ਆਜ਼ਾਦ ਉਮੀਦਵਾਰ

ਹਰਸਿਮਰਤ ਕੌਰ

(ਸਮਾਜ ਵੀਕਲੀ)

ਖ਼ੂਨ ਦੇ ਰਿਸ਼ਤੇ
ਖ਼ੂਨ ਕਰ ਜਾਂਦੇ
ਕਦੇ ਕਦੇ
ਚਾਵਾਂ ਦਾ
ਇੱਛਾਵਾਂ ਦਾ
ਜੋ ਐਵੇਂ ਹੀ
ਪਾਲੀਆਂ ਹੁੰਦੀਆਂ
ਸੰਭਾਲੀਆਂ ਹੁੰਦੀਆਂ

ਨਿੱਕੇ ਨਿੱਕੇ ਰੋਸੇ
ਵੱਡੀਆਂ ਵੱਡੀਆਂ
ਧੜੇਬੰਦੀਆਂ ‘ਚ
ਬਦਲ ਜਾਂਦੇ

ਸਿਆਸਤ
ਧੜੇਬੰਦੀਆਂ
ਗਠਜੋੜ ਨੂੰ ਵੀ
ਜ਼ਰੂਰਤ ਪੈ ਜਾਂਦੀ ਏ
ਕਦੇ ਕਦੇ
ਆਜ਼ਾਦ ਉਮੀਦਵਾਰ ਦੀ

ਹਰਸਿਮਰਤ ਕੌਰ
9417172754

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਣਿਆ ਅਣਸੁਣਿਆ
Next articleਹਮਾਰਾ ਪੰਜਾਬ