ਨਾਨਕ ਦੇ ਨਾਮ

ਹਰਕਮਲ ਧਾਲੀਵਾਲ

(ਸਮਾਜ ਵੀਕਲੀ)

“ਉਹਦੇ ਪੈਰਾਂ ਦੀ ਛਾਵੇਂ ਇਹ ਧਰਤੀ ਹੈ ਵੱਸਦੀ,
ਇਹ ਚਾਨਣ ਜੋ ਧਰਤੀ ‘ਤੇ ਵਿੱਛਦੇ ਪਏ ਨੇਂ;
ਇਹ ਬਾਣੀ ‘ਚ ਉੱਕਰੇ ਜੋ ਨਾਨਕ ਦੇ ਨਾਮ,
ਇਹ ਅੰਬਰਾਂ ‘ਤੇ ਉੱਕਰੇ ਦਿਸਦੇ ਪਏ ਨੇਂ…;

ਇਹ ਪਰਬਤ ਇਹ ਨਦੀਆਂ,ਇਹ ਚਾਨਣ ਤੇ ਤਾਰੇ,
ਇਹ ਧਰਤੀ ਇਹ ਅੰਬਰ,ਤੇ ਜੀਵਤ ਜੋ ਸਾਰੇ;
ਇਹ ਮਹਿਕਾਂ ਜੋ ਵੰਡਦੇ ਉਹ ਫੁੱਲਾਂ ਦੀ ਉਸਤੱਤ,
ਇਹ ਕਣ ਕਣ ‘ਚ ਨਾਨਕ ਜੋ ਦਿਸਦੇ ਪਏ ਨੇਂ…;

ਉਹ ਪਾਪਾਂ ਨੂੰ ਮੇਟੇ ‘ਤੇ ਦੁੱਖ ਸਭ ਸਮੇਟੇ,
ਉਹ ਰੱਬ ਦੇ ਜੋ ਸਾਨੂੰ ਰੰਗਾਂ ‘ਚ ਲਪੇਟੇ;
ਉਹ ਅੱਲ੍ਹਾ ਦੀ ਰਹਿਮਤ ਉਹ ਰੱਬ ਦਾ ਹੀ ਨਾਂ ਏ,
ਉਹ ਕਾਅਬੇ ਨਹੀਂ ਮੰਨਦੇ, ਰੱਬ ਤਾਂ ਹਰ ਥਾਂ ਏ;
ਉਹ ਰੱਬ ਦੇ ਹੀ ਰਹਿਬਰ,ਉਹ ਇਨਾਇਤ ਖ਼ੁਦਾ ਦੇ,
ਰੱਬ ਦੀ ਰਜ਼ਾ ‘ਚ ਜੋ ਲਿਫਦੇ ਰਹੇ ਨੇਂ…;

ਉਹ ਸਿਦਕਾਂ ਦੇ ਮਾਲੀ,ਉਹ ਖੁਸ਼ੀਆਂ ਦੀ ਮੂਰਤ,
ਉਹ ਰੱਬ ਦੀ ਹੀ ਉਸਤੱਤ ,ਉਹ ਰੱਬ ਦੀ ਹੀ ਮੂਰਤ;
ਉਹ ਸਿੱਖਾਂ ਦੇ ਤੀਰਥ,ਉਹ ਮੱਕੇ ਦਾ ਅੱਲ੍ਹਾ,
ਉਹ ਗੰਗਾ ਦੇ ਪਾਣੀਂ ‘ਚ ਵਿੱਛਦੇ ਪਏ ਨੇਂ;
ਇਹ ਧਰਤੀ ਜੋ ਵੱਸਦੀ,ਇਹ ਦੁਨੀਆ ਜੋ ਹੱਸਦੀ,
ਇਹ ਕਣ ਕਣ ‘ਚ ਨਾਨਕ ਦਿਸਦੇ ਪਏ ਨੇਂ;
ਇਹ ਚਾਨਣ ਜੋ ਵੰਡਦੇ,ਇਹ ਮਹਿਕਾਂ ਜੋ ਵੰਡਦੇ,
ਇਹ ਬਾਣੀ ‘ਚ ਉੱਕਰੇ ਜੋ ਨਾਨਕ ਦੇ ਨਾਮ;
ਇਹ ਕਾਇਨਾਤ ‘ਤੇ ਉੱਕਰੇ ਦਿਸਦੇ ਪਏ ਨੇਂ….!!”

ਹਰਕਮਲ ਧਾਲੀਵਾਲ
ਸੰਪਰਕ:- 8437403720

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਬਾਬਾ ਜੀ ਦੀ ਮੇਹਰ ਨਾਲ ਹੋਈ ਕਿਸਾਨੀ ਅੰਦੋਲਨ ਦੀ ਜਿੱਤ-ਜੱਗੀ ਸਿੰਘ ਜਰਮਨ, ਪਰਮਜੀਤ ਸਿੰਘ ਢਿੱਲੋ ਤੇ ਬਲਵੀਰ ਸਿੰਘ ਢਿੱਲੋਂ
Next articleਟੁੱਟ ਗਿਆ ਹੰਕਾਰ ਤੇ ਜਿੱਤ ਗਿਆ ਕਿਸਾਨ-ਸੋਮ ਦੱਤ ਸੋਮੀ