ਭਾਰਤ ਵੱਲੋਂ ਕੌਮਾਂਤਰੀ ਭਾਈਚਾਰੇ ਨੂੰ ਦਹਿਸ਼ਤਵਾਦ ਖ਼ਿਲਾਫ਼ ਗੰਭੀਰਤਾ ਨਾਲ ਇੱਕਜੁੱਟ ਹੋਣ ਦਾ ਸੱਦਾ

India's External Affairs Minister S. Jaishankar speaks on Thursday, August 19, 2021, at the United Nations Security Council meeting on the threat of terrorism.

ਨੂਰ ਸੁਲਤਾਨ (ਕਜ਼ਾਖਸਤਾਨ)  (ਸਮਾਜ ਵੀਕਲੀ):  ਭਾਰਤ ਨੇ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਦਹਿਸ਼ਤਵਾਦ ਖ਼ਿਲਾਫ਼ ਵੀ ਉਸੇ ਤਰ੍ਹਾਂ ਗੰਭੀਰਤਾ ਨਾਲ ਇੱਕਜੁੱਟ ਹੋਣਾ ਚਾਹੀਦਾ ਹੈ ਜਿਵੇਂ ਇਹ ਜਲਵਾਯੂ ਤਬਦੀਲੀ ਅਤੇ ਮਹਾਮਾਰੀਆਂ ਦੇ ਮੁੱਦਿਆਂ ’ਤੇ ਹੁੰਦਾ ਹੈ ਕਿਉਂਕਿ ਸਰਹੱਦ ਪਾਰ ਦਹਿਸ਼ਤਵਾਦ ਕੋਈ ਸ਼ਾਸਨ ਢੰਗ ਨਹੀਂ ਬਲਕਿ ਦਹਿਸ਼ਤਾਵਾਦ ਦਾ ਹੀ ਇੱਕ ਹੋਰ ਰੂਪ ਹੈ। ਇੱਥੇ ‘ਏਸ਼ੀਆ ਵਿੱਚ ਗੱਲਬਾਤ ਤੇ ਵਿਸ਼ਵਾਸ ਬਹਾਲੀ ਲਈ ਉਪਾਵਾਂ ਬਾਰੇ ਕਾਨਫਰੰਸ (ਸੀਆਈਸੀਏ) ਦੀ ਛੇਵੀਂ ਮੀਟਿੰਗ ਮੌਕੇ ਸੰਬੋਧਨ ਕਰਦਿਆਂ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਆਪਸੀ ਸਬੰਧਾਂ ਨੂੰ ਕੌਮਾਂਤਰੀ ਸਬੰਧਾਂ ਦੇ ਸਭ ਤੋਂ ਬੁਨਿਆਦੀ ਸਿਧਾਂਤ- ‘ਪ੍ਰਭੂਸੱਤਾ ਅਤੇ ਖੇਤਰੀ ਏਕਤਾ ਦਾ ਸਨਮਾਨ’ ਦੀ ਪਾਲਣਾ ਕਰਨੀ ਚਾਹੀਦੀ ਹੈ।

ਉਨ੍ਹਾਂ ਬਿਨਾਂ ਕਿਸੇ ਮੁਲਕ ਦਾ ਨਾਂ ਲਿਆਂ ਕਿਹਾ,‘ ਜੇਕਰ ਸ਼ਾਂਤੀ ਤੇ ਵਿਕਾਸ ਸਾਡਾ ਸਾਂਝਾ ਟੀਚਾ ਹੈ ਤਾਂ ਸਾਨੂੰ ਦਹਿਸ਼ਤਵਾਦ ਰੂਪੀ ਸਭ ਤੋਂ ਵੱਡੇ ਦੁਸ਼ਮਣ ’ਤੇ ਕਾਬੂ ਪਾਉਣਾ ਪਵੇਗਾ। ਅੱਜ ਅਤੇ ਇਸ ਯੁੱਗ ਵਿੱਚ ਅਸੀਂ ਇੱਕ ਮੁਲਕ ਵੱਲੋਂ ਦੂਜੇ ਦੇਸ਼ ਖ਼ਿਲਾਫ਼ ਇਸਦੀ ਵਰਤੋਂ ਕੀਤੇ ਜਾਣ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਕੌਮਾਂਤਰੀ ਭਾਈਚਾਰੇ ਨੂੰ ਦਹਿਸ਼ਤਵਾਦ ਖ਼ਿਲਾਫ਼ ਵੀ ਉਸੇ ਤਰ੍ਹਾਂ ਗੰਭੀਰਤਾ ਨਾਲ  ਇੱਕਜੁੱਟ ਹੋਣਾ ਚਾਹੀਦਾ ਹੈ ਜਿਵੇਂ ਇਹ ਜਲਵਾਯੂ ਤਬਦੀਲੀ ਅਤੇ ਮਹਾਮਾਰੀਆਂ ਦੇ ਮੁੱਦਿਆਂ  ’ਤੇ ਹੁੰਦਾ ਹੈ। ਸ੍ਰੀ ਜੈਸ਼ੰਕਰ ਨੇ ਕਿਹਾ ਕਿ ਤਰੱਕੀ ਅਤੇ ਖੁਸ਼ਹਾਲੀ ਲਈ ਆਰਥਿਕ ਤੇ ਸਮਾਜਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਏਸ਼ੀਆ ਵਿੱਚ ਆਪਸੀ ਸੰਚਾਰ ਦੀ ਘਾਟ ਹੈ ਜੋ ਇਸ ਟੀਚੇ ਲਈ ਲੋੜੀਂਦੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਸਥਾਨਾ ਦੀ ਨਿਯੁਕਤੀ ਗ਼ੈਰਕਾਨੂੰਨੀ ਨਹੀਂ: ਹਾਈ ਕੋਰਟ
Next articleਚੀਨ ਵਿੱਚ ਭਾਰੀ ਮੀਂਹ; 15 ਮੌਤਾਂ, 3 ਲਾਪਤਾ