ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਸਰਕਲ ਅੱਪਰਾ ਨੇ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਕੀਤੀ ਨਾਅਰੇਬਾਜ਼ੀ

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਫ਼ਸਲਾਂ ਦੇ ਉੱਪਰ ਘੱਟੋ ਘੱਟ ਸਮਰਥਨ ਮੁੱਲ ਉੱਪਰ ਕੋਈ ਵੀ ਗਰੰਟੀ ਦੇਣ ਨੂੰ  ਨਾ ਮੰਨਣ ਕਾਰਣ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਸਰਕਲ ਅੱਪਰਾ ਨੇ ਟੈਕਸੀ ਯੂਨੀਅਨ ਅੱਪਰਾ ਤੇ ਸਮੂਹ ਬੱਸ ਡਰਾਇਵਰਾਂ ਦੇ ਨਾਲ ਮਿਲਕੇ ਸਥਾਨਕ ਬੱਸ ਅੱਡਾ ਅੱਪਰਾ ਵਿਖੇ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਕੀਤੀ ਨਾਅਰੇਬਾਜ਼ੀ ਤੇ ਕੇਂਦਰ ਦੇ ਤਿੰਨ ਖੇਤੀ ਨਾਲ ਸੰਬਧਿਤ ਕਾਲੇ ਕਾਨੰੂਨਾਂ ਦੀਆਂ ਕਾਪੀਆਂ ਸਾੜੀਆਂ | ਇਸ ਮੌਕੇ ਬੋਲਦਿਆਂ ਸਮੂਹ ਅਹੁਦੇਦਾਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਅੜੀਅਲ ਰਵੱਈਆ ਇਹ ਦਰਸਾਉਂਦਾ ਹੈ ਕਿ ਉਹ ਦੇਸ਼ ਦੀ ਆਰਥਿਕਤਾ ਦੀ ਧੁਰੀ ਕਿਸਾਨੀ ਵਰਗ ਨੂੰ  ਖਤਮ ਕਰਕੇ ਦੇਸ਼ ਨੂੰ  ਵੀ ਪਿਛਾਂਹ ਲਿਜਾਣਾ ਚਾਹੁੰਦੀ ਹੈ | ਉਨਾਂ ਅੱਗੇ ਕਿਹਾ ਕਿ ਇੱਕ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 48ਵੇਂ ਦਿਨ ‘ਚ ਦਾਖਲ ਹੋ ਚੁੱਕਾ ਹੈ, ਉੱਥੇ ਹੀ ਕੇਂਦਰ ਸਰਕਾਰ ਦਾ ਨਾ ਪੱਖੀ ਰਵੱਈਆ ਇਸਦੇ ਤਾਨਾਸ਼ਾਹੀ ਸ਼ਾਸ਼ਨ ਨੂੰ  ਦਰਸਾਉਂਦਾ ਹੈ | ਇਸ ਮੌਕੇ ਉਕਤ ਆਗੂਆਂ ਤੇ ਕਿਸਾਨ ਵੀਰਾਂ ਨੇ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਤਲਵਿੰਦਰ ਸਿੰਘ ਸਮਰਾੜੀ ਪ੍ਰਧਾਨ ਭਾਕਿਯੂ (ਸਿੱਧੂਪੁਰ) ਸਰਕਲ ਅੱਪਰਾ, ਅਮਰਜੀਤ ਸਿੰਘ ਕਟਾਣਾ, ਕੁਲਦੀਪ ਸਿੰਘ ਜੌਹਲ, ਜਸਵਿੰਦਰ ਸਿੰਘ ਪੀਟਾ, ਕੁਲਵਿੰਦਰ ਸਿੰਘ ਸਮਰਾੜੀ, ਮਨਦੀਪ ਸਿੰਘ ਸਮਰਾੜੀ, ਇੰਦਰਪਾਲ ਸਿੰਘ ਜੌਹਲ ਤੇ ਹੋਰ ਕਿਸਾਨ ਵੀਰ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਇੱਕ ਗੱਲ ਸੁਣੋਂ ਵੇ ਪੰਛੀਓ
Next articleਲੋਹੜੀ ਵਿੱਚੋਂ ਬਚਪਨ ਦੀ ਲੋਹੜੀ