ਊਧਮ ਸਿੰਘ ਮੈਮੋਰੀਅਲ ਦੰਦਾਂ ਦਾ ਹਸਪਤਾਲ ਇਲਾਕੇ ਲਈ ਵਰਦਾਨ – ਨਰਿੰਦਰ ਸਿੰਘ ਬਵੇਜਾ
ਕਪੂਰਥਲਾ / ਸੁਲਤਾਨਪੁਰ ਲੋਧੀ (ਕੌੜਾ)– ਸੁਲਤਾਨਪੁਰ ਲੋਧੀ ਦੇ ਪੁਰਾਣਾ ਸਿਵਲ ਹਸਪਤਾਲ , ਨੇੜੇ ਆਰੀਆਂ ਸਮਾਜ ਚੌਕ ਵਿੱਚ ਸ਼ਹੀਦ ਊਧਮ ਸਿੰਘ ਮੈਮੋਰੀਅਲ ਊਧਮ ਮਲਟੀਸਪੈਸਲਿਟੀ ਦੰਦਾਂ ਦਾ ਹਸਪਤਾਲ ਅਤੇ ਇਮਪਲਾਟ ਸੈਂਟਰ ਦਾ ਉਦਘਾਟਨ ਕਰਦੇ ਹੋਏ ਡਾਕਟਰ ਨਰਿੰਦਰ ਸਿੰਘ ਬਵੇਜਾ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿਚ ਵਧੀਆ ਤਕਨੀਕ ਅਤੇ ਵਧੀਆ ਡਾਕਟਰਾਂ ਦੀਆਂ ਸੇਵਾਵਾਂ ਵਾਲਾ ਇਹ ਪਹਿਲਾ ਹਸਪਤਾਲ ਹੈ। ਜਿਸ ਨਾਲ ਮਰੀਜਾਂ ਨੂੰ ਆਮ ਡਾਕਟਰਾਂ ਪਾਸ ਹੁਣ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਸਗੋ ਉਹ ਇਸ ਹਸਪਤਾਲ ਵਿਚ ਸਸਤੀਆਂ ਸੇਵਾਵਾਂ ਦਾ ਲਾਭ ਲੈਣਗੇ। ਉਨ੍ਹਾਂ ਹਸਪਤਾਲ ਦੇ ਮਾਹਰ ਡਾਕਟਰ ਅਮਿਤੋਜ ਸਿੰਘ ਬੀ.ਡੀ.ਐਸ.ਅਤੇ ਡਾਕਟਰ ਨਵਜੋਤ ਕੌਰ ਬੀ.ਡੀ.ਐਸ, ਐਮ ਐੱਸ ਸੀ, ਦੀ ਸ਼ਲਾਘਾ ਕਰਦਿਆ ਸਨਮਾਨ ਵੀ ਕੀਤਾ। ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਮੈਨੂੰ ਮਾਣ ਹੈ ਕਿ ਸਾਡੇ ਬਹੁਤ ਬਹੁਤ ਹੀ ਅਜੀਜ਼ ਮਿੱਤਰ ਐਡਵੋਕੇਟ ਰਜਿੰਦਰ ਸਿੰਘ ਰਾਣਾ ਦੇ ਸਪੁੱਤਰ ਨੇ ਇਸੇ ਸ਼ਹਿਰ ਵਿੱਚ ਪੜ੍ਹਨ ਲਿਖਣ ਤੋਂ ਬਾਅਦ ਆਪਣਾ ਕਾਰੋਬਾਰ ਸ਼ੁਰੂ ਕੀਤਾ। ਉਹਨਾਂ ਕਿਹਾ ਕਿ ਰਜਿੰਦਰ ਸਿੰਘ ਰਾਣਾ ਐਡਵੋਕੇਟ ਦੇ ਪਿਤਾ ਸੰਤ ਕਰਤਾਰ ਸਿੰਘ ਹੈਬਤਪੁਰ ਵਾਲੇ ਜੋ ਕਿ ਸੰਤ ਕਰਤਾਰ ਸਿੰਘ ਦਮਦਮਾ ਸਾਹਿਬ ਵਾਲਿਆ ਦੇ ਬਹੁਤ ਹੀ ਨੇੜੇ ਸਨ ਅਤੇ ਲੋਕਾਂ ਦੀ ਸੇਵਾ ਕਰਦੇ ਰਹੇ। ਮੈਨੂੰ ਖੁਸ਼ੀ ਹੈ ਕਿ ਉਹਨਾਂ ਦਾ ਪਰਿਵਾਰ ਉਹਨਾਂ ਦੀ ਪਰੰਪਰਾ ਨੂੰ ਅੱਗੇ ਤੋਰਦਿਆਂ ਸੁਲਤਾਨਪੁਰ ਲੋਧੀ ਵਿੱਚ ਸੇਵਾ ਕਰਨਗੇ। ਇਸ ਮੌਕੇ ਰਛਪਾਲ ਸਿੰਘ ਸੂਬਾ ਸਕੱਤਰ ਕਿਰਤੀ ਕਿਸਾਨ ਯੂਨੀਅਨ ਪੰਜਾਬ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਸੰਗਤਾਂ ਲਈ ਗੁਰੂ ਕੇ ਲੰਗਰ ਅਟੁੱਟ ਵਰਤਿਆ ਗਿਆ।ਇਸ ਮੌਕੇ ਪ੍ਰੋਫੈਸਰ ਚਰਨ ਸਿੰਘ ਸੀਨੀਅਰ ਕਾਂਗਰਸੀ ਆਗੂ ਪੰਜਾਬ, ਜਸਪਾਲ ਸਿੰਘ ਧੰਜੂ ਚੇਅਰਮੈਨ ਕੰਬੋਜ ਵੈਲਫੇਅਰ ਬੋਰਡ ਪੰਜਾਬ, ਸੰਤੋਖ ਸਿੰਘ ਭਾਗੋ ਆਰਾਈਆ, ਸਤਨਾਮ ਸਿੰਘ ਮੋਮੀ ਪ੍ਰਧਾਨ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ, ਅਮਰਜੀਤ ਸਿੰਘ ਸਾਲਾਂ ਪੁਰ ਬੇਟ, ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ, ਡਾਕਟਰ ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ, ਮੁਖਤਿਆਰ ਸਿੰਘ ਚੰਦੀ, ਕੁਲਵਿੰਦਰ ਕੰਵਲ, ਮੈਡਮ ਸ਼ਰਨਜੀਤ ਕੌਰ ਸੋਨੀਆ, ਬਿੰਦਰ ਕੌਰ, ਦੇਸ਼ ਰਾਜ, ਹਰਪ੍ਰਿਤਪਾਲ ਸਿੰਘ ਵਿਰਕ ਸੰਯੁਕਤ ਕਿਸਾਨ ਮੋਰਚਾ ਆਗੂ, ਸਰਦੂਲ ਸਿੰਘ, ਕੰਵਲ ਨੈਣ ਸਿੰਘ ਕੈਨੀ, ਜਰਨੈਲ ਸਿੰਘ ਚੰਦੀ, ਪਰਮਜੀਤ ਸਿੰਘ ਬਾਓ ਪੁਰ, ਤਰਸੇਮ ਸਿੰਘ ਸ਼ਤਾਬਗ੍ਹੜ, ਜਸਵੰਤ ਸਿੰਘ ਕਰਮਜੀਤ ਪੁਰ, ਸੁਖਵਿੰਦਰ ਸਿੰਘ ਸੋਢੀ, ਮਾਸਟਰ ਚਰਨ ਸਿੰਘ ਹੈਬਤਪੁਰ, ਐਡਵੋਕੇਟ ਕੇਹਰ ਸਿੰਘ, ਸੀਮਾ ਸੇਠੀ, ਭੁਪਿੰਦਰ ਕੌਰ ਐਡਵੋਕੇਟ, ਗੁਰਮੀਤ ਸਿੰਘ ਢਿੱਲੋਂ, ਇੰਦਰਜੀਤ ਸਿੰਘ ਐਡਵੋਕੇਟ, ਅਨਮੋਲ ਸਿੰਘ, ਸਤਨਾਮ ਸਾਬੀ ਤਲਵੰਡੀ ਚੌਧਰੀਆਂ, ਜੋਗਿੰਦਰ ਸਿੰਘ ਬਠਿੰਡਾ, ਸਰਪੰਚ ਕੁਲਵਿੰਦਰ ਕੌਰ ਚੱਕ ਕੋਟਲਾ, ਕੁਲਵੰਤ ਸਿੰਘ, ਹੀਰਾ ਸਿੰਘ ਮੋਮੀ, ਜੱਗਾ ਸਿੰਘ ਸੇਖ ਮੰਗਾ, ਬਹਾਦਰ ਸਿੰਘ ਥਿੰਦ ਆਸਟ੍ਰੇਲੀਆ ਆਦਿ ਵੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly