ਮੋਗਾ( ਸੁਖਵਿੰਦਰ ਖਿੰਡਾ)– ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਸੂਬਾ ਪ੍ਰਧਾਨ ਸ੍ਰ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੁੱਖ ਗਿੱਲ ਮੋਗਾ ਕੌਮੀ ਜਨਰਲ ਸਕੱਤਰ ਪੰਜਾਬ ਦੀ ਪ੍ਰੇਰਨਾਂ ਸਦਕਾ ਜਥੇਬੰਦੀ ਦੇ ਸਰਪ੍ਰਸਤ ਸ੍ਰ ਗੁਰਦੇਵ ਸਿੰਘ ਵਾਰਿਸ ਵਾਲਾ ਅਤੇ ਸ੍ਰ ਗੁਰਚਰਨ ਸਿੰਘ ਪੀਰਮੁਹੰਮਦ ਦੀ ਪ੍ਰਧਾਨਗੀ ਹੇਠ ਹੋਈ,ਮੀਟਿੰਗ ਦੀ ਕਾਰਵਾਈ ਹਰਬੰਸ ਸਿੰਘ ਬਹਿਰਾਮ ਕਿ ਜਨਰਲ ਸਕੱਤਰ ਜ਼ਿਲ੍ਹਾ ਮੋਗਾ ਨੇ ਚਲਾਈ,ਮੀਟਿੰਗ ਵਿੱਚ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਬਾਰੇ ਵੀਚਾਰ ਵਟਾਂਦਰਾ ਕੀਤਾ ਅਤੇ ਮਤਾ ਪਾਸ ਕੀਤਾ ਗਿਆ ਕਿ ਟਰੈਕਟਰ ਮਾਰਚ ਵਿੱਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਸੈਂਕੜੇ ਟਰੈਕਟਰ ਲੈਕੇ ਮਾਰਚ ਵਿੱਚ ਸ਼ਾਮਲ ਹੋਵੇਗੀ,ਇਸ ਮੀਟਿੰਗ ਵਿੱਚ ਕਾਰਜ ਸਿੰਘ ਮਸੀਤਾਂ ਬਲਾਕ ਪ੍ਰਧਾਨ ਕੋਟ ਈਸੇ ਖਾਂ,ਸੁਖਵਿੰਦਰ ਸਿੰਘ ਕਾਲਾ ਇਕਾਈ ਪ੍ਰਧਾਨ,ਬੂਟਾ ਸਿੰਘ ਮਰਾਟੀ,ਗੁਰਚਰਨ ਸਿੰਘ ਖਾਈਂ,ਸੁਰਜੀਤ ਸਿੰਘ ਕੋਟ ਮੁਹੰਮਦ ਖਾਂ ਤਹਿਸੀਲ ਪ੍ਰਧਾਨ,ਲਖਬੀਰ ਸਿੰਘ ਮਸੀਤਾਂ ਜਰਨਲ ਸਕੱਤਰ ਬਲਾਕ ਕੋਟ ਈਸੇ ਖਾਂ,ਪ੍ਰੀਤਮ ਸਿੰਘ ਲਾਟੀ ਕਿਸਾਨ ਆਗੂ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly