ਚੋਰੀ ਦੇ ਮੋਟਰਸਾਈਕਲ ਸਮੇਤ ਤਿੰਨ ਕਾਬੂ, ਮੁਕੱਦਮਾ ਦਰਜ

ਸੜੋਆ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਅੱਜ ਪੋਜੇਵਾਲ ਪੁਲਸ ਵਲੋਂ ਤਿੰਨ ਨੋਜਵਾਨਾਂ ਨੂੰ ਮੋਟਰਸਾਈਕਲ ਚੋਰ ਕਰਨ ਦੇ ਦੋਸ਼ ਵਜੋਂ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਵਾਰੇ ਜਾਣਕਾਰੀ ਥਾਣਾ ਮੁਖੀ ਐਸ ਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਏ ਐਸ ਆਈ ਜਰਨੈਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਬਰਾਏ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਨਾਕਾ ਸਿੰਘਪੁਰ ਵਿਖੇ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਆ ਕੇ ਇਤਲਾਹ ਦਿੱਤੀ ਕਿ ਤਿੰਨ ਨੌਜਵਾਨ ਜਿਹਨਾਂ ਦੇ ਨਾਮ ਗੁਰਦਿਆਲ ਸਿੰਘ ਪੁੱਤਰ ਚਰਨ ਦਾਸ ਵਾਸੀ ਹੈਬੋਵਾਲ ਥਾਣਾ ਗੜ੍ਹਸ਼ੰਕਰ, ਚਰਨ ਦਾਸ ਉਰਫ ਸੋਨੂੰ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਝੰਡੂਪੁਰ ਥਾਣਾ ਪੋਜੇਵਾਲ ਅਤੇ ਮਲਕੀਤ ਸਿੰਘ ਪੁੱਤਰ ਪਰਗਣ ਸਿੰਘ ਵਾਸੀ ਸੀਹਵਾਂ ਥਾਣਾ ਗੜ੍ਹਸ਼ੰਕਰ ਇਕ ਮੋਟਰਸਾਈਕਲ ਮਾਰਕਾ ਸਪਲੈਂਡਰ ਰੰਗ ਕਾਲਾ ਨੂੰ ਚੋਰੀ ਕਰਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਝੰਡੂਪੁਰ ਸਾਈਡ ਤੋਂ ਸਿੰਘਪੁਰ ਸਾਈਡ ਨੂੰ ਆ ਰਹੇ ਹਨ। ਜੇਕਰ ਚੈਕਿੰਗ ਕੀਤੀ ਜਾਵੇ ਤਾਂ ਤਿੰਨੇ ਜਣੇ ਸਮੇਤ ਮੋਟਰਸਾਈਕਲ ਕਾਬੂ ਆ ਸਕਦੇ ਹਨ। ਜਿਸ ਤੇ ਉਕਤ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 59 ਅ:/ਧ: 303(2) ਬੀ ਐਨ ਐਸਥਾਣਾ ਪੋਜੇਵਾਲ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ। ਦੌਰਾਨੇ ਤਫਤੀਸ਼ ਨੇੜੇ ਸਤਸੰਗ ਘਰ ਸਿੰਘਪੁਰ ਨਾਕਾਬੰਦੀ ਕਰਕੇ ਮੁਕੱਦਮੇ ਵਿੱਚ ਉਕਤਾਨ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕਰਕੇ ਮੁਕੱਦਮਾ ਉਕਤ ਵਿੱਚ ਵਾਧਾ ਜੁਰਮ 317(2) ਤਹਿਤ ਕੀਤਾ ਗਿਆ ਹੈ। ਉਕਤ ਦੋਸ਼ੀਆਂ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪੰਜਾਬ ਸਰਕਾਰ ਦੀ ਓ.ਟੀ.ਐਸ ਸਕੀਮ ਦਾ ਵਪਾਰੀ ਚੁੱਕਣ ਵੱਧ ਤੋਂ ਵੱਧ ਲਾਭ – ਅਨਿਲ ਠਾਕੁਰ
Next articleਜ਼ਿਲ੍ਹਾ ਮੈਜਿਸਟਰੇਟ ਨੇ ਪੈਟਰੋਲ ਪੰਪਾਂ ਅਤੇ ਬੈਂਕਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਾਉਣ ਦੇ ਜਾਰੀ ਕੀਤੇ ਹੁਕਮ