ਭਾਰਤ ਨੇ ਕਾਬੁਲ ’ਚੋਂ 80 ਨਾਗਰਿਕ ਲਿਆਂਦੇ

ਨਵੀਂ ਦਿੱਲੀ (ਸਮਾਜ ਵੀਕਲੀ):  ਅਫ਼ਗ਼ਾਨਿਸਤਾਨ ਦੀ ਰਾਜਧਾਨੀ ਵਿੱਚ ਨਿੱਤ ਦਿਨ ਵਿਗੜਦੇ ਹਾਲਾਤ ਦਰਮਿਆਨ ਭਾਰਤੀ ਹਵਾਈ ਸੈਨਾ ਦਾ ਮਾਲਵਾਹਕ ਜਹਾਜ਼ ਸ਼ਨਿੱਚਰਵਾਰ ਨੂੰ ਕਾਬੁਲ ਤੋਂ ਕਰੀਬ 80 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢ ਲਿਆਇਆ ਹੈ। ਇਸ ਪੂਰੇ ਘਟਨਾਕ੍ਰਮ ਤੋਂ ਜਾਣੂ ਅਧਿਕਾਰੀਆਂ ਨੇ ਕਿਹਾ ਕਿ ਭਾਰਤੀਆਂ ਨੂੰ ਉਥੋਂ ਕੱਢਣ ਮਗਰੋਂ ਹਵਾਈ ਸੈਨਾ ਦਾ ਜਹਾਜ਼ ਤਾਜਿਕਿਸਤਾਨ ਦੇ ਦੁਸ਼ਾਂਬੇ ਵਿੱਚ ਉਤਰਿਆ, ਜਿਥੇ ਜਹਾਜ਼ ਵਿੱਚ ਈਂਧਣ ਭਰਵਾਇਆ ਗਿਆ। ਇਸ ਉਡਾਣ ਦੇ ਸ਼ਾਮ ਤੱਕ ਦਿੱਲੀ ਨਜ਼ਦੀਕ ਹਵਾਈ ਸੈਨਾ ਦੇ ਹਿੰਡਨ ਬੇਸ ’ਤੇ ਪੁੱਜਣ ਦੀ ਉਮੀਦ ਹੈ।

ਕਾਬਿਲੇਗੌਰ ਹੈ ਕਿ ਭਾਰਤ, ਅਫ਼ਗ਼ਾਨਿਸਤਾਨ ਵਿਚਲੀਆਂ ਆਪਣੀਆਂ ਅੰਬੈਸੀਆਂ ਦੇ ਸਾਰੇ ਸਟਾਫ਼ ਨੂੰ ਪਹਿਲਾਂ ਹੀ ਉਥੋਂ ਕੱਢ ਚੁੱਕਾ ਹੈ ਜਦੋਂਕਿ 1000 ਦੇ ਕਰੀਬ ਭਾਰਤੀ ਨਾਗਰਿਕ ਅਜੇ ਵੀ ਜੰਗ ਦੇ ਝੰਬੇ ਇਸ ਮੁਲਕ ਦੇ ਵੱਖ ਵੱਖ ਸ਼ਹਿਰਾਂ ਵਿੱਚ ਮੌਜੂਦ ਹਨ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਦੀ ਲੋਕੇਸ਼ਨ ਤੇ ਮੌਜੂਦਾ ਹਾਲਾਤ ਦਾ ਪਤਾ ਲਾਉਣਾ ਕਾਫ਼ੀ ਚੁਣੌਤੀਪੂਰਣ ਹੈ ਕਿਉਂਕਿ ਇਨ੍ਹਾਂ ਵਿੱਚੋਂ ਵੱਡੀ ਗਿਣਤੀ ਨੇ ਖ਼ੁਦ ਨੂੰ ਅੰਬੈਸੀ ਵਿਚ ਪੰਜੀਕ੍ਰਿਤ ਨਹੀਂ ਕਰਵਾਇਆ ਸੀ। ਸੂਤਰਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਭਾਰਤੀ ਹਵਾਈ ਸੈਨਾ ਦਾ ਸੀ-17 ਮਾਲਵਾਹਕ ਜਹਾਜ਼ ਕਾਬੁਲ ਹਵਾਈ ਅੱਡੇ ’ਤੇ ਮੌਜੂਦ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਬੁਲ ’ਚ ਫਸੇ ਸੈਂਕੜੇ ਸਿੱਖ ਤੇ ਹਜ਼ਾਰਾਂ ਹੋਰ ਹੋ ਰਹੇ ਨੇ ਖੁਆਰ
Next articleਕਰੋਨਾ: 34,457 ਨਵੇਂ ਕੇਸ, 375 ਮੌਤਾਂ