ਖਿੰਡਾ ਬ੍ਰਦਰ ਰਾਈਸ ਮਿੱਲ ਕਮਾਲਪੁਰ ਦਾ ਉਦਘਾਟਨ: ਸਮਾਰੋਹ’ਚ ਸੰਤਾਂ ਮਹਾਂਪੁਰਸ਼,ਆਗੂ ਤੇ ਵੱਡੀ ਗਿਣਤੀ ਸੰਗਤਾਂ ਪੁੱਜੀਆਂ 

ਸੁਲਤਾਨਪੁਰ ਲੋਧੀ ( ਸੋਢੀ)- ਸੱਚਖੰਡਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਸੇਵਾਦਾਰ ਤੇ ਸੀਨੀਅਰ ਆੜ੍ਹਤੀ ਆਗੂ ਜਥੇ ਹਰਜਿੰਦਰ ਸਿੰਘ ਲਾਡੀ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਡਡਵਿੰਡੀ, ਜਥੇ ਜਸਵਿੰਦਰ ਸਿੰਘ ਖਿੰਡਾ ਤੇ ਮਨਪ੍ਰੀਤ ਸਿੰਘ ਖਿੰਡਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਗਰੀ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਕਮਾਲਪੁਰ ਵਿਖੇ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਸੱਦਕਾ ਨਵੇਂ ਨਿਰਮਾਣ ਕੀਤੇ ਗਏ ਸ਼ੈਲਰ ਮੈਸ. ਖਿੰਡਾ ਬ੍ਰਦਰ ਰਾਈਸ ਮਿੱਲ ਕਮਾਲਪੁਰ ਦੇ ਉਦਘਾਟਨੀ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਤੇ ਉਪਰੰਤ ਵਿਸ਼ਾਲ ਗੁਰਮਤਿ ਸਮਾਗਮ ਆਯੋਜਿਤ ਕੀਤਾ ਗਿਆ । ਇਸ ਸਮੇ ਭਾਈ ਦਿਆਲ ਸਿੰਘ ਹਜੂਰੀ ਰਾਗੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ ਗਿਆ ਤੇ ਉਪਰੰਤ ਗਿਆਨੀ ਹਰਜਿੰਦਰ ਸਿੰਘ ਚੰਡੀਗੜ੍ਹ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵੱਲੋਂ ਗੁਰਬਾਣੀ ਤੇ ਗੁਰ ਇਤਿਹਾਸ ਦੀ ਕਥਾ ਸੁਣਾਈ ਗਈ ।ਉਨ੍ਹਾਂ ਇਸ ਸਮੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮ ਦਾਸ ਜੀ ਦਾ ਜੀਵਨ ਇਤਿਹਾਸ ਸਰਵਣ ਕਰਵਾਉਂਦੇ ਦੱਸਿਆ ਕਿ ਅੱਜ ਦੇ ਦੱਸਿਆ ਚੌਥੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਹੋਈ ਸੀ । ਇਸ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਭਾਈ ਹਰਜਿੰਦਰ ਸਿੰਘ ਨੇ ਕੀਤੀ ਤੇ ਗੁਰਦੁਆਰਾ ਸਾਹਿਬ ਡਡਵਿੰਡੀ ਦੇ ਹੈੱਡ ਗ੍ਰੰਥੀ ਭਾਈ ਗੁਰਬਚਨ ਸਿੰਘ ਨੇ ਹੁਕਮਨਾਮਾ ਸਰਵਣ ਕਰਵਾਇਆ । 
