HOME ਭਾਰਤੀ ਅਦਾਕਾਰਾ ਅਤੇ ਗਾਇਕਾ ਪਦਮਨੀ ਕੋਲਹਾਪੁਰੀ ਰੂਬਰੂ ਸਮਾਗਮ ਚ ਯਾਦਾਂ ਸਾਂਝੀਆ ਕਰਦਿਆ...

ਭਾਰਤੀ ਅਦਾਕਾਰਾ ਅਤੇ ਗਾਇਕਾ ਪਦਮਨੀ ਕੋਲਹਾਪੁਰੀ ਰੂਬਰੂ ਸਮਾਗਮ ਚ ਯਾਦਾਂ ਸਾਂਝੀਆ ਕਰਦਿਆ ਦਸਿਆ ਅਦਾਕਾਰੀ ਸਿਰਫ਼ ਪੇਸ਼ਾ ਨਹੀਂ, ਮੇਰੇ ਲਈ ਰੂਹ ਦੀ ਆਵਾਜ਼ ਰਹੀ

ਐਡੀਲੇਡ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਭਾਰਤੀ ਅਦਾਕਾਰਾ ਅਤੇ ਗਾਇਕਾ ਪਦਮਨੀ ਕੋਲਹਾਪੁਰੀ ਰੂਬਰੂ ਸਮਾਗਮ ਚ ਯਾਦਾਂ ਸਾਂਝੀਆ ਕਰਦਿਆ ਦਸਿਆ ਅਦਾਕਾਰੀ ਸਿਰਫ਼ ਪੇਸ਼ਾ ਨਹੀਂ, ਮੇਰੇ ਲਈ ਰੂਹ ਦੀ ਆਵਾਜ਼ ਰਹੀ ਨਰਿੰਦਰ ਬੈਂਸ ਨੇ ਕਿਹਾ ਕਿ ਅਦਾਕਾਰਾ ਅਤੇ ਗਾਇਕਾ ਪਦਮਨੀ ਕੋਲਹਾਪੁਰੀ ਨੇ ਬਚਪਨ ਵਿੱਚ ਪ੍ਰਸਿੱਧ ਫਿਲਮਾਂ ਚ ਚੁਨੌਤੀਪੂਰਨ ਰੋਲ ਨਿਭਾ ਕੇ ਪ੍ਰੇਮ ਰੋਗ ਸਮੇਤ ਚੋਟੀ ਦੀਆਂ ਫਿਲਮਾਂ ਚ ਬੇਹਤਰੀਨ ਕਿਰਦਾਰ ਰਾਹੀ ਸਰੋਤਿਆਂ ਦੇ ਮਨਾਂ ਚ ਵੱਖਰਾ ਸਥਾਨ ਹਾਸਲ ਕੀਤਾ ।ਪਦਮਨੀ ਵਰਗੀਆਂ ਅਦਾਕਾਰਾ ਸਿਰਫ਼ ਕੈਮਰੇ ਦੇ ਸਾਹਮਣੇ ਹੀ ਨਹੀਂ, ਜ਼ਿੰਦਗੀ ਵਿੱਚ ਵੀ ਰੌਸ਼ਨੀ ਫੈਲਾਉਂਦੀਆਂ ਹਨ। ।ਪਦਮਨੀ ਕੋਲਹਾਪੁਰੀ ਨਾਲ ਮੀਟ ਐਂਡ ਗ੍ਰੀਟ ਸਮਾਗਮ ਦੇ ਮੁਖ ਪ੍ਰਬੰਧਕ ਨਰਿੰਦਰ ਬੈਂਸ ਅਖੰਡ ਹੋਮਜ਼,ਦੀਪ ਘੁਮਾਣ, ਮਨਵੀਰ ਸ਼ਰਮਾ, ਸ਼ੁਭਮ ਗੋਇਲ ਵਲੋ ਇੱਕ ਵਿਸ਼ੇਸ਼ ਸਮਾਗਮ ਐਡੀਲੇਡ ਓਮਨੀ ਫੰਕਸ਼ਨ ਸੈਂਟਰ ਸ਼ਾਮ 6 ਵਜੇ ਤੋਂ ਦੇਰ ਰਾਤ ਤੱਕ ਆਯੋਜਿਤ ਕੀਤਾ ਗਿਆ।