ਓਮੀਕਰੋਨ ਕਾਰਨ ਲਾਗ ਦੇ ਵਧ ਰਹੇ ਨੇ ਕੇਸ

ਤੇਜ਼ੀ ਨਾਲ ਫੈਲ ਰਿਹਾ ਹੈ ਕਰੋਨਾ

ਨਵੀਂ ਦਿੱਲੀ (ਸਮਾਜ ਵੀਕਲੀ):  ਕਰੋਨਾ ਦੇ ਤੇਜ਼ੀ ਨਾਲ ਫੈਲਣ ਵੱਲ ਇਸ਼ਾਰਾ ਕਰਨ ਵਾਲੀ ‘ਆਰ-ਵੈਲਿਊ’ 7 ਤੋਂ 13 ਜਨਵਰੀ ਵਿਚਕਾਰ 2.2 ਦਰਜ ਕੀਤੀ ਗਈ ਹੈ। ਆਈਆਈਟੀ ਮਦਰਾਸ ਵੱਲੋਂ ਕੀਤੇ ਗਏ ਮੁੱਢਲੇ ਅਧਿਐਨ ਮੁਤਾਬਕ ਬੀਤੇ ਦੋ ਹਫ਼ਤਿਆਂ ’ਚ ਇਹ ਦਰ ਡਿੱਗੀ ਹੈ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਕਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ। ਅਧਿਐਨ ਮੁਤਾਬਕ ਮੁੰਬਈ ਦੀ ਆਰ-ਵੈਲਿਊ 1.3, ਦਿੱਲੀ ਦੀ 2.5, ਚੇਨਈ ਦੀ 2.4 ਅਤੇ ਕੋਲਕਾਤਾ ਦੀ 1.6 ਦਰਜ ਕੀਤੀ ਗਈ ਹੈ। ਕੌਮੀ ਪੱਧਰ ’ਤੇ 25 ਤੋਂ 31 ਦਸੰਬਰ ਤੱਕ ਇਹ 2.9 ਸੀ। ਆਰ-ਵੈਲਿਊ ਤੋਂ ਪਤਾ ਲਗਦਾ ਹੈ ਕਿ ਪੀੜਤ ਵਿਅਕਤੀ ਅੱਗੇ ਕਿੰਨੇ ਹੋਰ ਲੋਕਾਂ ਨੂੰ ਰੋਗ ਫੈਲਾਅ ਸਕਦਾ ਹੈ। ਜੇਕਰ ਆਰ-ਵੈਲਿਊ 1 ਤੋਂ ਘੱਟ ਹੋ ਜਾਂਦੀ ਹੈ ਤਾਂ ਮਹਾਮਾਰੀ ਦਾ ਖਾਤਮਾ ਸਮਝਿਆ ਜਾ ਸਕਦਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleNZ pledges aid after Tonga volcanic eruption, tsunami
Next articleਕੋਵਿਡ: ਸਕੂੁਲ ਬੰਦ ਕਰਨ ਦਾ ਵਿਸ਼ਵ ਬੈਂਕ ਵੱਲੋਂ ਵਿਰੋਧ