ਇਸ ਤਨ ਰੂਪੀ ਦੀਵੇ ਚ

ਨਵਜੋਤ ਕੌਰ ਨਿਮਾਣੀ

(ਸਮਾਜ ਵੀਕਲੀ)

ਇਸ ਤਨ ਰੂਪੀ ਦੀਵੇ ਚ
ਆਸਥਾ ਨਿਸ਼ਠਾ ਦਾ ਤੇਲ ਪਾ
ਬੱਤੀ ਜਨਮਦਾਤੇ ਦੇ ਭਉ ਦੀ ਬਾਲੀਂ ਰੱਖੀਂ
ਭੈਅ ਮੌਤ ਦਾ ਅਟੱਲ ਸਚਾਈ ਸਮਝਾਂਈ
ਦੀਵਾ ਪੂਰਨ ਨਾਮ ਦਾ ਜਗਾਵੀਂ
ਮੌਤ ਦੇ ਸੰਕਟ ਚ ਬਾਂਹ ਫੜ ਲਵੀਂ
ਕਰਮ ਨਿਸ਼ਕਾਮ,ਜਿਸਦਾ ਰਾਜ਼ਦਾਰ ਤੂੰ ਹੋਵੀਂ
ਤੂੰ ਆਪਣੇ ਹੱਥ ਰੱਖੀਂ ਡੋਰੀ
ਉਦੋਂ ਨਾ ਊਲ ਜਲੂਲਾਂ ਤੋਂ ਫੈਸਲਾ ਕਰਵਾਈਂ
ਬੇਸ਼ਕ ਜੀਵਨ ਜੋਤ ਬੁਝ ਜਾਣੀ ਇੱਕ ਦਿਨ
ਰੱਬ ਦੇ ਭੈਅ ਵਾਲੀ ਬੱਤੀ ਚ
ਜੀਵਨ ਜੋਤ ਜਗਾਵੀਂ ਬੁਝਾਵੀਂ
ਮਰ ਜਾਣ ਤੇ ਕਹਾਣੀ ਖਤਮ ਨਾ ਹੋਣੀ
ਇਹ ਤਾਂ ਮੁਸਲਸਲ ਚਲਦੀ ਜਾਣੀਂ

ਨਵਜੋਤ ਕੌਰ ਨਿਮਾਣੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾੜੇ ਹੁੰਦੇ ਨੇ…
Next articleਐ ਖੁਦਾ