ਬੇਅਦਬੀ ਦੀਆਂ ਘਟਨਾਵਾਂ ਅਤੇ ਸਿੱਖਾਂ ਦੇ ਹੋਏ ਕਤਲੇਆਮ ਮੌਕੇ ਕਿਉਂ ਨਾ ਆਏ ਅੱਖਾਂ ਵਿੱਚ ਅੱਜ ਵਾਲੇ ਅੱਥਰੂ: ਬਾਬਾ ਜੈਨਪੁਰ

ਅਮਰਗੜ੍ਹ (ਸਮਾਜ ਵੀਕਲੀ) (ਗੁਰਜੰਟ ਸਿੰਘ ਢਢੋਗਲ):- ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵਿਚਕਾਰ ਪੈਦਾ ਹੋਏ ਵਿਵਾਦ ਅਤੇ ਤਕਰਾਰ ਤੇ ਪਹਿਰੇਦਾਰ ਵੱਲੋਂ ਅੱਜ ਬੇਅਦਬੀ ਘਟਨਾਵਾਂ ਵੇਲੇ ਜਥੇਦਾਰ ਸਾਹਿਬਾਨਾਂ ਦੀ ਕਾਰਗੁਜਾਰੀ ਤੇ ਸਵਾਲ ਖੜੇ ਕਰਦਿਆਂ ਜਵਾਬ ਵੀ ਮੰਗੇ ਗਏ ਸਨ। ਆਖਰਕਾਰ ਉਸ ਮਾਮਲੇ ਤੇ ਪੰਥ ਵਿਦਵਾਨ ਤੇ ਉੱਘੇ ਕੀਰਤਨੀਏ ਬਾਬਾ ਹਰਬੰਸ ਸਿੰਘ ਜੈਨਪੁਰ ਵਾਲਿਆਂ ਨੇ ਪ੍ਰੈਸ ਨੂੰ ਬਿਆਨ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ v/s ਵਿਰਸਾ ਸਿੰਘ ਵਲਟੋਹਾ ਵਿਵਾਦ ਤੇ ਵੱਡਾ ਬਿਆਨ ਦਿੱਤਾ ਹੈ। ਬਾਬਾ ਜੈਨਪੁਰ ਨੇ ਆਪਣੀ ਚੁੱਪ ਤੋੜਦਿਆਂ ਕਿਹਾ ਕਿ ਬੇਸ਼ਕ ਸਿੱਖ ਦੀ ਬੋਲੀ ਅਤੇ ਵਤੀਰਾ ਸਭਿਅਕ ਹੋਣਾ ਜਰੂਰੀ ਹੈ ਪਰੰਤੂ ਜਦੋ ਦੋ ਧਿਰਾਂ ਵਿੱਚ ਕੋਈ ਵਿਵਾਦ ਹੁੰਦਾ ਹੈ ਤਾਂ ਬੋਲੀ ਦੇ ਮਿਆਰ ਵਿਗੜਨੇ ਕੁਦਰਤੀ ਹੋ ਜਾਂਦੇ ਹਨ ਜਿਸ ਲਈ ਹਾਲਾਤਾਂ ਦਾ ਵੱਡਾ ਯੋਗਦਾਨ ਹੁੰਦਾ ਹੈ। ਬਾਬਾ ਜੈਨਪੁਰ ਨੇ ਕਿਹਾ ਕਿ ਅੱਜ ਗਿਆਨੀ ਹਰਪ੍ਰੀਤ ਸਿੰਘ ਦੇ ਪਰਿਵਾਰ ਜਾਂ ਉਹਨਾਂ ਦੀ ਨਿਜਤਾ ਉੱਤੇ ਕੁਝ ਬੋਲਿਆ ਗਿਆ ਤਾਂ ਅੱਖਾਂ ਵਿੱਚ ਹੰਜੂ ਆਏ ਹਨ ਅਤੇ ਗਲਾ ਵੀ ਭਰਿਆ ਹੈ ਪਰੰਤੂ ਜਦੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਸਿੱਖਾਂ ਦਾ ਕਤਲੇਆਮ ਹੋਇਆ, ਇਨਾ ਜਥੇਦਾਰਾਂ ਦੀਆਂ ਅੱਖਾਂ ਵਿੱਚ ਉਸ ਸਮੇਂ ਅਥਰੂ ਕਿਉਂ ਨਾ ਆਏ, ਕਿਉਂ ਨਾ ਗਲਾ ਭਰਿਆ, ਉਸ ਸਮੇਂ ਇਹਨਾਂ ਜਥੇਦਾਰਾਂ ਦੀ ਜੁਬਾਨ ਚੁੱਪ ਕਿਉਂ ਰਹੀ,ਕਿਉਂ ਨਾ ਉਸ ਸਮੇਂ ਬਣਦੀ ਜਿੰਮੇਵਾਰੀ ਨਿਭਾਈ ਗਈ, ਜੇਕਰ ਉਸ ਸਮੇਂ ਇਹ ਜਿੰਮੇਵਾਰੀ ਨਿਭਾਈ ਜਾਂਦੀ ਤਾਂ ਸ਼ਾਇਦ ਅੱਜ ਅਜਿਹੇ ਹਾਲਾਤ ਪੈਦਾ ਨਹੀਂ ਹੋਣੇ ਸਨ । ਬਾਬਾ ਜੈਨਪੁਰ ਨੇ ਕਿਹਾ ਕਿ ਜਿੰਨਾ ਜਿੰਨਾ ਲੀਡਰਾਂ ਜਥੇਬੰਦੀਆਂ ਤੇ ਲੋਕਾਂ ਵੱਲੋਂ ਬੇਅਦਬੀ ਘਟਨਾਵਾਂ ਤੇ ਰਾਜਨੀਤੀ ਕੀਤੀ ਉਨਾਂ ਤੇ ਹੀ ਅੱਜ ਗੁਰੂ ਦੀ ਮਾਰ ਪੈ ਰਹੀ ਹੈ ਕਿਉਂਕਿ ਉਸ ਸਮੇਂ ਤਖਤਾਂ ਦੇ ਜਥੇਦਾਰ ਸਾਹਿਬਾਨਾਂ ਨੇ ਮੀਰੀ ਪੀਰੀ ਦੇ ਮਾਲਕ ਤਖਤ ਸਾਹਿਬ ਦੇ ਅਸੂਲਾਂ ਦੀ ਪਰਵਾਹ ਨਹੀਂ ਕੀਤੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਆਪਣੇ ਖਾਸ ਮਕਸਦ ਲਈ ਵਰਤਿਆ ਗਿਆ ਜਿਸ ਕਰਕੇ ਅੱਜ ਇਹਨਾਂ ਨੂੰ ਜਲੀਲ ਹੋਣਾ ਪੈ ਰਿਹਾ ਹੈ। ਬਾਬਾ ਜੈਨਪੁਰ ਨੇ ਕਿਹਾ ਕਿ ਬੇਅਦਬੀ ਘਟਨਾਵਾਂ ਤੇ ਬਣਦੀ ਜਿੰਮੇਵਾਰੀ ਨਾ ਨਿਭਾਉਣ ਵਾਲੇ ਬਾਦਲਾਂ ਦਾ ਵੀ ਹਾਲ ਦੇਖ ਲਓ ਅੱਜ ਤੀਲਾ ਤੀਲਾ ਹੋ ਗਏ ਹਨ, ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੇ ਪ੍ਰਬੰਧਕਾਂ ਦਾ ਵੀ ਇਹੀ ਹਾਲ ਹੋਣਾ ਹੈ, ਜਥੇਦਾਰਾਂ ਦੀ ਹਾਲਤ ਪੰਥ ਦੇ ਸਾਹਮਣੇ ਹੈ । ਬਾਬਾ ਜੈਨਪੁਰ ਨੇ ਕਿਹਾ ਕਿ ਜਥੇਦਾਰ ਆਪਣੇ ਅਸੂਲਾਂ ਤੇ ਕਾਇਮ ਹੋਣੇ ਚਾਹੀਦੇ ਹਨ ਤੇ ਕੌਮ ਦਾ ਦਰਦ ਰੱਖਣ ਵਾਲਾ ਹੀ ਜਥੇਦਾਰ ਅਖਵਾਉਂਦਾ ਹੈ ਪਰ ਇਸ ਤਰ੍ਹਾਂ ਜੇਕਰ ਆਪਣੇ ਪਰਿਵਾਰ ਤੇ ਮਾਮੂਲੀ ਕੋਈ ਗੱਲ ਆ ਜਾਵੇ ਤਾਂ ਅੱਖਾਂ ਵਿੱਚ ਅੱਥਰੂ ਆ ਜਾਣ ਤੇ ਗਲਾ ਭਰ ਜਾਵੇ ਪ੍ਰੰਤੂ ਉਸ ਜਥੇਦਾਰਾਂ ਨੂੰ ਬੇਅਦਬੀ ਦੀਆਂ ਘਟਨਾਵਾਂ ਅਤੇ ਗੁਰੂ ਤੇ ਹੋ ਰਹੇ ਹਮਲੇ ਦਿਖਾਈ ਨਾ ਦੇਣ ਤਾਂ ਫਿਰ ਕੀ ਕਿਹਾ ਜਾ ਸਕਦਾ ਹੈ। ਬਾਬਾ ਜੈਨਪੁਰ ਨੇ ਕਿਹਾ ਕਿ ਜਥੇਦਾਰ ਦੀਆਂ ਅੱਖਾਂ ਵਿੱਚ ਜਦੋ ਵੀ ਆਉਣ ਲਹੂ ਦੇ ਅਥਰੂ ਆਉਣੇ ਚਾਹੀਦੇ ਹਨ ਨਾ ਕਿ ਆਪਣੀ ਮਾਨਸਿਕਤਾ ਲਈ ਇਸ ਤਰਾਂ ਦੀ ਕਾਰਗੁਜ਼ਾਰੀ ਸਾਹਮਣੇ ਆਉਣੀ ਚਾਹੀਦੀ ਹੈ। ਬਾਬਾ ਜੈਨਪੁਰ ਨੇ ਬੇਅਦਬੀ ਘਟਨਾਵਾਂ ਅਤੇ ਸਿੱਖ ਕਤਲੇਆਮ ਮਾਮਲਿਆਂ ਤੇ ਉਸ ਸਮੇਂ ਚੁੱਪ ਰਹਿਣ ਵਾਲੀਆਂ ਜਥੇਬੰਦੀਆਂ ਜੋ ਅੱਜ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਨਿਤਰ ਆਈਆਂ ਹਨ ਤੇ ਵੀ ਸਵਾਲ ਖੜੇ ਕਰਦਿਆਂ ਕਿਹਾ ਕਿ ਇਹ ਉਸ ਵੇਲੇ ਕਿਉਂ ਨਾ ਬੋਲੇ’,ਉਸ ਵੇਲੇ ਇਹਨਾਂ ਜਥੇਬੰਦੀਆਂ ਜਾਂ ਆਗੂਆਂ ਨੂੰ ਬੇਅਦਬੀ ਦੀਆਂ ਘਟਨਾਵਾਂ ਕਿਉਂ ਨਾ ਦਿਖਾਈ ਦਿੱਤੀਆਂ, ਜਿਹੜੇ ਅੱਜ ਜਾ ਜਾ ਕੇ ਮੁਲਾਕਾਤਾਂ ਕਰਦੇ ਹਨ ਉਦੋਂ ਕਿਉਂ ਨਾ ਸੜਕਾਂ ਤੇ ਆਏ, ਉਦੋਂ ਤਾਂ ਇਹ ਸਾਰੇ ਬਾਦਲਾਂ ਦੇ ਰਾਜ ਵਿੱਚ ਵਜੀਰੀਆਂ ਦਾ ਨਿੱਘ ਮਾਣਦੇ ਰਹੇ ਜਥੇਦਾਰੀਆਂ ਦੇ ਲਾਭ ਉਠਾਉਂਦੇ ਰਹੇ ਅਤੇ ਹੁਣ ਅਜਿਹੀ ਕਾਰਜ ਜਾਰੀ ਕਰਦਿਆਂ ਨੂੰ ਉਹ ਵੇਲਾ ਧਿਆਨ ਕਿਉਂ ਨਹੀਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਚਾਇਤੀ ਚੋਣਾਂ ਦੌਰਾਨ ਆਪ ਨੂੰ ਕਈ ਪਿੰਡਾ ਵਿੱਚ ਨਹੀ ਮਿਲਿਆ ਪੂਰਾ ਫ਼ਤਵਾ
Next articleਰਾਵਿੰਦਰ ਸਿੰਘ ਸਿੱਧੂ ਆਪਣੇ ਵਿਰੋਧੀ ਨੂੰ 32 ਵੋਟਾਂ ਨਾਲ ਹਰਾ ਸਰਪੰਚ ਬਣੇ