ਮਿਲਾਨ (ਇਟਲੀ) (ਸਮਾਜ ਵੀਕਲੀ): ਇੱਥੇ ਸਥਿਤੀ ਭਾਰਤੀ ਕੌਂਸਲੇਟ ਨੇ 8 ਨਵੰਬਰ ਤੋਂ ਪਾਸਪੋਰਟ, ਓਸੀਆਈ ਅਤੇ ਹੋਰ ਸੇਵਾਵਾਂ ਦੀਆਂ ਅਪਾਇੰਟਮੈਂਟ ਜ਼ਰੀਏ ਅਰਜ਼ੀਆਂ ਲੈਣ ਦੀਆਂ ਸੇਵਾਵਾਂ ਨੂੰ ਬਹਾਲ ਕਰ ਦਿੱਤਾ ਹੈ। ਭਾਰਤੀ ਕੌਂਸਲੇਟ ਜਨਰਲ ਮਿਲਾਨ ਨੇ ਆਪਣੀ ਵੈੱਬਸਾਈਟ ’ਤੇ ਇਹ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕਰੋਨਾ ਸੰਕਟ ਕਾਰਨ ਲੰਬੇ ਸਮੇਂ ਤੋਂ ਪਾਸਪੋਰਟ, ਓਸੀਆਈ ਅਤੇ ਹੋਰ ਸੇਵਾਵਾਂ ਦੀਆਂ ਅਰਜ਼ੀਆਂ ਡਾਕ ਵਿਭਾਗ ਰਾਹੀਂ ਲਈਆਂ ਜਾਂਦੀਆਂ ਸਨ।
ਭਾਰਤੀ ਕੌਂਸਲੇਟ ਮਿਲਾਨ ਨੇ ਹੁਣ ਕਿਸੇ ਹੋਰ ਕੋਰੀਅਰ ਸੇਵਾਵਾਂ ਰਾਹੀਂ ਜਾਂ ਡਾਕ ਅਰਜ਼ੀਆਂ ਪ੍ਰਾਪਤ ਕਰਨ ਦੀ ਆਖ਼ਰੀ ਤਰੀਕ 15 ਅਕਤੂਬਰ ਰੱਖੀ ਹੈ, ਇਸ ਤੋਂ ਬਾਅਦ ਆਉਣ ਵਾਲੀ ਕਿਸੇ ਵੀ ਅਰਜ਼ੀ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਭਾਰਤੀ ਕੌਂਸਲੇਟ ਨੇ ਕਿਹਾ ਕਿ ਇਨ੍ਹਾਂ ਸੇਵਾਵਾਂ ਲਈ ਅਰਜ਼ੀਆਂ 15 ਅਕਤੂਬਰ ਤੋਂ ਬਾਅਦ ਕੋਰੀਅਰ ਰਾਹੀਂ ਨਾ ਭੇਜੀਆਂ ਜਾਣ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly