ਅਜਾਦੀ ਦਿਵਸ ਮੌਕੇ ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚ ਮੋਦੀ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

ਕਿਸਾਨਾਂ ਦੀਆਂ ਮੰਗਾਂ ਜਲਦ ਪ੍ਰਵਾਨ ਕਰੇ ਮੋਦੀ ਸਰਕਾਰ – ਸੁਖਜੀਤ ਬੱਗਾ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਵੱਲੋਂ ਕੇਂਦਰ ਦੀ ਮੋਦੀ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਕਮੇਟੀ ਦੇ ਜਿਲਾ ਪ੍ਰਧਾਨ ਸੁਖਜੀਤ ਸਿੰਘ ਬੱਗਾ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਸੁਲਤਾਨਪੁਰ ਲੋਧੀ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ, ਜਿਹੜਾ ਟਿੱਬਾ ਮੰਡੀ ਤੋਂ ਸ਼ੁਰੂ ਹੋ ਕੇ ਭੀਲਾਂਵਾਲੀ, ਟਿੱਬਾ, ਤਲਵੰਡੀ ਚੌਧਰੀਆਂ, ਸਵਾਲ, ਜੱਟਾਂ ਦੀ ਸਰਾਂ, ਮੇਵਾ ਸਿੰਘ ਵਾਲਾ ਤੋਂ ਵਾਪਸੀ ਰਣਧੀਰਪੁਰ, ਜੈਨਪੁਰ, ਜਾਰਜਪੁਰ, ਕਾਲਰੂ, ਮਸੀਤਾ, ਟਿੱਬਾ ਮੰਡੀ ਪਹੁੰਚਿਆ। ਟਰੈਕਟਰ ਮਾਰਚ ਦੌਰਾਨ ਵੱਡੀ ਗਿਣਤੀ ’ਚ ਇਕੱਠੇ ਹੋਏ ਕਿਸਾਨਾਂ ਨੇ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਐੱਸ.ਡੀ.ਐੱਮ ਦਫਤਰ ਦੇ ਬਾਹਰ ਕਾਪੀਆਂ ਵੀ ਸਾੜੀਆਂ। ਇਸ ਮੌਕੇ ਟਰੈਕਟਰ ਮਾਰਚ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਦਾ ਮੋਦੀ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਰੋਸ ਤਿੱਖਾ ਹੁੰਦਾ ਜਾ ਰਿਹਾ ਹੈ। ਮੋਦੀ ਲਾਣੇ ਨੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਦੀ ਖਾਤਰ ਦੇਸ਼ ਦੀ ਕਿਸਾਨੀ ਨੂੰ ਵੱਡੀ ਆਰਥਿਕ ਸੱਟ ਮਾਰੀ ਹੈ ਜਿਸ ਦੇ ਨਤੀਜੇ ਵਜੋਂ ਕਿਸਾਨ ਕਰਜ਼ੇ ਦੀ ਮਾਰ ਹੇਠ ਆ ਕੇ ਖ਼ੁਦਕੁਸ਼ੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਮੋਦੀ ਸਰਕਾਰ ਨੂੰ ਦੇਸ਼ ਦੇ ਕਿਸਾਨਾਂ ਅੱਗੇ ਝੁਕਣਾ ਹੀ ਪਵੇਗਾ ਕਿਉਂਕਿ ਕਿਸਾਨਾਂ ਦਾ ਰੋਸ ਦਿਨੋ ਦਿਨ ਵੱਧਦਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਟਰੈਕਟਰ ਮਾਰਚ ਤੋਂ ਬਾਅਦ ਹੁਣ 31 ਅਗਸਤ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਕਿਸਾਨ ਅੰਦੋਲਨ ਦੇ 200 ਦਿਨਾਂ ਸਮਾਗਮ ਵਿਖੇ ਵੱਧ ਚੜ ਕੇ ਹਿੱਸਾ ਲਿਆ ਜਾਵੇਗਾ। ਇਸ ਮੌਕੇ ਤਰਸੇਮ ਸਿੰਘ ਅਮਾਨੀਪੁਰ, ਬਲਦੇਵ ਸਿੰਘ ਨਵਾਂ ਠੱਟਾ, ਮਾਸਟਰ ਭਜਨ ਸਿੰਘ, ਗੁਰਨਾਮ ਸਿੰਘ ਜੱਬੋਵਾਲ, ਤਰਸੇਮ ਸਿੰਘ ਜੱਬੋਵਾਲ, ਸੁਖਵਿੰਦਰ ਸਿੰਘ, ਜਗਦੀਪ ਸਿੰਘ ਰੰਗੀਲਪੁਰ, ਗੁਰਪ੍ਰੀਤ ਸਿੰਘ ਲੇਈ ਵਾਲਾ ਝਲ , ਗੁਰਸਾਨ ਸਿੰਘ, ਮਨਿੰਦਰਜੀਤ ਸਿੰਘ ਭਗਤਪੁਰ, ਗੁਰਦੇਵ ਸਿੰਘ ਭਗਤਪੁਰ, ਵਰਿੰਦਰ ਸਿੰਘ ਰੰਗੀਲਪੁਰ, ਜਗਜੀਤ ਸਿੰਘ, ਜਗਦੀਪ ਸਿੰਘ ,ਅਨਮੋਲ ਸਿੰਘ, ਸੁਖਦੇਵ ਸਿੰਘ, ਹੀਰਾ ਲਾਲ, ਸਰਜੀਤ ਸਿੰਘ, ਬਲਵਿੰਦਰ ਸਿੰਘ ਜੈਲਾ, ਪਲਵਿੰਦਰ ਸਿੰਘ, ਸਤਨਾਮ ਸਿੰਘ ਲੱਭਾ ਸਭਰਾ, ਗੁਰਮੀਤ ਸਿੰਘ ਗੱਗੜ, ਲਵਜੋਤ ਸਿੰਘ, ਨਵਜੋਤ ਸਿੰਘ, ਪ੍ਰੇਮਪਾਲ ,ਸਰਵਣ ਸਿੰਘ ,ਸੁਖਵਿੰਦਰ ਸਿੰਘ, ਅਮਰੀਕ ਸਿੰਘ, ਤੇਜਪਾਲ ਸਿੰਘ, ਅਜੀਤ ਸਿੰਘ, ਪ੍ਰਭਜੀਤ ਸਿੰਘ, ਜੋਗਾ ਸਿੰਘ, ਦੇਸਾ ਸਿੰਘ, ਕਿੱਕਰ ਸਿੰਘ, ਸੁਖਜਿੰਦਰ ਸਿੰਘ, ਰਾਜਕਿਰਨ ਸਿੰਘ, ਅਮਰੀਕ ਸਿੰਘ ਰਣਜੀਤ ਸਿੰਘ ਕੜਾਲਾ, ਅਮਰਜੀਤ ਸਿੰਘ ਕੜਾਲਾ, ਮਨਦੀਪ ਸਿੰਘ ਮਿੰਟੂ ਬੂਲਪੁਰ ,ਰਣਜੀਤ ਸਿੰਘ ਠੱਟਾ, ਬਖਸ਼ੀਸ਼ ਚੇਲਾ ਨਵਾਂ ਠੱਟਾ, ਨਿਮਾ ਨਵਾਂ ਠੱਟਾ, ਜਸ ਢੌਟ ਕੋਲੀਆਵਾਲ, ਰਾਜਾ ਢੋਟ ਕੋਲੀਆਂਵਾਲ, ਗੁਰਮੀਤ ਸਿੰਘ ਲਾਲੀ ਨਵਾਂ ਠੱਟਾ, ਗੁਰਵਿੰਦਰ ਨਵਾਂ ਠੱਟਾ ,ਗੁਰਪ੍ਰੀਤ ਨਵਾਂ ਠੱਟਾ, ਰਾਜਾ ਕਾਲਰੂ, ਮਨਿੰਦਰ ਦਰੀਏਵਾਲ, ਰਾਜੂ ਕਾਲਰੂ, ਸਰਤਾਜ ਕਾਲਰੂ, ਅੰਮ੍ਰਿਤ ਟਿੱਬਾ, ਗਗਨ ਟਿਬਾ, ਸੋਨੂ ਭਾਜੀਆ,  ਟੋਨਾ ਦੇ ਸਾਥੀ, ਸਾਬੀ ਦੇ ਸਾਥੀ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸਿਵਲ ਸਰਜਨ ਮਾਨਸਾ ਨੇ ਪਾਈ ਨਵੀਂ ਪਿਰਤ, ਅਜ਼ਾਦੀ ਦਿਵਸ ਸਮਾਰੋਹ ਤੇ ਵਿਭਾਗ ਦੀ ਝਾਕੀ ਦੀ ਖ਼ੁਦ ਕੀਤੀ ਅਗਵਾਈ, ਅਜ਼ਾਦੀ ਦਿਵਸ ਸਮਾਰੋਹ ਤੇ ਸਿਹਤ ਵਿਭਾਗ ਦੀ ਝਾਕੀ ਦੇ ਅੱਗੇ ਖ਼ੁਦ ਤਖ਼ਤੀ ਫ਼ੜ ਕੇ ਤੁਰੇ ਸਿਵਲ ਸਰਜਨ ਮਾਨਸਾ
Next articleਪੁਸਤਕ ਲੋਕ ਅਰਪਣ ਅਤੇ ਕਵੀ ਦਰਬਾਰ