HOME ਸਕੂਲ ਵਿੱਚ ਮਨਾਇਆ ਆਜ਼ਾਦੀ ਦਾ ਦਿਹਾੜਾ

ਸਕੂਲ ਵਿੱਚ ਮਨਾਇਆ ਆਜ਼ਾਦੀ ਦਾ ਦਿਹਾੜਾ

3

ਸ਼੍ਰੀ ਅਨੰਦਪੁਰ ਸਾਹਿਬ  (ਸਮਾਜ ਵੀਕਲੀ)  ( ਧਰਮਾਣੀ )  ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਵਿਖੇ ਸਕੂਲ ਸਟਾਫ , ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਨੇ ਰਲ – ਮਿਲ ਕੇ ਆਜ਼ਾਦੀ ਦਾ ਪਵਿੱਤਰ ਦਿਹਾੜਾ ਮਨਾਇਆ। ਇਸ ਮੌਕੇ ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਦੇਸ਼ – ਭਗਤੀ ਦੀਆਂ ਕਵਿਤਾਵਾਂ ਸੁਣਾਈਆਂ ਅਤੇ ਦੇਸ਼ – ਭਗਤੀ ਨਾਲ ਸੰਬੰਧਿਤ ਪੇਂਟਿੰਗ ਦੀ ਬਣਾਈਆਂ। ਇਸ ਮੌਕੇ ਬੱਚਿਆਂ ਨੂੰ ਸਕੂਲ ਅਧਿਆਪਕਾਂ ਵੱਲੋਂ ਦੇਸ਼ ਭਗਤੀ ਤੇ ਆਜ਼ਾਦੀ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ। ਇਸ ਦੇ ਨਾਲ ਹੀ ਵਿਸ਼ੇਸ਼ ਗੱਲ ਇਹ ਰਹੀ ਕਿ ਇਸ ਪਵਿੱਤਰ ਦਿਨ ਮੌਕੇ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਰਲ – ਮਿਲ ਕੇ ਪੌਦੇ ਵੀ ਲਗਾਏ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਤੇ ਦੇਸ਼ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਾਜ਼ਰ ਐਸ.ਐਮ.ਸੀ. ਕਮੇਟੀ ਮੈਂਬਰਾਂ ਨਾਲ ਗੱਲਬਾਤ ਵੀ ਕੀਤੀ ਗਈ। ਇਸ ਮੌਕੇ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ,  ਮਾਸਟਰ ਸ਼ਾਮ ਲਾਲ , ਅਮਨਦੀਪ ਸਿੰਘ , ਦੇਵਕੀ ਦੇਵੀ , ਕਰਮਜੀਤ ਕੌਰ , ਪਰਮਿੰਦਰ ਕੌਰ , ਰਮਨਾ ਦੇਵੀ , ਅਜੈਬ ਸਿੰਘ , ਹਰਪ੍ਰੀਤ ਕੌਰ , ਮਮਤਾ ਦੇਵੀ , ਕਮੇਟੀ ਮੈਂਬਰ ਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਾਲ 2025 ਦੇ 51,000 ਕੈਨੇਡੀਅਨ ਡਾਲਰ ਦੇ ਢਾਹਾਂ ਸਾਹਿਤ ਇਨਾਮ ਦੇ ਫਾਈਨਲ ਵਿਚ ਪੁੱਜੀਆਂ ਤਿੰਨ ਪੰਜਾਬੀ ਪੁਸਤਕਾਂ ਤੇ ਉਨ੍ਹਾਂ ਲੇਖਕਾਂ ਦੇ ਨਾਵਾਂ ਦਾ ਐਲਾਨ
Next articleभारतीय राष्ट्रध्वज और कपटी राष्ट्रीय स्वयंसेवक संघ