ਯੂ ਕੇ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333 ਇੰਦਰਜੀਤ ਔਜਲਾ ਕਬੱਡੀ ਪ੍ਰਮੋਟਰ ਯੂ ਕੇ ਨੇ ਜਾਣਕਾਰੀ ਦਿੰਦਿਆਂ ਹੋਇਆ ਦਸਿਆ ਕਿ ਦੋਆਬਾ ਸਪੋਰਟਸ ਕਲੱਬ ਵਲੋਂ ਕਬੱਡੀ ਚੈਂਪੀਅਨਸ਼ਿਪ ਕਪੂਰਥਲਾ ਵਿਖੇ ਕਰਵਾਈ ਜਾ ਰਹੀ ਹੈ। ਜਿਸ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਪਹੁੰਚਣਗੇ ਤੇ ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਨਗੇ। ਟੂਰਨਾਮੈਂਟ ਵਿਚ ਪੰਜਾਬ ਦੇ ਮਸ਼ਹੂਰ ਕਬੱਡੀ ਪਲੇਅਰ ਆਉਣਗੇ ਤੇ ਆਪਣੇ ਜ਼ੋਰ ਦਾ ਪ੍ਰਦਰਸ਼ਨ ਕਰਨਗੇ। ਜਿਸ ਵਿਚ ਪਹਿਲਾ ਦਰਜਾ ਹਾਸਿਲ ਕਰਨ ਵਾਲੇ ਖਿਡਾਰੀ ਨੂੰ 5 ਲੱਖ ਤੱਕ ਦਾ ਇਨਾਮ ਦਿੱਤਾ ਜਾਏਗਾ। ਵਧੀਆ ਰੇਡਰ ਅਤੇ ਵਧੀਆ ਸਟੋਪਰ ਨੂੰ ਬੁੱਲੇਟ ਇਨਾਮ ਵੱਜੋਂ ਦਿੱਤਾ ਜਾਵੇਗਾ। ਪੂਰੇ ਟੂਰਨਾਮੈਂਟ ਦੇ ਬੰਦੋਬਸਤ ਵਿਚ ਸਹਿਯੋਗ ਦਿੱਤਾ ਕਰਮਾ ਬਲੇਰ, ਬਿੱਲਾ ਔਜਲਾ, ਇੰਦਰਜੀਤ ਔਜਲਾ, ਨਿੱਕਾ ਬਲੇਰ, ਬਿੱਟੂ ਰੰਧਾਵਾ, ਸੰਧੂ ਸਰਕਫੋਲਡਰ, ਦੁੱਲਾ ਸੁਰਖਪੁਰ,ਸੋਨੂੰ ਜੰਪ, ਬਲਜੀਤ ਔਜਲਾ, ਜਸ ਖੇੜਾ,ਪੰਮਾ ਧੰਜੂ , ਚੰਨਾ ਹੁੰਦਲ ਅਤੇ ਜੋੜ ਐਨ.ਆਰ.ਆਈ ਵੀਰ। ਇਹ ਟੂਰਨਾਮੈਂਟ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਕਰਵਾਇਆ ਜਾਏਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly