ਪ੍ਰਭ ਆਸਰਾ ਸੰਸਥਾ ਦੇ ਨਾਮ ‘ਤੇ ਉਗਰਾਹੀ ਕਰਦਾ ਸ਼ਰਾਰਤੀ ਅਨਸਰ ਫੜਿਆ, ਸੰਸਥਾ ਵੱਲੋਂ ਬਿਨਾਂ ਬੁਲਾਏ ਘਰੋਂ-ਘਰੀਂ ਜਾ ਕੇ ਕਿਸੇ ਵੀ ਤਰ੍ਹਾਂ ਦੀ ਨਗਦੀ ਜਾਂ ਸਮਾਨ ਦੀ ਉਗਰਾਹੀ ਨਹੀਂ ਕੀਤੀ ਜਾਂਦੀ: ਭਾਈ ਸ਼ਮਸ਼ੇਰ ਸਿੰਘ

ਕੁਰਾਲ਼ੀ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਵੀਹ ਸਾਲਾਂ ਤੋਂ ਬੇਸਹਾਰਾ ਨਾਗਰਿਕਾਂ ਦੇ ਇਲਾਜ, ਸਾਂਭ-ਸੰਭਾਲ ਅਤੇ ਮੁੜ-ਵਸੇਬੇ ਲਈ ਸੰਸਾਰ ਪ੍ਰਸਿੱਧ ਸੰਸਥਾਂ ਪ੍ਰਭ ਆਸਰਾ ਦੇ ਨਾਮ ‘ਤੇ ਘਰੋਂ-ਘਰੀਂ ਜਾ ਕੇ ਉਗਰਾਹੀ ਕਰਦਾ ਇੱਕ ਸ਼ਰਾਰਤੀ ਅਨਸਰ ਰੰਗੇ ਹੱਥੀਂ ਫੜ ਲਿਆ ਗਿਆ। ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਕੁਰਾਲ਼ੀ ਦੇ ਨੇੜਲੇ ਪਿੰਡ ਦੇ ਰਹਿਣ ਵਾਲ਼ੇ ਉਕਤ ਵਿਅਕਤੀ ਵੱਲੋਂ ਪਿੰਡਾਂ ਵਿੱਚ ਸੰਸਥਾ ਦੇ ਨਾਮ ‘ਤੇ ਦਾਨ ਵਜੋਂ ਉਗਰਾਹੀ ਅਤੇ ਸੁਆਹ ਦੀਆਂ ਪੁੜੀਆਂ ਦੇਣ ਦਾ ਪਾਖੰਡ ਕਰਨ ਦਾ ਮਾਮਲਾ ਸੰਸਥਾ ਦੇ ਨੋਟਿਸ ਵਿੱਚ ਆਇਆ। ਜਿਸਦੀ ਜਾਂਚ ਕਰਨ ‘ਤੇ ਪਾਇਆ ਗਿਆ ਕਿ ਇਹ ਸੰਸਥਾ ਨੂੰ ਲੰਮੇ ਸਮੇਂ ਤੋਂ ਬਦਨਾਮ ਤੇ ਨੁਕਸਾਨ ਕਰਨ ਦਾ ਕੰਮ ਅਤੇ ਸਮਾਜ ਦਰਦੀ ਸੱਜਣਾਂ ਦੀਆਂ ਭਾਵਨਾਵਾਂ ਨਾਲ਼ ਖਿਲਵਾੜ ਕਰ ਰਿਹਾ ਸੀ। ਫੜੇ ਜਾਣ ਤੋਂ ਬਾਅਦ ਇਸਨੂੰ ਪਿੰਡ ਦੇ ਸਰਪੰਚ ਸਾਹਮਣੇ ਪੇਸ਼ ਕਰਨ ‘ਤੇ ਸਰਪੰਚ ਸਾਹਬ ਵੱਲੋਂ ਚੰਗੀ ਝਾੜ-ਝੰਬ ਕਰਦਿਆਂ ਲਾਹਣਤਾਂ ਪਾਈਆਂ ਗਈਆਂ। ਭਾਈ ਸ਼ਮਸ਼ੇਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਗ਼ਲਤ ਅਨਸਰਾਂ ਤੋਂ ਸਾਵਧਾਨ ਰਹੋ। ਜੋ ਨਾਗਰਿਕਾਂ ਦੀਆਂ ਭਾਵਨਾਵਾਂ ਦਾ ਨਾਜਾਇਜ ਫਾਇਦਾ ਉਠਾਉਂਦੇ ਹਨ।ਸੰਸਥਾ ਵੱਲੋਂ ਬਿਨਾਂ ਬੁਲਾਏ ਘਰੋਂ-ਘਰੀਂ ਜਾ ਕੇ ਕਿਸੇ ਵੀ ਤਰ੍ਹਾਂ ਦੀ ਨਗਦੀ ਜਾਂ ਸਮਾਨ ਦੀ ਉਗਰਾਹੀ ਨਹੀਂ ਕੀਤੀ ਜਾਂਦੀ। ਜੇਕਰ ਕੋਈ ਵਿਅਕਤੀ ਇੱਦਾਂ ਕਰਦਾ ਮਿਲੇ ਤਾਂ ਤੁਰੰਤ ਉਸਦੀ ਸੂਚਨਾ ਪ੍ਰਭ ਆਸਰਾ ਦਿਆਂ ਨੰਬਰਾਂ +9182880 34571 ਜਾਂ +918288034555 ‘ਤੇ ਦਿੱਤੀ ਜਾਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੱਠੜਾ ਕਾਲਜ ਦੇ ਐਨ ਐਸ ਐਸ ਯੂਨਿਟ ਵਲੋਂ ਵਾਤਾਵਰਣ ਦਿਵਸ ਮਨਾਇਆ ਗਿਆ
Next articleਪਿੰਡ ਫੂਲਪੁਰ ਗਰੇਵਾਲ ਵਿਖੇ ਗੱਤਕਾ ਸਿਖਲਾਈ ਕੈਂਪ ਸ਼ੁਰੂ