਕਿਉੰਕਿ ਖੇਤੀਬਾੜੀ ਵਿਭਾਗ ਦੇ ਕੁਝ ਭ੍ਰਿਸ਼ਟ ਅਧਿਕਾਰੀਆਂ ਵੱਲੋਂ ਸਮੁੱਚੇ ਲੁਧਿਆਣੇ ਜ਼ਿਲ੍ਹੇ ਅੰਦਰ ਇਕ ਹੀਂ ਕੰਪਨੀ ਦਾ ਮੱਕੀ ਦਾ ਬੀਜ ਵੇਚਿਆ ਜਾ ਰਿਹਾ ਹੈ , ਜਿਸ ਦਾ ਪ੍ਰਿੰਟ ਰੇਟ 4500 ਰੁਪਏ ਚਾਰ ਕਿਲੋਂ ਪੈਕੇਟ ਹੈ ਅਤੇ ਲਗਭਗ 3000 ਰੁਪਏ ਦਾ ਵਿਕ ਰਿਹਾ ਹੈਂ ਜੋ ਕਿ ਸ਼ਰਾਸ਼ਰ ਲੁੱਟ ਹੈਂ। ਇਸ ਸੰਬੰਧੀ ਜਦੋਂ ਉਨ੍ਹਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਤਾਂ ਉਹਨਾਂ ਬੇਵਸੀ ਜ਼ਾਹਿਰ ਕਰਦਿਆ ਦੱਸਿਆ ਕਿ ਇਹ ਕਾਰਪੋਰੇਟ ਘਰਾਣਿਆ ਦਾ ਬੀਜ ਹੈ, ਜਿਸ ਦਾ ਪ੍ਰਿੰਟ ਰੇਟ ਬਹੁਤ ਜ਼ਿਆਦਾ ਹੈ ਅਤੇ ਜੇਕਰ ਕੋਈ ਦੁਕਾਨਦਾਰ ਪ੍ਰਿੰਟ ਰੇਟ ਤੋਂ ਵੱਧ ਰੇਟ ਤੇ ਵੇਚਦਾ ਹੈਂ ਤਾਂ ਵਿਭਾਗ ਕਰਵਾਈ ਕਰ ਸਕਦਾ ਹੈਂ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਇਸ ਬੀਜ ਸੋਧ ਬਿੱਲ ਸੰਬੰਧੀ ਲਾਮਬੰਦ ਕਰਕੇ ਸੰਘਰਸ਼ ਵਿੱਢਣ ਦੀ ਤਿਆਰੀ ਕਰ ਰਹੇ ਹਨ । ਇਸ ਦੌਰਾਨ ਦੱਧਾਹੂਰ ਨਿਵਾਸੀਆ ਵੱਲੋਂ ਸਰਬਸੰਮਤੀ ਨਾਲ ਇਕਾਈ ਦੀ ਚੋਣ ਕਰਦਿਆ ਸੁਖਵਿੰਦਰ ਸਿੰਘ ਪ੍ਰਧਾਨ, ਇਕਬਾਲ ਸਿੰਘ ਸਕੱਤਰ, ਸਤਵਿੰਦਰ ਸਿੰਘ ਸਹਾਇਕ ਸਕੱਤਰ, ਹਰਵਿੰਦਰ ਸਿੰਘ ਖਜ਼ਾਨਚੀ, ਕਮੇਟੀ ਮੈਂਬਰ ਬਲਰਾਜ ਸਿੰਘ, ਅਮਰਜੀਤ ਸਿੰਘ, ਸਾਧੂ ਸਿੰਘ, ਦਰਸ਼ਨ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ, ਬਲਵੀਰ ਸਿੰਘ, ਅਮਨਦੀਪ ਸਿੰਘ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਹਰਦੇਵ ਸਿੰਘ ਆਦਿ ਚੁਣੇ ਗਏ। ਇਸ ਦੌਰਾਨ ਜ਼ਿਲ੍ਹਾ ਵਿੱਤ ਸਕੱਤਰ ਸਤਿਬੀਰ ਸਿੰਘ ਬੋਪਾਰਾਏ ਖੁਰਦ, ਜ਼ਿਲ੍ਹਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਕਮਾਲਪੁਰਾ, ਬਲਾਕ ਪ੍ਰਧਾਨ ਮਹਿਲ ਕਲਾਂ ਮਾ. ਅਮਰਜੀਤ ਸਿੰਘ ਮਹਿਲ ਖੁਰਦ, ਸਕੱਤਰ ਜਸਵੰਤ ਸਿੰਘ ਸੋਹੀ ਛਾਪਾ, ਸਿੰਕਦਰ ਸਿੰਘ ਰਾਏਸਰ, ਕਰਮਜੀਤ ਸਿੰਘ ਭੋਲਾ, ਮਾ. ਭੁਪਿੰਦਰ ਸਿੰਘ ਬੋਪਾਰਾਏ ਖੁਰਦ, ਦਰਸ਼ਨ ਸਿੰਘ ਜਲਾਲਦੀਵਾਲ, ਕੇਵਲ ਸਿੰਘ ਬੋਪਾਰਾਏ ਖੁਰਦ, ਬਲਦੇਵ ਸਿੰਘ ਆਦਿ ਆਗੂ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅੱਖਾਂ ਦਾ ਮੁਫ਼ਤ ਜਾਂਚ ਅਤੇ ਅਪ੍ਰੇਸ਼ਨ ਕੈਂਪ ਲਗਾਇਆ
Next articleਸੱਤਿਆ ਭਾਰਤੀ ਸਕੂਲ ਤੁੰਗਾਂਹੇੜੀ ‘ਚ ਪੰਜਾਬੀ ਮਾਂ ਬੋਲੀ ਦਿਵਸ ਮਨਾਇਆ।