ਭਾਰਤ ਨੇ 44 ਅਫ਼ਗ਼ਾਨ ਸਿੱਖਾਂ ਸਣੇ 78 ਲੋਕਾਂ ਨੂੰ ਨਵੀਂ ਦਿੱਲੀ ਲਿਆਂਦਾ

ਨਵੀਂ ਦਿੱਲੀ (ਸਮਾਜ ਵੀਕਲੀ):  ਭਾਰਤ ਨੇ ਅੱਜ 25 ਭਾਰਤੀ ਨਾਗਰਿਕਾਂ ਅਤੇ 44 ਅਫ਼ਗ਼ਾਨ ਸਿੱਖਾਂ ਅਤੇ ਹਿੰਦੂਆਂ ਸਮੇਤ 78 ਲੋਕਾਂ ਨੂੰ ਦੁਸ਼ਾਂਬੇ ਤੋਂ ਲਿਆਂਦਾ। ਇੱਕ ਦਿਨ ਪਹਿਲਾਂ ਉਨ੍ਹਾਂ ਨੂੰ ਭਾਰਤੀ ਹਵਾਈ ਫੌਜ ਦੇ ਟਰਾਂਸਪੋਰਟ ਜਹਾਜ਼ ਰਾਹੀਂ ਕਾਬੁਲ ਤੋਂ ਦੁਸ਼ਾਂਬੇ ਲਿਜਾਇਆ ਗਿਆ ਸੀ। ਇਨ੍ਹਾਂ ਨੂੰ ਏਅਰ ਇੰਡੀਆ ਦੀ ਉਡਾਣ ਰਾਹੀਂ ਦੁਸ਼ਾਂਬੇ ਤੋਂ ਦਿੱਲੀ ਲਿਆਂਦਾ ਗਿਆ। ਇਸ ਜਹਾਜ਼ ’ਚ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਵੀ ਲਿਆਂਦੇ ਗਏ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਾਦੀ ’ਚ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਤਿੰਨ ਅਤਿਵਾਦੀਆਂ ਨੂੰ ਮਾਰਿਆ
Next articleਮੈਡੀਕਲ ਅਧਾਰ ’ਤੇ ਜ਼ਮਾਨਤ ਮੰਗ ਰਹੇ ਸੱਜਣ ਕੁਮਾਰ ਦੀ ਮਾੜੀ ਸਿਹਤ ਬਾਰੇ ਸੀਬੀਆਈ ਰਿਪੋਰਟ ਪੇਸ਼ ਕਰੇ: ਸੁਪਰੀਮ ਕੋਰਟ