ਭਾਰਤ ਨੇ ਕਾਬੁਲ ਿਵੱਚੋਂ 80 ਹੋਰ ਨਾਗਰਿਕ ਕੱਢੇ

ਨਵੀਂ ਦਿੱਲੀ (ਸਮਾਜ ਵੀਕਲੀ): ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਵਿਗੜਦੇ ਹਾਲਾਤ ਦਰਮਿਆਨ ਭਾਰਤ ਨੇ ਅੱਜ ਆਪਣੇ 80 ਤੋਂ ਜ਼ਿਆਦਾ ਨਾਗਰਿਕਾਂ ਨੂੰ ਹਵਾਈ ਫ਼ੌਜ ਦੇ ਮਾਲਵਾਹਕ ਜਹਾਜ਼ ਰਾਹੀਂ ਵਤਨ ਵਾਪਸ ਲਿਆਉਣ ਦਾ ਹੰਭਲਾ ਮਾਰਿਆ। ਫ਼ੌਜੀ ਜਹਾਜ਼ ਭਾਰਤੀਆਂ ਨੂੰ ਲੈ ਕੇ ਤਾਜਿਕਿਸਤਾਨ ਦੇ ਦੁਸ਼ਾਂਬੇ ਪਹੁੰਚਿਆ। ਭਾਰਤ ਪਹਿਲਾਂ ਹੀ 200 ਵਿਅਕਤੀਆਂ ਨੂੰ ਵਤਨ ਵਾਪਸ ਲੈ ਕੇ ਆ ਚੁੱਕਾ ਹੈ। ਇਨ੍ਹਾਂ ’ਚ ਭਾਰਤੀ ਸਫ਼ੀਰ ਅਤੇ ਕਾਬੁਲ ਸਫ਼ਾਰਤਖਾਨੇ ਦਾ ਅਮਲਾ ਵੀ ਸ਼ਾਮਲ ਹੈ। ਉਧਰ ਨਾਟੋ ਨੇ ਭਾਰਤ ਨੂੰ ਕਾਬੁਲ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਰੋਜ਼ਾਨਾ ਦੋ ਉਡਾਣਾਂ ਚਲਾਉਣ ਦੀ ਇਜ਼ਾਜਤ ਦੇ ਦਿੱਤੀ ਹੈ।

ਸੋਮਵਾਰ ਨੂੰ ਪਹਿਲੀ ਉਡਾਣ ਦੌਰਾਨ 40 ਭਾਰਤੀਆਂ ਨੂੰ ਮੁਲਕ ਵਾਪਸ ਲਿਆਂਦਾ ਗਿਆ ਸੀ। ਸੀ-17 ਜਹਾਜ਼ ਰਾਹੀਂ ਦੂਜੀ ਵਾਰ 150 ਭਾਰਤੀ ਨਾਗਰਿਕਾਂ ਦੀ ਵਤਨ ਵਾਪਸੀ ਹੋ ਰਹੀ ਹੈ। ਭਾਰਤੀਆਂ ਨੂੰ ਅਫ਼ਗਾਨਿਸਤਾਨ ’ਚੋਂ ਕੱਢਣ ਦਾ ਮਿਸ਼ਨ ਅਮਰੀਕਾ ਦੀ ਸਹਾਇਤਾ ਨਾਲ ਸਿਰੇ ਚੜ੍ਹ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਅਫ਼ਗਾਨਿਸਤਾਨ ਦੀ ਰਾਜਧਾਨੀ ’ਚੋਂ ਸਾਰੇ ਭਾਰਤੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਉਣ ’ਤੇ ਧਿਆਨ ਕੇਂਦਰਤ ਕਰ ਰਿਹਾ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਾਲਿਬਾਨ ਨੇ 150 ਭਾਰਤੀਆਂ ਨੂੰ ‘ਅਗ਼ਵਾ’ ਕਰਨ ਮਗਰੋਂ ਛੱਡਿਆ
Next articleਭਾਰਤ ਸਮੇਤ ਚਾਰ ਮੁਲਕਾਂ ’ਚ ਵਾਤਾਵਰਨ ਸੰਕਟ ਤੋਂ ਬੱਚਿਆਂ ਨੂੰ ਵੱਧ ਖਤਰਾ