ਕਪੂਰਥਲਾ ,(ਕੌੜਾ)– ਪੰਜਾਬ ਸਰਕਾਰ ਵੱਲੋਂ ਕਣਕ ਦੀ ਫ਼ਸਲ ਲਈ ਜਿੱਥੇ ਸਰਕਾਰੀ ਖਰੀਦ ਇੱਕ ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ । ਉਸੇ ਲੜੀ ਨੂੰ ਅੱਗੇ ਤੋਰਦਿਆਂ ਅੱਜ ਟਿੱਬਾ ਮੰਡੀ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਵੱਲੋਂ ਕਣਕ ਦੀ ਖਰੀਦ ਸ਼ੁਰੂ ਕਰਵਾਈ ਗਈ । ਜਸਕੰਵਲ ਸਿੰਘ ,ਹਰਦੀਪ ਸਿੰਘ ,ਰਾਮ ਪ੍ਰਕਾਸ਼, ਪ੍ਰੇਮ ਕਾਲੀਆ ਤੇ ਰਜਿੰਦਰ ਸਿੰਘ ਆਦਿ ਆਪ ਆਗੂਆਂ ਦੀ ਹਾਜ਼ਰੀ ਦੌਰਾਨ ਸੱਜਣ ਸਿੰਘ ਨੇ ਜਿੱਥੇ ਸਮੂਹ ਆਡ਼੍ਹਤੀਆਂ ਇੰਸਪੈਕਟਰਾਂ ਤੇ ਖ਼ਰੀਦ ਏਜੰਸੀ ਦੇ ਬਾਕੀ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਕਿਸਾਨਾਂ ਦੇ ਇਕ ਇਕ ਦਾਣੇ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਖਰੀਦਣ ਦੀ ਅਪੀਲ ਕੀਤੀ। ਉਥੇ ਹੀ ਉਨ੍ਹਾਂ ਨੇ ਸਮੂਹ ਕਿਸਾਨਾਂ ਨੂੰ ਵੀ ਆਪਣੀ ਕਣਕ ਪੂਰੀ ਤਰ੍ਹਾਂ ਪੱਕਣ ਅਤੇ ਨਮੀ ਦੀ ਸਹੀ ਮਾਤਰਾ ਤਹਿਤ ਹੀ ਮੰਡੀ ਵਿੱਚ ਲਿਆਉਣ ਲਈ ਅਪੀਲ ਕੀਤੀ । ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਕਿਸਾਨਾਂ ਦੀ ਹੋ ਰਹੀ ਲੁੱਟ ਖਸੁੱਟ ਤੇ ਪੰਜਾਬ ਦੀ ਕਿਰਸਾਨੀ ਨੂੰ ਮੁੜ ਪੈਰਾਂ ਸਿਰ ਖੜ੍ਹੇ ਕਰਨਾ ਹੈ। ਇਸਦੇ ਚਲਦੇ ਹੀ ਕਿਸਾਨਾਂ ਦੀ ਕਣਕ ਦਾ ਇਕ- ਇਕ ਦਾਣਾ ਪੰਜਾਬ ਸਰਕਾਰ ਵੱਲੋਂ ਚੁੱਕਿਆ ਜਾਵੇਗਾ । ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਕਣਕ ਦੀ ਫਸਲ ਵੇਚਣ ਲਈ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਤੇ ਆੜ੍ਹਤੀਆ ਸੁਖਵਿੰਦਰ ਸਿੰਘ ,ਅਜੀਤ ਸਿੰਘ, ਬਲਦੇਵ ਰਾਜ, ਗੁਰਮੀਤ ਸਿੰਘ, ਲਖਵਿੰਦਰ ਸਿੰਘ, ਮਲਕੀਤ ਸਿੰਘ, ਸਰਬਜੀਤ ਸਿੰਘ ਬੂਲਪੁਰ, ਸੁਰਿੰਦਰ ਕੁਮਾਰ , ਨਰਿੰਦਰ ਕੁਮਾਰ ਆਦਿ ਹਾਜ਼ਰ ਸਨ ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly