15 ਲੱਖ ਰੁਪਏ ਦੀ ਐਮ ਪੀ ਗ੍ਰਾਂਟ ਨਾਲ਼ ਨਾਲ਼ ਬਣਨ ਵਾਲ਼ੀ ਗਲੀ ਦਾ ਕੀਤਾ ਉਦਘਾਟਨ

ਬਾਬਾ ਦੀਪ ਸਿੰਘ ਨਗਰ ਵਿਖੇ ਐੱਮ ਪੀ ਗ੍ਰਾਂਟ ਨਾਲ ਬਣਨ ਵਾਲੀ 32ਵੀ ਗਲੀ ਦਾ ਉਦਘਾਟਨ ਕਰਦੇ ਹੋਏ ਸਰਪੰਚ ਮੈਡਮ ਰੁਪਿੰਦਰ ਕੌਰ ਅਤੇ ਹੋਰ ਪਤਵੰਤੇ

ਕਪੂਰਥਲਾ ( ਕੌੜਾ )– ਗ੍ਰਾਮ ਪੰਚਾਇਤ ਬਾਬਾ ਦੀਪ ਸਿੰਘ ਨਗਰ ਰੇਲ ਕੋਚ ਫੈਕਟਰੀ ( ਕਪੂਰਥਲਾ) ਦੇ ਸਰਪੰਚ ਮੈਡਮ ਰੁਪਿੰਦਰ ਕੌਰ ਅਤੇ ਸਮੂਹ ਮੈਂਬਰ ਪੰਚਾਇਤਾਂ ਵੱਲੋਂ 15 ਲੱਖ ਰੁਪਏ ਦੀ ਐੱਮ ਪੀ ਗ੍ਰਾਂਟ ਨਾਲ਼ ਬਣਨ ਵਾਲ਼ੀ 32 ਵੀਂ ਗਲ਼ੀ ਦਾ ਉਦਘਟਨ ਕੀਤਾ ਗਿਆ। ਪ੍ਰਧਾਨ ਹਰਮਿੰਦਰ ਸਿੰਘ ਰਾਜੂ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਵੱਲੋਂ ਬਾਬਾ ਦੀਪ ਸਿੰਘ ਨਗਰ ਦੇ ਵਸਨੀਕ ਮਿਹਰ ਸਿੰਘ ਦੇ ਘਰ ਤੋਂ ਲੈ ਕੇ ਗੁਰਬਚਨ ਸਿੰਘ ਦੇ ਘਰ ਤਕ ਤਕਰੀਬਨ 650 ਫੁੱਟ ਲੰਬੀ ਉਂਗਲੀ ਵਿੱਚ ਇੰਟਰਲੌਕ ਟਾਇਲਾਂ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।

ਓਹਨਾ ਨੇ ਆਖਿਆ ਕਿ ਗ੍ਰਾਮ ਪੰਚਾਇਤ ਬਾਬਾ ਦੀਪ ਸਿੰਘ ਨਗਰ ਦੇ ਸਾਰੇ ਪਤਵੰਤੇ ਸਰਪੰਚ ਮੈਡਮ ਰੁਪਿੰਦਰ ਕੌਰ ਦੀ ਅਗਵਾਈ ਹੇਠ ਪਿੰਡ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਯਤਨਸ਼ੀਲ ਹਨ । ਉਨ੍ਹਾਂ ਆਖਿਆ ਕਿ ਉਹ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਗਿੱਲ ਉਰਫ਼ ਡਿੰਪਾ ਬਿਆਸ ਦੇ ਧੰਨਵਾਦੀ ਹਨ ਜਿਹਨਾਂ ਵੱਲੋਂ ਜਾਰੀ ਹੋਈ ਗ੍ਰਾਂਟ ਨਾਲ਼ ਪਿੰਡ ਦੇ ਵਿਕਾਸ ਕਾਰਜ ਚੱਲ ਰਹੇ ਹਨ। ਓਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਤੋਂ ਐੱਮ ਐੱਲ ਏ ਨਵਤੇਜ ਸਿੰਘ ਚੀਮਾ ਨੇ ਵੀ ਪਿੰਡ ਬਾਬਾ ਦੀਪ ਸਿੰਘ ਨਗਰ ਦੇ ਵਿਕਾਸ ਕਾਰਜਾਂ ਲਈ ਲੋੜੀਂਦੇ ਫੰਡ/ ਗ੍ਰਾਂਟਾਂ ਜਾਰੀ ਕਰਨ ਵਿੱਚ ਕੋਈ ਕਸਰ ਅਧੂਰੀ ਨਹੀਂ ਰਹਿਣ ਦਿੱਤੀ।

ਇਸ ਮੌਕੇ ਉਤੇ ਹੋਰਨਾਂ ਜਗਰੂਪ ਸਿੰਘ,, ਤਾਲਿਬ ਮੁਹੰਮਦ , ਅਮਰੀਕ ਸਿੰਘ, ਐੱਮ ਪੀ ਸਿੰਘ , ਜੀ ਐਸ ਚੌਹਾਨ, ਤਾਰਾ ਸਿੰਘ, ਬਰਜਿੰਦਰ ਸਿੰਘ, ਸੁੱਖਾ ਸਿੰਘ, ਜੀਤ ਸਿੰਘ, ਰਮਨਦੀਪ ਕੌਰ ਪੰਚ, ਦਵਿੰਦਰਪਾਲ ਕੌਰ ਪੰਚ, ਜਗੀਰ ਸਿੰਘ ਪੰਚ, ਕੁਲਦੀਪ ਸਿੰਘ ਪੰਚ, ਮਨਜੀਤ ਸਿੰਘ,ਜਸਵਿੰਦਰ ਸਿੰਘ, ਆਨੰਦ ਸੈਣੀ, ਬਲਬੀਰ ਮਲਿਕ ਤੇ ਪ੍ਰਧਾਨ ਗੁਰਦਿਆਲ ਸਿੰਘ ਆਦਿ ਵਿਸ਼ੇਸ਼ ਤੌਰ ਉੱਤੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleतिलक ब्रिज स्टाफ व ऑफिस को विस्थापित करने का पुरजोर विरोध
Next articleਪ੍ਰੀ- ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੀਆਂ ਮਾਵਾਂ ਦੀ ਇੱਕ ਰੋਜ਼ਾ ਵਰਕਸ਼ਾਪ ਲਗਾਈ