ਨਵੀਂ ਦਿੱਲੀ — ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਅਤੇ ਬੱਲੇਬਾਜ਼ੀ ਕੋਚ ਸੰਜੇ ਬੰਗੜ ਦੇ ਬੇਟੇ ਆਰੀਅਨ ਬੰਗੜ ਨੇ ਹਾਲ ਹੀ ‘ਚ ਆਪਣਾ ਲਿੰਗ ਬਦਲ ਕੇ ਅਨਾਇਆ ਬਾਂਗਰ ਬਣਨ ਦਾ ਫੈਸਲਾ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ। ਅਨਾਇਆ ਨੇ ਦੱਸਿਆ ਕਿ ਉਸ ਨੇ ਹਾਰਮੋਨ ਰਿਪਲੇਸਮੈਂਟ ਥੈਰੇਪੀ ਰਾਹੀਂ ਇਹ ਬਦਲਾਅ ਕੀਤਾ ਹੈ। 10 ਮਹੀਨਿਆਂ ਦੇ ਇਸ ਸਫਰ ਤੋਂ ਬਾਅਦ, ਉਹ ਹੁਣ ਇੱਕ ਮਹਿਲਾ ਦੇ ਰੂਪ ਵਿੱਚ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਰਹੀ ਹੈ, ਆਰੀਅਨ ਵੀ ਆਪਣੇ ਪਿਤਾ ਵਾਂਗ ਇੱਕ ਕ੍ਰਿਕਟਰ ਹੈ। ਉਹ ਕਈ ਸਥਾਨਕ ਅਤੇ ਵਿਦੇਸ਼ੀ ਕ੍ਰਿਕਟ ਕਲੱਬਾਂ ਲਈ ਖੇਡ ਚੁੱਕਾ ਹੈ। ਹੁਣ ਉਹ ਅਨਾਇਆ ਬਣ ਕੇ ਵੀ ਕ੍ਰਿਕਟ ਖੇਡਦੀ ਰਹੇਗੀ। ਅਨਾਇਆ ਦੀ ਇਸ ਕਹਾਣੀ ਨੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ। ਉਸ ਦੇ ਇਸ ਫੈਸਲੇ ‘ਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਲੋਕ ਉਸ ਨੂੰ ਵਧਾਈ ਦੇ ਰਹੇ ਹਨ ਅਤੇ ਕੁਝ ਹੈਰਾਨ ਹਨ, ਅਨਾਇਆ ਨੇ ਆਪਣੀ ਸੋਸ਼ਲ ਮੀਡੀਆ ਪੋਸਟ ‘ਚ ਦੱਸਿਆ ਕਿ ਕ੍ਰਿਕਟ ਤੋਂ ਇਲਾਵਾ ਜ਼ਿੰਦਗੀ ‘ਚ ਹੋਰ ਵੀ ਕਈ ਸੁਪਨੇ ਹਨ ਅਤੇ ਉਸ ਨੇ ਇਸ ਸਫਰ ਦੌਰਾਨ ਖੁਦ ਨੂੰ ਲੱਭ ਲਿਆ ਹੈ। ਉਸ ਨੇ ਕਿਹਾ ਕਿ ਇਹ ਸਫ਼ਰ ਆਸਾਨ ਨਹੀਂ ਰਿਹਾ ਪਰ ਉਸ ਨੇ ਜਿੱਤ ਹਾਸਲ ਕੀਤੀ ਹੈ। ਅਨਾਇਆ ਹੁਣ ਇੰਗਲੈਂਡ ਦੇ ਮੈਨਚੈਸਟਰ ਵਿੱਚ ਰਹਿੰਦੀ ਹੈ ਅਤੇ ਉੱਥੇ ਇੱਕ ਕਲੱਬ ਲਈ ਕ੍ਰਿਕਟ ਖੇਡਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ‘ਚ ਉਹ ਕਾਫੀ ਖੁਸ਼ ਨਜ਼ਰ ਆ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly