ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਦੇਸ਼ ਦੀ ਸਭ ਤੋਂ ਵੱਡੀ ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ਸੀਜਨ-4 ਜੋ ਕਿ ਪਿਛਲੇ ਸਾਲ ਫਿੱਟ ਬਾਈਕਰ ਕਲੱਬ ਵੱਲੋਂ ਕਰਵਾਈ ਗਈ ਸੀ ਤੇ ਇਸ ਨੇ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾਇਆ ਸੀ ਦੇ ਮਾਣ ਵਿੱਚ ਹੋਰ ਵਾਧਾ ਕਰਦੇ ਹੋਏ ਇੰਡੀਆ ਬੁੱਕ ਆਫ ਰਿਕਾਰਡ ਵੱਲੋਂ ਦਿੱਲੀ ਵਿੱਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਨੂੰ ਐਵਾਰਡ ਦਿੱਤਾ ਗਿਆ ਤੇ ਇਹ ਐਵਾਰਡ ਪ੍ਰੋਫੈਸਰ ਚੂ ਬਾਓ ਕਿਊ ਚੇਅਰਮੈਨ ਪਾਲਿਸੀ ਐਂਡ ਡਿਵੈਲਪਮੈਂਟ ਕੰਸਲਟੇਟਿਵ ਕੌਂਸਲ ਆਫ ਦਾ ਵੀਅਤਨਾਮ ਫੈਡਰੇਸ਼ਨ ਆਫ ਯੂਨੈਸਕੋ ਐਸੋਸੀਏਸ਼ੇਨ ਤੇ ਇੰਡੀਆ ਬੁੱਕ ਆਫ ਰਿਕਾਰਡ ਦੀ ਮੈਨੇਜਿੰਗ ਐਡੀਟਰ ਨੀਰਜਾ ਰਾਏ ਚੌਧਰੀ ਵੱਲੋਂ ਪਰਮਜੀਤ ਸੱਚਦੇਵਾ ਨੂੰ ਦਿੱਤਾ ਗਿਆ। ਇਸ ਮੌਕੇ ਪਰਮਜੀਤ ਸੱਚਦੇਵਾ ਵੱਲੋਂ ਇਸ ਸਨਮਾਨ ਨੂੰ ਹੁਸ਼ਿਆਰਪੁਰ ਵਾਸੀਆਂ ਨੂੰ ਸਮਰਪਿਤ ਕਰਦੇ ਹੋਏ ਕਿਹਾ ਕਿ ਇਸ ਸਾਈਕਲੋਥਾਨ ਵਿੱਚ ਹਿੱਸਾ ਲੈਣ ਵਾਲੇ ਸਾਈਕਲਿਸਟ ਤੇ ਇਸ ਨੂੰ ਸਫਲ ਬਣਾਉਣ ਲਈ ਯੋਗਦਾਨ ਦੇਣ ਵਾਲੇ ਸਾਰੇ ਲੋਕ ਵਧਾਈ ਦੇ ਪਾਤਰ ਹਨ, ਉਨ੍ਹਾਂ ਕਿਹਾ ਕਿ ਸਾਈਕਲੋਥਾਨ ਦੀ ਸਫਲਤਾ ਵਿੱਚ ਉਸ ਸਮੇਂ ਦੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ, ਐੱਸ.ਐੱਸ.ਪੀ. ਸੁਰੇਂਦਰ ਲਾਂਬਾ, ਸੇਹਤ ਵਿਭਾਗ ਦੇ ਅਧਿਕਾਰੀਆਂ, ਸਿਵਲ ਡਿਫੈਂਸ ਤੋਂ ਲੋਕੇਸ਼ ਓਹਰੀ, ਪ੍ਰਮੋਦ ਸ਼ਰਮਾ, ਬਲ-ਬਲ ਸੇਵਾ ਸੁਸਾਇਟੀ ਤੋਂ ਹਰਕ੍ਰਿਸ਼ਨ ਕਜਲਾ ਤੇ ਉਨ੍ਹਾਂ ਦੀ ਟੀਮ, ਮਨੀ ਗੋਗੀਆ ਤੇ ਉਨ੍ਹਾਂ ਦੀ ਟੀਮ ਸਮੇਤ ਸੈਂਕੜੇ ਵਲੰਟੀਅਰਾਂ ਵੱਲੋਂ ਦਿਨ-ਰਾਤ ਮੇਹਨਤ ਕਰਕੇ ਸਾਈਕਲੋਥਾਨ ਨੂੰ ਦੇਸ਼ ਦੀ ਸਭ ਤੋਂ ਵੱਡੀ ਸਾਈਕਲੋਥਾਨ ਹੋਣ ਦਾ ਮਾਣ ਦਿਵਾਇਆ ਗਿਆ ਹੈ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਫਿੱਟ ਬਾਈਕਰ ਕਲੱਬ ਵੱਲੋਂ ਭਵਿੱਖ ਵਿੱਚ ਵੀ ਹੁਸ਼ਿਆਰਪੁਰ ਵਾਸੀਆਂ ਦੀ ਮਦਦ ਨਾਲ ਇਸ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾਂਦੇ ਰਹਿਣਗੇ। ਜਿਕਰਯੋਗ ਹੈ ਕਿ ਇਸ ਸਾਈਕਲੋਥਾਨ ਵਿੱਚ 10 ਹਜਾਰ ਤੋਂ ਜਿਆਦਾ ਲੋਕਾਂ ਵੱਲੋਂ ਹਿੱਸਾ ਲਿਆ ਗਿਆ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj