ਕਪੂਰਥਲਾ / ਸੁਲਤਾਨਪੁਰ ਲੋਧੀ ( ਕੌੜਾ )-ਸੈਫ ਇੰਟਰਨੈਸ਼ਨਲ ਦੇ ਬਾਨੀ ਸ਼ਮਨਦੀਪ ਸਿੰਘ ਵੱਲੋਂ ਫੌਜੀ ਕਲੌਨੀ ਵਿਖੇ ਨਵੇਂ ਉਸਾਰੇ ਗਏ ਪਾਰਕ ਦਾ ਉਦਘਾਟਨ ਕੀਤਾ ਗਿਆ। ਪਿੰਡ ਦੇ ਜੁਝਾਰ ਮੈਮੋਰੀਅਲ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿਖੇ ਉਸਾਰੇ ਗਏ ਇਸਂ ਪਾਰਕ ਦਾ ਨਿਰਮਾਣ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਇਸ ਮੌਕੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਬਲਬੀਰ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।
ਇਸ ਮੌਕੇ ਉਚੇਚੇ ਤੌਰ ’ਤੇ ਤਸ਼ਰੀਫ ਲਿਆਏ ਸੈਫ ਇੰਟਰਨੈਸ਼ਨਲ ਦੇ ਬਾਨੀ ਸ਼ਮਨਦੀਪ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਪੰਜਾਬ ਦੇ 190 ਪਿੰਡਾਂ ਦੇ ਸਰਕਾਰੀ ਸਕੂਲਾਂ ਵਿਚਲੇ ਬੁਨਿਆਦੀ ਢਾਂਚੇ ਨੂੰ ਮਜ਼ਬੂਰ ਕਰਨ ਅਤੇ ਪੜ੍ਹਾਈ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪਿਛਲੇ ਲੰਮੇ ਸਮੇਂ ਤੋਂ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਸੈਫ ਸੰਸਥਾ ਵੱਲੋਂ ਪਿੰਡਾਂ ਦੇ ਸਹਿਯੋਗ ਨਾਲ ਪੰਜਾਬ ਵਿੱਚ ਕਰੀਬ 40 ਸੁੱਖ ਸਾਗਰ ਪਾਰਕ ਉਸਾਰਨ ਦੀ ਯੋਜਨਾ ਉਲੀਕੀ ਗਈ ਹੈ ਜਿਸ ਦੇ ਤਹਿਤ ਹੀ ਫੌਜੀ ਕਲੌਨੀ ਵਿਖੇ 3 ਨੰਬਰ ਪਾਰਕ ਦੀ ਉਸਾਰੀ ਹੋ ਸਕੀ ਹੈ ਅਤੇ ਅੱਜ ਸਕੂਲ ਦੇ ਬੱਚਿਆਂ ਦੇ ਖੇਡਣ ਲਈ ਲੋਕ ਅਰਪਿਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਮਾਨਸਿਕ ਤਣਾਅ ਨੂੰ ਦੂਰ ਕਰਨ ਦਾ ਸਾਂਝੀਆਂ ਥਾਵਾਂ ’ਤੇ ਬਣੇ ਅਜਿਹੇ ਪਾਰਕ ਸਭ ਤੋਂ ਉੱਤਮ ਤਰੀਕਾ ਹੈ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਲੋਕ ਭਲਾਈ ਦੇ ਕਾਰਜਾਂ ਵਿੱਚ ਵੱਧ ਤੋਂ ਯੋਗਦਾਨ ਕਰਨ। ਇਸ ਮੌਕੇ ਸੈਫ ਦੇ ਮੈਂਬਰ ਸੁਖਵੰਤ ਸਿੰਘ, ਮਹਿੰਦਰ ਸਿੰਘ, ਸਰਪੰਚ ਗੁਰਪ੍ਰੀਤ ਸਿੰਘ, ਸਰਪੰਚ ਜਸਪਾਲ ਸਿੰਘ, ਸਾਬਕਾ ਸਰਪੰਚ ਭਜਨ ਸਿੰਘ, ਸਾਬਕਾ ਸਰਪੰਚ ਪਰਮਜੀਤ ਸਿੰਘ ਨਿੱਝਰ, ਲੰਗਰ ਕਮੇਟੀ ਦੇ ਪ੍ਰਧਾਨ ਹਰਭਜਨ ਸਿੰਘ, ਮੇਜਰ ਸਿੰਘ ਗਰੇਵਾਲ, ਅਮਰਜੀਤ ਸਿੰਘ, ਰਣਵੀਰ ਸਿੰਘ, ਬਲਵੀਰ ਸਿੰਘ, ਮਨਦੀਪ ਸਿੰਘ, ਲਖਵੀਰ ਸਿੰਘ, ਪਰਮਜੀਤ ਸਿੰਘ ਪ੍ਰਧਾਨ, ਇੰਦਰਜੀਤ ਸਿੰਘ, ਸਰਬਜੀਤ ਸਾਬੀ, ਤਜਿੰਦਰ ਸਿੰਘ ਤੇਜਾ, ਮਨਜਿੰਦਰ ਸਿੰਘ, ਪੰਚ ਕੇਵਲ ਸਿੰਘ, ਮਾਸਟਰ ਸੁਖਚੈਨ ਸਿੰਘ, ਬਰਜਿੰਦਰ ਸਿੰਘ, ਹਰਪ੍ਰੀਤ ਸਿੰਘ ਹੈਪੀ, ਅਰਮਦੀਪ ਸਿੰਘ ਦੀਪਾ, ਜਗਦੇਵ ਸਿੰਘ, ਜਗਦੀਪ ਸਿੰਘ ਸੁਖਦੇਵ ਸਿੰਘ ਪੰਚ ਅਤੇ ਗ੍ਰੰਥੀ ਭਾਈ ਬਲਬੀਰ ਸਿੰਘ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly