ਹਮਬਰਗ (ਰੇਸ਼ਮ ਭਰੋਲੀ)- ਟੋਕੀਓ ਉਲੰਪਿਕ 2021 ਵਿੱਚ ਹਾਕੀ ਦਾ ਜਦੋਂ ਇੰਨਾਂ ਵਧੀਆਂ ਖੇਡ ਪ੍ਰਦਰਸ਼ਨ ਕੀਤਾ ਹੋਵੇ ਤਾਂ ਹਰੇਕ ਭਾਰਤੀ ਦਾ ਸੀੰਨਾ ਚੋੜਾ ਹੋ ਹੀ ਜਾਂਦਾ ਹੈ ਖ਼ਾਸ ਕਰਕੇ ਉੰਦੋ ਜਦੋਂ ਟੀਮ ਵਿੱਚ 10 ਮੈਂਬਰ ਪੰਜਾਬੀ ਹੋਣ ਤੇ ਇੰਡੀਅਨ ਹਾਕੀ ਟੀਮ ਦੀ ਕਪਤਾਨੀ ਵੀ ਪੰਜਾਬ ਦੇ ਗੱਭਰੂ ਮਨਪ੍ਰੀਤ ਸਿੰਘ ਦੇ ਹਿੱਸੇ ਵਿੱਚ ਆਈ ਹੋਵੇ ਤੇ ਭਾਰਤ ਦੀ ਹਾਕੀ ਟੀਮ ਨੇ ਖੇਡ ਜਗਤ ਵਿਚ ਭਾਰਤ ਦੇ ਝੰਡੇ ਨੂੰ ਬੁਲੰਦ ਕਰਕੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਪੰਜਾਬੀ ਹਰ ਪਾਸੇ ਆਪਣਾ ਲੋਹਾ ਮਨਵਾਉਣ ਦੀ ਤਾਕਤ ਰੱਖਦੇ ਹਨ,ਪ੍ਰੈਸ ਨਾਲ ਸਾਂਝੇ ਤੋਰ ਤੇ ਗੱਲ ਕਰਦਿਆਂ ਸੁਖਜਿੰਦਰ ਸਿੰਘ ਗਰੇਵਾਲ਼ ਤੇ ਪਾਲ ਮਿੰਠਾਪੁਰੀਆ ਨੇ ਦੱਸਿਆ ਕਿ ਮੇਰੇ ਵੱਡੇ ਵੀਰ ਸ: ਪ੍ਰਗਟ ਸਿੰਘ ਕੈਪਟਨ ਇੰਡੀਅਨ ਹਾਕੀ ਟੀਮ ਵੀ ਆਪਣੇ ਸਮੇ ਦੇ ਬਹੁਤ ਵਧੀਆਂ ਖਿਡਾਰੀ ਰਹੇ ਤੇ ਉਹਨਾਂ ਅੱਗੇ ਜ਼ਿਕਰ ਕੀਤਾ ਕੇ ਭਾਰਤ ਦੀ ਹਾਕੀ ਟੀਮ ਨੇ ਓਲੰਪਿਕ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਸਾਬਤ ਕਰ ਦਿੱਤਾ ਹੈ ਕਿ ਅਗਰ ਭਾਰਤ ਦੇ ਲੀਡਰ ਸਹੀ ਤਰੀਕੇ ਨਾਲ ਕੰਮ ਕਰਨ ਤਾਂ ਸਭ ਕੁਝ ਹੋ ਸਕਦਾ ਹੈ ਤੇ ਨਾਲ ਹੀ ਬਹੁਤ ਦੁੱਖੀ ਮਨ ਨਾਲ ਉਹਨਾ ਕਿਹਾ ਕੇ ਜੋ ਲੋਕ ਇਕ ਕੁੜੀ ਨੂੰ ਮਾੜਾ ਕਿਹ ਰਹੇ ਹਨ ਉਹਨਾ ਨੂੰ ਸ਼ਰਮ ਕਰਨੀ ਚਾਹੀਦੀ ਹੈ ਇਸ ਮੌਕੇ ਤੇ ਵਿਸ਼ੇਸ਼ ਤੋਰ ਤੇ ਖੁਸ਼ੀ ਜ਼ਾਹਰ ਕਰਨ ਪਹੁੰਚੇ ਹੋਏ ਸੀ ਉੱਘੇ ਸਮਾਜ ਸੇਵੀ ਸਤੰਤਰਵੀਰ ਸਿੰਘ ,ਵਿਕਰਮਜੀਤ ਸਿੰਘ ਗਿੱਲ ,ਸੁਰਿੰਦਰ ਸਿੰਘ ਚੀਮਾ , ਕਰਨ ਸਿੰਘ , ਕਰਮਜੀਤ ਸਿੰਘ , ਮੁਖ਼ਤਿਆਰ ਸਿੰਘ ਰੰਧਾਵਾ ,ਪ੍ਰੰ ਬ ਸਿੰਘ , ਜਸਵੀਰ ਸਿੰਘ ਗਰੇਵਾਲ , ਕੁਲਵੰਤ ਸਿੰਘ ਰੰਧਾਵਾ , ਸ਼ਰਮਾ , ਇੰਦਰਜੀਤ ਸਿੰਘ ਤੇ ਹੋਰ ਬਹੁਤ ਸਾਰੇ ਵੀਰ ਹਾਜ਼ਰ ਸਨ।
HOME ਇੰਡੀਅਨ ਹਾਕੀ ਟੀਮ ਨੂੰ ਕਾਂਸੀ ਦਾ ਤਗਮਾ ਜਿੱਤਣ ਤੇ ਬਹੁਤ ਬਹੁਤ ਮੁਬਾਰਕਾ,ਪੰਜਾਬ...