HOME ਸੰਗਤ ਦੀ ਹਾਜ਼ਰੀ ਵਿੱਚ ਐਸ ਐੱਚ ਓ ਫਿਲੌਰ ਵਲੋਂ ਮਾਫ਼ੀ ਮੰਗਣ ਤੋਂ...

ਸੰਗਤ ਦੀ ਹਾਜ਼ਰੀ ਵਿੱਚ ਐਸ ਐੱਚ ਓ ਫਿਲੌਰ ਵਲੋਂ ਮਾਫ਼ੀ ਮੰਗਣ ਤੋਂ ਬਾਅਦ ਲੋਕ ਇੰਨਸਾਫ ਮੰਚ ਦੇ ਆਗੂ ਹੋਏ ਸ਼ਾਂਤ

4

ਫ਼ਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)- ਮਈਆ ਭਗਵਾਨ ਜੀ ਦੇ ਮੇਲੇ ਦੇ ਪਹਿਲੇ ਦਿਨ ਸੰਗਤ ਦੀ ਭਾਰੀ ਹਾਜ਼ਰੀ ਵਿੱਚ ਰਾਤ ਨੂੰ ਥਾਣਾ ਫ਼ਿਲੌਰ ਦੇ ਮੁੱਖੀ ਵਲੋਂ ਡੇਰੇ ਦੇ ਪ੍ਰਬੰਧਕਾਂ ਦੀ ਮਨਜੂਰੀ ਲਏ ਬਿਨਾਂ ਮਾਇਕ ਫੜ ਕੇ ਲੋਕ ਇਨਸਾਫ਼ ਮੰਚ ਦੇ ਆਗੁਆਂ ਨੂੰ ਨਿਸ਼ਾਨਾ ਬਣਾ ਕੇ ਹਦਾਇਤਾਂ ਜਾਰੀ ਕਰਨ ਕਰਕੇ ਵਿਵਾਦ ਪੈਦਾ ਹੋ ਗਿਆ ਸੀ। ਜਿਸ ਤੇ ਡੇਰਾ ਪਰਬੰਧਕਾਂ ਅਤੇ ਲੋਕ ਇਨਸਾਫ਼ ਮੰਚ ਦੇ ਆਗੂਆਂ ਵਲੋਂ ਇਤਰਾਜ਼ ਕੀਤਾ ਗਿਆ ਤੇ ਜਿਸ ਦੀ ਸੂਚਨਾ ਲੋਕ ਇਨਸਾਫ਼ ਮੰਚ ਦੇ ਆਗੂਆਂ ਵਲੋਂ ਜਿਲ੍ਹਾ ਜਲੰਧਰ ਦੇ ਐਸ ਐੱਸ ਪੀ ਨੂੰ ਵੀ ਦਿੱਤੀ ਗਈ ਸੀ । ਇਸ ਤੋਂ ਬਾਅਦ ਥਾਣਾ ਮੁਖੀ ਵਲੋਂ ਚਲਦੇ ਮੇਲੇ ਵਿੱਚ ਸਾਰੀ ਸੰਗਤ ਦੀ ਹਾਜ਼ਰੀ ਵਿੱਚ ਆਪਣੀ ਗ਼ਲਤੀ ਦੀ ਮੁਆਫ਼ੀ ਮੰਗ ਕੇ ਆਪਣੀ ਭੁੱਲ ਬਖਸ਼ਾ ਲਈ ਜਿਸ ਤੇ ਲ਼ੋਕ ਇਨਸਾਫ਼ ਮੰਚ ਦੇ ਆਗੂ ਅਤੇ ਸੰਗਤ ਸ਼ਾਂਤ ਹੋ ਗਈ। ਇਸ ਤੇ ਲੋਕ ਇਨਸਾਫ਼ ਮੰਚ ਦੇ ਆਗੂਆਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਦਾ ਕੰਮ ਮੇਲੇ ਤੇ ਲੋਕਾਂ ਦੀ ਸੁਰੱਖਿਆ ਕਰਨਾ ਅਤੇ ਸ਼ਾਂਤੀ ਬਣਾਈ ਰੱਖਣ ਦਾ ਹੁੰਦਾਂ ਹੈ ਨਾ ਕਿ ਮੇਲੇ ਦੇ ਪ੍ਰਬੰਧਾਂ ਵਿੱਚ ਦਖਲ ਅੰਦਾਜੀ ਕਰਨੀ। ਲੋਕ ਇਨਸਾਫ਼ ਮੰਚ ਦੇ ਆਗੂਆਂ ਨੇ ਐੱਸ ਐੱਚ ਓ ਫ਼ਿਲੌਰ ਦੇ ਜਨਤਕ ਤੌਰ ਤੇ ਮੁਆਫੀ ਮੰਗਣ ਤੇ ਉਸ ਵਿਰੁੱਧ ਐੱਸ ਐੱਸ ਪੀ ਜਲੰਧਰ ਨੂੰ ਦਿੱਤੀ ਸ਼ਾਕਾਅਤ ਤੇ ਕਾਰਵਾਈ ਨਾ ਕਰਾਉਣ ਦੀ ਗੱਲ ਕਹੀ ਹੈ। ਮੌਕੇ ਲੋਕ ਇਨਸਾਫ਼ ਮੰਚ ਦੇ ਪ੍ਰਧਾਨ ਜਰਨੈਲ ਫਿਲੌਰ, ਪ੍ਰਸ਼ੋਤਮ ਫਿਲੌਰ, ਮਾਸਟਰ ਹੰਸ ਰਾਜ, ਸਰਬਜੀਤ ਸਾਬੀ ਸਾਬਕਾ ਸਰਪੰਚ ਰਾਮਗੜ੍ਹ ,ਡਾਕਟਰ ਸੰਦੀਪ ਕੁਮਾਰ,  ਅਮਰਜੀਤ ਲਾਡੀ ਮਹਿਸਮਪੁਰ, ਰਾਜਵਿੰਦਰ ਸਿੰਘ ਮੁਠੱਡਾ ਕਲਾਂ, ਹਨੀ ਸੰਤੋਖਪੁਰਾ, ਰਾਮਜੀ ਦਾਸ ਗੰਨਾ ਪਿੰਡ, ਸੋਮ ਨਾਥ ਸ਼ੇਖੂਪੁਰ, ਰਵੀ ਦਲੇਰ, ਸੁਨੀਲ ਗੰਨਾ ਪਿੰਡ , ਡਾ ਅਸੋਕ ਕੁਮਾਰ, ਸਰੂਪ ਕਲੇਰ, ਵਿਜੇ ਬੰਗੜ, ਮੱਘਰ ਜਗਤਪੁਰ, ਅਰਸ਼ਪ੍ਰੀਤ, ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਰੋਧੀ ਧਿਰ ਜੇਲ੍ਹ ਨੂੰ ਮੁੱਖ ਮੰਤਰੀ-ਪ੍ਰਧਾਨ ਮੰਤਰੀ ਦਾ ਘਰ ਬਣਾਉਣਾ ਚਾਹੁੰਦੀ ਹੈ…, ਅਮਿਤ ਸ਼ਾਹ ਨੇ ਜਗਦੀਪ ਧਨਖੜ ਨੂੰ ਦਿੱਤਾ ਅਸਤੀਫ਼ੇ ਬਾਰੇ ਵੀ ਪਹਿਲੀ ਵਾਰ ਗੱਲ ਕੀਤੀ
Next articleਮਣੀਮਹੇਸ਼ ਯਾਤਰਾ ਵਿੱਚ ਆਕਸੀਜਨ ਦੀ ਘਾਟ ਕਾਰਨ ਪੰਜਾਬ ਦੇ 3 ਨੌਜਵਾਨਾਂ ਦੀ ਮੌਤ, ਜ਼ਮੀਨ ਖਿਸਕਣ ਕਾਰਨ ਕਈ ਯਾਤਰੀ ਫਸ ਗਏ