ਬਲਾਚੌਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਬਲਾਚੌਰ ਵਿਖੇ ਵਿਧਾਇਕ ਸੰਤੋਸ਼ ਕਟਾਰੀਆ ਦੇ ਦਫਤਰ ਵਿਖੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੁਲਾ ਕੇ ਬਲਾਕ ਸੜੋਆ ਦੀਆਂ ਗ੍ਰਾਮ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਵੱਡਾ ਸਮਰਥਨ ਗ੍ਰਾਂਟਾਂ ਦੇ ਰੂਪ ਵਿੱਚ ਦਿੱਤਾ ਗਿਆ ਹੈ। ਇਸ ਤਹਿਤ ਪਿੰਡ ਪੋਜੇਵਾਲ ਨੂੰ ਕਮਿਊਨਟੀ ਸੈਂਟਰ ਦੀ ਉਸਾਰੀ ਵਾਸਤੇ 5 ਲੱਖ ਰੁਪਏ, ਚਾਂਦਪੁਰ ਰੁੜਕੀ ਖੁਰਦ ਨੂੰ ਵਿਸ਼ਵਕਰਮਾ ਧਰਮਸ਼ਾਲਾ ਵਾਸਤੇ 2.50 ਲੱਖ ਰੁਪਏ, ਪਿੰਡ ਨਿਊ ਚੂਹੜਪੁਰ ਨੂੰ ਸ਼ਮਸ਼ਾਨਘਾਟ ਵਾਸਤੇ 1 ਲੱਖ ਰੁਪਏ, ਪਿੰਡ ਮਜਾਰਾ ਨੂੰ ਕਮਿਊਨਟੀ ਸੈਂਟਰ ਦੀ ਉਸਾਰੀ ਵਾਸਤੇ 2.50 ਲੱਖ ਰੁਪਏ, ਮਾਲੇਵਾਲ ਕੰਢੀ ਨੂੰ ਕਮਿਊਨਟੀ ਸੈਂਟਰ ਵਾਸਤੇ 2.50 ਲੱਖ ਰੁਪਏ, ਪਿੰਡ ਦਿਆਲ ਨੂੰ ਕਮਿਊਨਟੀ ਸੈਂਟਰ ਦੀ ਉਸਾਰੀ ਵਾਸਤੇ 5 ਲੱਖ ਰੁਪਏ, ਪਿੰਡ ਸਹੂੰਗੜਾ ਨੂੰ ਐਸ.ਸੀ. ਸ਼ਮਸ਼ਾਨਘਾਟ ਵਾਸਤੇ 2.50 ਲੱਖ ਰੁਪਏ, ਚਾਂਦਪੁਰ ਰੁੜਕੀ ਕਲਾਂ ਨੂੰ ਐਸ.ਸੀ. ਧਰਮਸ਼ਾਲਾ ਵਾਸਤੇ 2.50 ਲੱਖ ਰੁਪਏ ਅਤੇ ਪਿੰਡ ਚੂਹੜਪੁਰ ਨੂੰ ਪੀਰ ਬਾਬਾ ਦਰਗਾਹ ਲਈ 2.50 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਮੌਕੇ ਵਿਧਾਇਕ ਸੰਤੋਸ਼ ਕਟਾਰੀਆ ਨੇ ਕਿਹਾ ਕਿ ਇਹ ਯਤਨ ਹਲਕੇ ਦੇ ਪਿੰਡਾਂ ਦੀ ਤਰੱਕੀ ਅਤੇ ਲੋਕਾਂ ਦੀਆਂ ਸੁਵਿਧਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਇੱਕ ਵੱਡਾ ਕਦਮ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj