ਇੰਡੀਅਨ ਕਮਿਊਨਿਟੀ ਦੀਆਂ ਸੇਵਾਵਾਂ ਨਿਭਾਉਣ ਬਦਲੇ ਲੋਕ ਗਾਇਕ ਹੀਰਾ ਧਾਲੀਵਾਲ ਦੂਜੀ ਵਾਰ ਅੰਤਰਰਾਸ਼ਟਰੀ ਐਵਾਰਡ ਨਾਲ ਸਨਮਾਨਿਤ

“ਕਿੰਗ ਪੰਜਾਬ” ਗੀਤ ਨਾਲ ਕੀਤਾ ਪੰਜਾਬੀਆਂ ਦਾ ਸਿਰ ਉੱਚਾ

ਕਨੇਡਾ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-  ਪ੍ਰਸਿੱਧ ਲੋਕ ਗਾਇਕ ਹੀਰਾ ਧਾਰੀਵਾਲ ਆਪਣੇ ਸੁਪਰਹਿੱਟ ਗੀਤਾਂ ਕਰਕੇ ਪੰਜਾਬੀ ਸਰੋਤਿਆਂ ਦੇ ਦਿਲਾਂ ਤੇ ਜਿੱਥੇ ਪਹਿਲਾਂ ਹੀ ਰਾਜ ਕਰ ਰਿਹਾ ਹੈ ਉੱਥੇ ਹੀ ਉਸ ਦੀਆਂ ਪੰਜਾਬੀ ਸੱਭਿਆਚਾਰ ਦੀਆਂ ਕੋਮਲ ਕਲਾਵਾਂ ਵਿੱਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ , ਸਮਾਜ ਸੇਵਾਵਾਂ, ਵਿਲੱਖਣ ਪ੍ਰਾਪਤੀਆਂ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹਿੱਤਾਂ ਵਿੱਚ ਕੀਤੇ ਜਾ ਰਹੇ ਕੰਮਾਂ ਪ੍ਰਤੀ ਸੁਹਿਰਦਤਾ ਨੂੰ ਦੇਖਦਿਆਂ ਉਸ ਦਾ ਵਿਸ਼ੇਸ਼ ਐਵਾਰਡ ਨਾਲ ਕੀਤਾ ਗਿਆ ਸਨਮਾਨ ਪੰਜਾਬੀਆਂ ਦਾ ਵਿਦੇਸ਼ ਦੀ ਧਰਤੀ ਤੇ ਸਿਰ ਉੱਚਾ ਕਰ ਗਿਆ । ਜ਼ਿਕਰਯੋਗ ਹੈ ਕਿ ਉਸ ਦੇ ਬਿਲਕੁਲ ਨਵੇਂ ਨਕੋਰ ਆਏ ਗੀਤ ‘ਕਿੰਗ ਪੰਜਾਬ” ਨੂੰ ਜਿੱਥੇ ਦੁਨੀਆਂ ਭਰ ਵਿੱਚ ਪ੍ਰਸਿੱਧੀ ਮਿਲੀ, ਉੱਥੇ ਹੀ ਉਸ ਨੂੰ ਇਸ ਮਿਲੇ ਐਵਾਰਡ ਨਾਲ ਵੱਡਾ ਮਾਣ ਮਹਿਸੂਸ ਹੋਇਆ ਹੈ । ਉਸ ਨੂੰ ਕਨੇਡਾ ਦੇ ਓਨਟਾਰੀਓ ਵਿਚ ਚੇਅਰਮੈਨ ਐਮ ਏ ਪੀ ਐਚ ਸਟਾਰਟ ਫੋਰਡ ਸਿਟੀ ਕੌਂਸਲਰ ਵਲੋਂ ਗੇਜਾ ਵਰਡੋਫਾ ਐਵਾਰਡ ਪ੍ਰਾਪਤ ਹੋਇਆ। ਲਿਸਟੋਵਲ ਚੈਂਬਰ ਆਫ਼ ਕਾਮਰਸ ਵਿਖੇ ਇਹ ਐਵਾਰਡ ਹਾਸਲ ਕਰਨ ਵੇਲੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਐਮ ਏ ਪੀ ਐਚ ਸਿਟੀ ਕੌਂਸਲਰ ਗੇਜਾ ਵਰਡੋਫਾ ਅਤੇ ਉਨ੍ਹਾਂ ਦੀ ਪੂਰੀ ਟੀਮ ਦੇ ਮੈਂਬਰ ਹਾਜ਼ਰ ਸਨ। ਇਹ  ਮਾਣਮੱਤਾ ਐਵਾਰਡ ਉਨ੍ਹਾਂ ਦੀਆਂ ਵਿਲੱਖਣ ਪ੍ਰਾਪਤੀਆਂ ਅਤੇ ਪੰਜਾਬੀਆਂ ਲਈ ਕੀਤੇ ਗਏ ਸਮਾਜਿਕ ਕੰਮਾਂ ਕਰਕੇ ਮਿਲਿਆ ਹੈ। ਇੰਟਰਨੈਸ਼ਨਲ ਗਾਇਕ ਹੀਰਾ ਧਾਰੀਵਾਲ ਦਾ ਮਾਣ ਹਾਸਲ ਕਰਨਾ ਆਪਣੇ ਆਪ ਵਿੱਚ ਇੱਕ ਵੱਡੀ ਮਿਸਾਲ ਹੈ, ਉਨ੍ਹਾਂ ਦੇ ਮਿੱਤਰ ਸਨੇਹੀਆਂ ਅਤੇ ਇੰਡੀਅਨ ਕਮਿਊਨਿਟੀ ਅਤੇ ਕਨੇਡੀਅਨ ਲੋਕਾਂ ਨੇ ਲੋਕ ਗਾਇਕ ਹੀਰਾ ਧਾਲੀਵਾਲ ਨੂੰ ਇਹ ਸਨਮਾਨ ਲਈ ਆਪਣੀਆਂ ਦਿਲੀ ਸ਼ੁਭਕਾਮਨਾਵਾਂ ਦਿੱਤੀਆਂ ਹਨ ਅਤੇ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਕਮਿਊਨਿਟੀ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਨ ਦੀ ਆਸ ਜਤਾਈ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਢੱਕ ਮਜਾਰਾ ਵਿਖੇ ਸਾਲਾਨਾ ਛਿੰਝ ਮੇਲੇ ਦੌਰਾਨ ਪਹਿਲਵਾਨਾਂ ਨੇ ਦਿਖਾਏ ਜੌਹਰ
Next article*ਅਧਿਆਪਕ*