ਸਟੇਜ ਤੋ ਪੇਸ਼ਕਾਰੀ ਪੈਨੀ ਕੌਰ ਤੇ ਵਿਲਬਰ ਵਲੋ ਖੂਬਸੂਰਤ ਢੰਗ ਨਾਲ ਪਦਮਨੀ ਕੋਲਹਾਪੁਰੀ ਬਾਰੇ ਜਾਣਕਾਰੀ ਸਾਂਝੀ ਕਰਦਿਆ ਉਨਾ ਦਾ ਨਿਘਾ ਸਵਾਗਤ ਕੀਤਾ। ਪਦਮਨੀ ਕੋਲਹਾਪੁਰੀ ਨੇ ਵਿਅਕਤੀਗਤ ਚੋਣ, ਤੇ ਫਿਲਮ ਇੰਡਸਟਰੀ ਵਿੱਚ ਹੋ ਰਹੀਆਂ ਤਬਦੀਲੀਆਂ ’ਤੇ ਖੁੱਲ੍ਹ ਕੇ ਗੱਲ ਕੀਤੀ,ਜਦੋਂ ਸੁਰੂਆਤ ਕੀਤੀ ਮੈਨੂੰ ਸਮਝ ਨਹੀਂ ਸੀ ਮਾਪਿਆਂ ਨੇ ਕਿਹਾ ਦੋ ਦਿਨ ਦਾ ਸ਼ੂਟ ਹੈ,ਪਰ ਉਹ ਦੋ ਦਿਨ ਕਾਫੀ ਸਨ ਮੇਰੇ ਅੰਦਰ ਦੀ ਅਦਾਕਾਰਾ ਨੂੰ ਜਾਗਣ ਲਈ।ਉਸਦੇ ਪਿਤਾ ਕਲਾਸੀਕਲ ਗਾਇਕ ਸਨ ਘਰ ’ਚ ਸੰਗੀਤ, ਨਾਟਕ ਤੇ ਕਲਾ ਦੀ ਗੂੰਜ ਹਮੇਸ਼ਾ ਰਹੀ।ਅਦਾਕਾਰੀ ਸਿਰਫ਼ ਪੇਸ਼ਾ ਨਹੀਂ, ਮੇਰੇ ਲਈ ਰੂਹ ਦੀ ਆਵਾਜ਼ ਰਹੀ ਮੇਰੇ ਲਈ ‘ਪ੍ਰੇਮ ਰੋਗ’ ਵਰਗੇ ਕਿਰਦਾਰ ਥੇਰਾਪੀ ਵਾਂਗ ਤੇ ਚੁਣੌਤੀਪੂਰਨ ਸਨ,ਉਨ੍ਹਾਂ ਦੇ ਕਿਰਦਾਰ ਸਿਰਫ਼ ਸਕ੍ਰੀਨ ਉੱਤੇ ਨਹੀਂ, ਦਰਸ਼ਕਾਂ ਦੇ ਦਿਲਾਂ ਵਿੱਚ ਜੀਉਂਦੇ ਹਨ।ਬਾਲ ਅਦਾਕਾਰਾ ਤੋਂ ਲੈ ਕੇ ਬਾਲੀਵੁੱਡ ਦੀ ਅਦਾਕਾਰਾ ਤੱਕ ਦੀ ਯਾਤਰਾ ਤੁਹਾਡੇ ਸਭਨਾਂ ਦੇ ਸਹਿਯੋਗ ਸਦਕਾ ਸੰਭਵ ਹੋ ਸਕੀ ਓਨਾ ਨੇ ਐਡੀਲੇਡ ਸਹਿਰ ਨੂੰ ਅਤੀ ਖੂਬਸੂਰਤ ਆਖਦੇ ਹੋਏ ਸਮਾਗਮ ਵਿੱਚ ਸਭਨਾਂ ਦੇ ਪਹੁੰਚਣ ਤੇ ਸਤਕਾਰ ਦੇਣ ਲਈ ਧੰਨਵਾਦ ਕਰਦਿਆ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪ੍ਰਧਾਨ ਮੰਤਰੀ ਮੋਦੀ ਅਤੇ ਜੇਪੀ ਨੱਡਾ ਅੱਜ ਐਨਡੀਏ ਦੇ ਉਪ ਰਾਸ਼ਟਰਪਤੀ ਉਮੀਦਵਾਰ ਦੀ ਚੋਣ ਕਰਨਗੇ
Next articleਟਰੰਪ ਨੇ ਚੀਨ ‘ਤੇ ਆਪਣਾ ਰੁਖ਼ ਨਰਮ ਕੀਤਾ, ਟੈਰਿਫ 90 ਦਿਨਾਂ ਲਈ ਮੁਲਤਵੀ ਕਰ ਦਿੱਤਾ; ਜਿਨਪਿੰਗ ਨੂੰ ਇੱਕ ਚੰਗਾ ਦੋਸਤ ਕਿਹਾ