ਇਸ ਉਪਰੰਤ ਉਚੇਚੇ ਤੌਰ ਤੇ ਪਹੁੰਚੇ ਸੰਤ ਬਾਬਾ ਅਮਰੀਕ ਸਿੰਘ ਜੀ ਖੁਖਰੈਣ ਵਾਲਿਆਂ ਅਤੇ ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਸੇਵਾਦਾਰ ਬਾਬਾ ਜਸਪਾਲ ਸਿੰਘ ਨੀਲਾ ਸੁਲਤਾਨਪੁਰ ਲੋਧੀ ਵਾਲਿਆਂ ਨੇ ਸਾਂਝੇ ਤੌਰ ਨੇ ਨਵੇਂ ਸ਼ੈਲਰ ਦਾ ਉਦਘਾਟਨ ਰੀਬਨ ਕੱਟ ਕੇ ਕੀਤਾ । ਬਾਬਾ ਅਮਰੀਕ ਸਿੰਘ ਨੇ ਇਸ ਸਮੇ ਜਥੇ ਹਰਜਿੰਦਰ ਸਿੰਘ ਲਾਡੀ, ਜਸਵਿੰਦਰ ਸਿੰਘ ਖਿੰਡਾ ਤੇ ਮਨਪ੍ਰੀਤ ਸਿੰਘ ਖਿੰਡਾ ਨੂੰ ਵਧਾਈ ਦਿੰਦੇ ਕਿਹਾ ਕਿ ਕੋਈ ਵੀ ਨਵਾਂ ਕਾਰਜ ਆਰੰਭ ਕਰਨ ਸਮੇ ਸਤਿਗੁਰੂ ਪਾਤਸ਼ਾਹ ਜੀ ਦਾ ਓਟ ਆਸਰਾ ਲੈਣਾ ਜਰੂਰੀ ਹੈ । ਉਨ੍ਹਾਂ ਪਿੰਡ ਡਡਵਿੰਡੀ ਦੇ ਖਿੰਡਾ ਭਰਾਵਾਂ ਨੂੰ ਨਵੇਂ ਸ਼ੈਲਰ ਦੀ ਆਰੰਭਤਾ ਤੇ ਵਧਾਈ ਦਿੰਦੇ ਕਿਹਾ ਕਿ ਇਹ ਖਿੰਡਾ ਪਰਿਵਾਰ ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਤੇ ਹੋਰ ਸਮੂਹ ਮਹਾਂਪੁਰਸ਼ਾਂ ਦਾ ਸੇਵਕ ਹੈ ।ਜਿਨ੍ਹਾਂ ਵੱਲੋਂ ਕੀਤੀ ਸੇਵਾ ਨੂੰ ਭਾਗ ਲੱਗ ਰਹੇ ਹਨ ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕਿਰਤ ਕਰੋ,ਨਾਮ ਜਪੋ ਤੇ ਵੰਡ ਛਕੋ ਦਾ ਸਿਧਾਂਤ ਬਖਸ਼ਿਸ਼ ਕੀਤਾ ਹੈ ,ਇਸ ਵਿਚਾਰਧਾਰਾ ਤੇ ਪਹਿਰਾ ਦਿੰਦੇ ਹੋਏ ਜਥੇ ਹਰਜਿੰਦਰ ਸਿੰਘ ਲਾਡੀ ਤੇ ਜਸਵਿੰਦਰ ਸਿੰਘ ਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਹੀ ਹਰ ਖੇਤਰ ਵਿਚ ਮੋਹਰੀ ਭੂਮਿਕਾ ਨਿਭਾ ਰਹੇ ਹਨ । 
ਇਸ ਸਮੇ ਬਾਬਾ ਜਸਪਾਲ ਸਿੰਘ ਨੀਲਾ ਤੇ ਜਥੇ ਲਾਡੀ ਨੇ ਸਮਾਗਮ ਵਿਚ ਪੁੱਜੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਇੰਜ. ਸਵਰਨ ਸਿੰਘ ਮੈਂਬਰ ਪੀ.ਏ.ਸੀ.ਸ਼੍ਰੋਮਣੀ ਅਕਾਲੀ ਦਲ, ਜਥੇ ਬਲਦੇਵ ਸਿੰਘ ਪਰਮਜੀਤਪੁਰ ਸਾਬਕਾ ਚੇਅਰਮੈਨ , ਮਾਰਕੀਟ ਕਮੇਟੀ ਸੁਲਤਾਨਪੁਰ ਦੇ ਚੇਅਰਮੈਨ ਮੁਹੰਮਦ ਰਫੀ , ਹਰਜਿੰਦਰ ਸਿੰਘ ਚੰਡੀਗੜ੍ਹ ਹੈੱਡ ਗ੍ਰੰਥੀ , ਮਾਤਾ ਗੁਰਦੀਪ ਕੌਰ ,ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ ਥਿੰਦ , ਕਾਨੂੰਗੋ ਮਨੋਹਰ ਸਿੰਘ ਗਿੱਦੜਪਿੰਡੀ , ਕਾਨੂੰਗੋ ਰਾਜੀਵ ਖੰਨਾ ,ਗੁਰਦੁਆਰਾ ਬੇਬੇ ਨਾਨਕੀ ਜੀ ਦੇ ਮੈਨੇਜਰ ਗੁਰਦਿਆਲ ਸਿੰਘ , ਮੀਤ ਮੈਨੇਜਰ ਜਸਵੰਤ ਸਿੰਘ ਨੰਡਾ , ਭਾਈ ਅਰਵਿੰਦਰ ਸਿੰਘ ਸਾਂਈ, ਭਾਈ ਜਰਨੈਲ ਸਿੰਘ ਵੇਂਈ ਪੂਈ, ਜਥੇ ਕਸ਼ਮੀਰ ਸਿੰਘ ਫੌਜੀ ਦੰਦੁਪੁਰ , ਗੁਰਪ੍ਰੀਤ ਸਿੰਘ ਪ੍ਰਧਾਨ ਨਿਰਵੈਰ ਖਾਲਸਾ ਸੇਵਾ ਸੋਸਾਇਟੀ , ਨੰਬਰਦਾਰ ਸੁਰਿੰਦਰਪਾਲ ਸਿੰਘ ਹੈਬਤਪੁਰ ਆਦਿ ਦਾ ਸਨਮਾਨ ਸਿਰੋਪਾਓ ਦੇ ਕੇ ਕੀਤਾ ਤੇ ਪੁੱਜੀਆਂ ਹੋਰ ਵੱਖ ਵੱਖ ਹਸਤੀਆਂ ਦਾ ਸਨਮਾਨ ਤੇ ਧੰਨਵਾਦ ਕੀਤਾ ।
ਇਸ ਸਮੇ ਗੁਰੂ ਕੇ ਅਤੁੱਟ ਲੰਗਰ ਲਗਾਏ ਗਏ । 
ਸਮਾਗਮ ਵਿਚ ਤਹਿਸੀਲਦਾਰ ਕੁਲਵਿੰਦਰ ਸਿੰਘ , ਜਥੇ ਅਮਰਜੀਤ ਸਿੰਘ ਖਿੰਡਾ ਸੀਨੀਅਰ ਅਕਾਲੀ ਆਗੂ , ਤਰਲੋਕ ਸਿੰਘ ਆੜ੍ਹਤੀ ਹੈਬਤਪੁਰ, ਗੁਰਪ੍ਰੀਤ ਸਿੰਘ ਨੰਡਾ ਆੜ੍ਹਤੀ ਹੈਬਤਪੁਰ, ਬਲਦੇਵ ਸਿੰਘ ਚੇਅਰਮੈਨ ,ਜਥੇ ਹਰਜਿੰਦਰ ਸਿੰਘ ਵਿਰਕ , ਬੀਬੀ ਬਲਜੀਤ ਕੌਰ ਕਮਾਲਪੁਰ, ਭਾਈ ਤਰਸੇਮ ਸਿੰਘ ਖਾਲਸਾ ਹੈੱਡ ਗ੍ਰੰਥੀ ਗੁਰਦੁਆਰਾ ਬੇਬੇ ਨਾਨਕੀ ਜੀ, ਕਸ਼ਮੀਰ ਸਿੰਘ ਧੰਜੂ , ਪੁਸ਼ਪਿੰਦਰ ਸਿੰਘ ਮੋਮੀ ਰਣਧੀਰਪੁਰ, ਦਲਬੀਰ ਸਿੰਘ ਢਿੱਲੋਂ , ਜੋਗਾ ਸਿੰਘ ਸਾਬਕਾ ਸਰਪੰਚ ਚੱਕ ਕੋਟਲਾ, ਮਹਿੰਦਰ ਸਿੰਘ ਖਾਲਸਾ, ਬਲਦੇਵ ਸਿੰਘ ਖਾਲਸਾ, ਨੰਬਰਦਾਰ ਭਗਵਾਨ ਸਿੰਘ ਮੈਰੀਪੁਰ, ਕਮਲਜੀਤ ਸਿੰਘ ਬੱਬੂ ਮੈਰੀਪੁਰ, ਪਰਮਜੀਤ ਸਿੰਘ ਸ਼ਿਕਾਰਪੁਰ, ਸਵਰਨ ਸਿੰਘ ਕੋਲੀਆਂਵਾਲ, ਹੀਰਾ ਸਿੰਘ ਕਮਾਲਪੁਰ, ਰੇਸ਼ਮ ਸਿੰਘ ਝੰਡ ਡਡਵਿੰਡੀ, ਸੂਰਤ ਸਿੰਘ ਸੰਧਾ , ਆੜ੍ਹਤੀ ਬੌਬੀ ਧੀਰ , ਬੀਬੀ ਕੁਲਵਿੰਦਰ ਕੌਰ ਕਮਾਲਪੁਰ, ਜਗੀਰ ਸਿੰਘ , ਮੋਹਨ ਸਿੰਘ ਬਿਧੀਪੁਰ,ਗੁਰਮੇਲ ਸਿੰਘ ਅਮਰਕੋਟ,ਬੀਬੀ ਸੁਖਵਿੰਦਰ ਕੌਰ , ਬੀਬੀ ਮਨਜੀਤ ਕੌਰ , ਰਣਜੀਤ ਕੌਰ, ਮਨਦੀਪ ਕੌਰ ਨੰਡਾ ਪੰਚ ਹੈਬਤਪੁਰ, ਮੇਜਰ ਸਿੰਘ , ਰਤਨ ਸਿੰਘ ,ਸੰਤੋਖ ਸਿੰਘ ਮੈਰੀਪੁਰ, ਹਰਜਿੰਦਰ ਸਿੰਘ ਜੱਜ , ਕੁਲਵਿੰਦਰ ਸਿੰਘ ਜੱਜ , ਮਲਕੀਤ ਸਿੰਘ ਕੌੜਾ , ਨਿਰਮਲ ਸਿੰਘ ਡਡਵਿੰਡੀ ਤੇ ਹੋਰਨਾਂ ਸ਼ਿਰਕਤ ਕੀਤੀ ।
 
 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
 
Previous articleN. Korea stipulates nuclear force-building policy in constitution
Next articleਬੂਟੇ ਵੰਡ ਕੇ ਮਨਾਇਆ ਭਗਤ ਸਿੰਘ ਜੀ ਦਾ ਜਨਮਦਿਨ