ਅਜ਼ਾਦੀ ਦਿਵਸ

(ਸਮਾਜ ਵੀਕਲੀ)

ਬਜਾਰੋਂ ਤਿਰੰਗਾਂ ਝੰਡਾ ਲੈ ਕੇ,
ਵਿਚ ਓਹਦੇ ਡੰਡਾ ਫਸਾ ਕੇ,
ਕੋਠੇ ਉਤੇ ਲਾਵਾਂਗੇ.
. ਇਦਾਂ 15ਅਗਸਤ ਮਨਾਵਾਂਗੇ…
ਚੋਂਦੀ ਛੱਤ ਦਾ ਮਜਾਕ ਉਡਾ ਕੇ,
ਡਰ ਡਰ ਦੇ ਛੱਤ ਉਤੇ ਜਾ ਕੇ,
ਅਪਣਾ ਤਿਰੰਗਾ ਲਹਿਰਾਵਾਂਗੇ.
. ਇਦਾਂ ਅਜ਼ਾਦੀ ਦਿਵਸ ਮਨਾਵਾਂਗੇ….
ਰੋਜ ਦੀਆਂ ਕੁਰਬਾਨੀਆਂ ਦਾ ਬਦਲਾ,
ਅੱਜ ਇੱਕ ਦਿਨ ਸਲੂਟ ਦੇ ਕੇ ਚੁਕਾਵਾਂਗੇ.
. ਇਦਾਂ 15 ਅਗਸਤ ਮਨਾਵਾਂਗੇ……
ਲੀਡਰ ਨਾਲ ਹੱਥ ਮਿਲਾਕੇ, ਨਾਲ ਓਹਦੇ ਫੋਟੋ ਖਿੱਚਵਾਕੇ,
ਡਰਾਇੰਗ ਰੂਮ ਵਿੱਚ ਲਗਾਕੇ,
ਆਉਣ ਵਾਲਿਆਂ ਤੇ ਰੋਹਵ ਪਾਵਾਂਗੇ.
. ਇਦਾਂ ਅਜ਼ਾਦੀ ਦਿਵਸ ਮਨਾਵਾਂਗੇ…..
ਅੱਜ ਤੋਂ ਬਾਦ ਕੀ ਕਰਨਾ ਇਸ ਝੰਡੇ ਦਾ,
ਇਜੱਤ ਸਾਂਭ ਸੰਭਾਲ ਇਸਦੀ,
ਕਿਥੋਂ ਪਤਾ ਕਰਾਵਾਂਗੇ.
ਤੁਸੀਂ ਦੇਖਿਓ ਇਹਦੀ ਇਜ਼ਤ ਰੁੜ੍ਹੀ ਵਿੱਚ ਰਲਾਵਾਂਗੇ,
. ਇਦਾਂ 15 ਅਗਸਤ ਮਨਾਵਾਂਗੇ…..
ਅੱਜ ਦੇ ਦਿਨ 1947ਨੂੰ ਘਰ ਉੱਜੜੇ, ਘਰਬਾਰ ਉੱਜੜੇ, ਭੈਣਾਂ ਭਾਈਆਂ ਦੇ ਵਿਛੋੜ੍ਹੇ,
ਅਜਿਹੇ ਮਾਤਮ ਦਾ ਕਿਦਾਂ ਜਸ਼ਨ ਮਨਾਵਾਂਗੇ,
ਫਿਰ ਵੀ ਇਦਾਂ ਅਜ਼ਾਦੀ ਦਿਵਸ ਮਨਾਵਾਂਗੇ…..

ਹਰੀ  ਕ੍ਰਿਸ਼ਨ ਬੰਗਾ

Previous articleਰਾਸ਼ਟਰੀ ਪੱਧਰ ਤੇ ਗੋਲਡ ਮੈਡਲ ਜਿੱਤ ਕੇ ਆਈ ਮੁਸਕਾਨ ਨੂੰ ਰੋਟਰੀ ਕਲੱਬ ਬੰਗਾ ਨੇ ਸਨਮਾਨਿਤ ਕੀਤਾ।
Next articleਸੰਯੁਕਤ ਕਿਸਾਨ ਮੋਰਚਾ ਵਲੋਂ 17 ਨੂੰ ਵੱਡੀ ਗਿਣਤੀ ‘ਚ ਡਿਪਟੀ ਸਪੀਕਰ ਦੇ ਦਫਤਰ ਮੂਹਰੇ ਧਰਨਾ ਪ੍ਰਦਰਸ਼ਨ ਹੋਵੇਗਾ