15 ਵਿੱਚੋਂ 11 ਵਾਰਡਾਂ ’ਤੇ ਸ਼ਾਨਦਾਰ ਜਿੱਤ, ਆਪ ਨੂੰ 4 ਸੀਟਾਂ ਨਾਲ ਕਰਨਾ ਪਿਆ ਸੰਤੋਖ
ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੂਰੀ : ਨਗਰ ਕੌਂਸਲ ਰਾਏਕੋਟ ਦੀਆਂ ਚੋਣਾਂ ਦੇ ਅੱਜ ਐਲਾਨੇ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਨੇ ਧਮਾਕੇਦਾਰ ਪ੍ਰਦਰਸ਼ਨ ਕਰਦਿਆਂ 15 ਵਿੱਚੋਂ 11 ਵਾਰਡਾਂ ’ਤੇ ਜਿੱਤ ਦਰਜ ਕਰਕੇ ਨਗਰ ਕੌਂਸਲ ’ਤੇ ਮੁੜ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੈ। ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸੀ ਵਰਕਰਾਂ ਅਤੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਸ਼ਹਿਰ ਵਿੱਚ ਕਈ ਥਾਵਾਂ ’ਤੇ ਜਸ਼ਨ ਮਨਾਏ ਗਏ। ਚੋਣ ਨਤੀਜਿਆਂ ਅਨੁਸਾਰ ਵਾਰਡ ਨੰਬਰ 1 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰੀਨਾ ਰਾਣੀ ਨੇ 419 ਵੋਟਾਂ ਹਾਸਲ ਕਰਦਿਆਂ 24 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ। ਵਾਰਡ ਨੰਬਰ 2 ਤੋਂ ਕਾਂਗਰਸ ਦੇ ਉਮੀਦਵਾਰ ਸੁਖਵਿੰਦਰ ਸਿੰਘ ਨੇ 537 ਵੋਟਾਂ ਲੈ ਕੇ 188 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਵਾਰਡ ਨੰਬਰ 3 ਤੋਂ ਕਾਂਗਰਸੀ ਉਮੀਦਵਾਰ ਪ੍ਰਦੀਪ ਕੌਰ ਨੇ 434 ਵੋਟਾਂ ਨਾਲ 159 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ, ਜਦਕਿ ਵਾਰਡ ਨੰਬਰ 4 ਤੋਂ ਕਾਂਗਰਸ ਦੇ ਜਗਦੇਵ ਸਿੰਘ ਜੱਗਾ ਨੇ 825 ਵੋਟਾਂ ਹਾਸਲ ਕਰਦਿਆਂ 451 ਵੋਟਾਂ ਦੇ ਵੱਡੇ ਅੰਤਰ ਨਾਲ ਵਿਰੋਧੀਆਂ ਨੂੰ ਮਾਤ ਦਿੱਤੀ। ਵਾਰਡ ਨੰਬਰ 5 ਤੋਂ ਕਾਂਗਰਸ ਦੀ ਪਰਮਜੀਤ ਕੌਰ 47 ਵੋਟਾਂ ਨਾਲ ਜੇਤੂ ਰਹੀ। ਵਾਰਡ ਨੰਬਰ 6 ਤੋਂ ਕਾਂਗਰਸੀ ਉਮੀਦਵਾਰ ਚਰਨਜੀਵ ਕੁਮਾਰ ਨੇ 208 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ। ਵਾਰਡ ਨੰਬਰ 7 ਤੋਂ ਕਾਂਗਰਸ ਦੀ ਸ਼ਰਨਜੀਤ ਕੌਰ ਨੇ 680 ਵੋਟਾਂ ਲੈ ਕੇ 381 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਹਿਲ ਗੋਇਲ ਨੇ 389 ਵੋਟਾਂ ਨਾਲ 90 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ। ਵਾਰਡ ਨੰਬਰ 9 ਤੋਂ ਆਪ ਦੀ ਉਮੀਦਵਾਰ ਅਮਨਜੋਤ ਕੌਰ ਕਹਿਲ ਨੇ 545 ਵੋਟਾਂ ਲੈ ਕੇ 161 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ। ਵਾਰਡ ਨੰਬਰ 10 ਤੋਂ ਕਾਂਗਰਸ ਦੇ ਸੰਜੇ ਕੁਮਾਰ ਨੇ 489 ਵੋਟਾਂ ਨਾਲ 169 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ। ਵਾਰਡ ਨੰਬਰ 11 ਤੋਂ ਕਾਂਗਰਸ ਦੀ ਬਲਜੀਤ ਕੌਰ 26 ਵੋਟਾਂ ਨਾਲ ਜੇਤੂ ਰਹੀ। ਵਾਰਡ ਨੰਬਰ 12 ਤੋਂ ਕਾਂਗਰਸ ਦੇ ਬਲਜਿੰਦਰ ਸਿੰਘ ਰਿੰਪਾ ਨੇ ਕੇਵਲ 6 ਵੋਟਾਂ ਦੇ ਨਜ਼ਦੀਕੀ ਮੁਕਾਬਲੇ ਵਿੱਚ ਜਿੱਤ ਹਾਸਲ ਕੀਤੀ। ਵਾਰਡ ਨੰਬਰ 13 ਵਿੱਚ ਕਾਂਗਰਸ ਦੀ ਅਮਨਦੀਪ ਕੌਰ ਗਰੇਵਾਲ ਨੇ ਸਿਰਫ 2 ਵੋਟਾਂ ਦੇ ਰੋਮਾਂਚਕ ਫਰਕ ਨਾਲ ਜਿੱਤ ਦਰਜ ਕੀਤੀ। ਵਾਰਡ ਨੰਬਰ 14 ਤੋਂ ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ ਕਾਕੂ ਨੇ 64 ਵੋਟਾਂ ਨਾਲ ਜਿੱਤ ਹਾਸਲ ਕੀਤੀ, ਜਦਕਿ ਵਾਰਡ ਨੰਬਰ 15 ਤੋਂ ਕਾਂਗਰਸ ਦੇ ਸੁਖਵੀਰ ਸਿੰਘ ਰਾਏ ਨੇ ਬਹੁਤ ਹੀ ਕੜੇ ਮੁਕਾਬਲੇ ਵਿੱਚ ਸਿਰਫ 3 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ। ਇਨ੍ਹਾਂ ਨਤੀਜਿਆਂ ਨਾਲ ਰਾਏਕੋਟ ਦੀ ਸਿਆਸਤ ਵਿੱਚ ਕਾਂਗਰਸ ਨੇ ਆਪਣੀ ਮਜ਼ਬੂਤ ਪਕੜ ਇੱਕ ਵਾਰ ਫਿਰ ਸਾਬਤ ਕਰ ਦਿੱਤੀ ਹੈ, ਜਦਕਿ ਆਮ ਆਦਮੀ ਪਾਰਟੀ ਨੂੰ ਚਾਰ ਵਾਰਡਾਂ ’ਤੇ ਹੀ ਸੰਤੋਖ ਕਰਨਾ ਪਿਆ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



