ਗੁਰਸ਼ਰਨ ਸਿੰਘ ਕਪੂਰ ਨਮਿੱਤ ਅੰਤਿਮ ਅਰਦਾਸ ਵਿੱਚ ਇਲਾਕਾ ਵਾਸੀਆਂ ਨੇ ਦਿੱਤੀ ਭਾਵ-ਭਿੰਨੀ ਸ਼ਰਧਾਂਜਲੀ

ਕਪੂਰਥਲਾ,  (ਕੌੜਾ)- ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਸ਼ਰਨ ਸਿੰਘ ਕਪੂਰ ਜੋ ਕਿ ਬੀਤੇ ਦਿਨੀ ਸੰਖੇਪ ਜਿਹੀ ਬਿਮਾਰੀ ਨਾਲ ਇਸ ਫ਼ਾਨੀ ਸੰਸਾਰ ਤੋਂ ਵਿਦਾ ਹੋ ਗਏ ਸਨ। ਉਨ੍ਹਾਂ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਵਿਖੇ ਕਰਵਾਇਆ ਗਿਆ ! ਇਸ ਮੌਕੇ ਬਾਬਾ ਬਕਾਲਾ ਦੇ ਵਿਧਾਇਕ ਸਰਦਾਰ ਦਲਬੀਰ ਸਿੰਘ ਟੌਂਗ, ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਅਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕੌਂਸਲ ਮੈਂਬਰ ਸ੍ਰ. ਬਲਜੀਤ ਸਿੰਘ ਖਹਿਰਾ ਚੇਅਰਮੈਨ ਪੰਜਾਬ, ਸੁਰਜੀਤ ਸਿੰਘ ਕੰਗ,
ਸ਼ਾਇਰ ਕੰਵਰ ਇਕਬਾਲ ਸਿੰਘ ਜ਼ਿਲ੍ਹਾ ਪ੍ਰਧਾਨ “ਆਪ” ਵਪਾਰ ਮੰਡਲ ਕਪੂਰਥਲਾ ਮੈਂਬਰ ਸਾਇੰਸ ਅਤੇ ਟੈਕਨਾਲੋਜੀ ਵਿਭਾਗ ਚੰਡੀਗੜ੍ਹ, ਸੀਨੀਅਰ ਆਗੂ ਪਰਵਿੰਦਰ ‌ਸਿੰਘ ਢੋਟ ਸੈਕਟਰੀ ਦੁਆਬਾ ਜੋਨ, ਲਲਿਤ ਸ਼ਕਲਾਨੀ ਚੇਅਰਮੈਨ ਪਲਾਨਿੰਗ ਬੋਰਡ ਕਪੂਰਥਲਾ, ਸੱਜਣ ਸਿੰਘ ਚੀਮਾ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ, ਗੁਰਪਾਲ ਸਿੰਘ ਇੰਡੀਅਨ ਚੇਅਰਮੈਨ ਇੰਪਰੂਵਮੈਂਟ ਟਰਸਟ ਕਪੂਰਥਲਾ, ਸੀਨੀਅਰ ਆਪ ਆਗੂ ਮੈਡਮ ਮੰਜੂ ਰਾਣਾ, ਜਗਜੀਤ ਸਿੰਘ ਬਿੱਟੂ ਚੇਅਰਮੈਨ ਮਾਰਕੀਟ ਕਮੇਟੀ ਕਪੂਰਥਲਾ, ਅਵਤਾਰ ਸਿੰਘ ਥਿੰਦ ਪ੍ਰਧਾਨ ਵਪਾਰ ਮੰਡਲ ਹਲਕਾ ਕਪੂਰਥਲਾ, ਕਰਨੈਲ ਸਿੰਘ ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ, ਸੰਦੀਪ ਕੁਮਾਰ, ਇੰਸਪੈਕਟਰ ਪ੍ਰੇਮ ਕੁਮਾਰ ਸ਼ਰਮਾ, ਓਮ ਪ੍ਰਕਾਸ਼, ਨਰਿੰਦਰ ਸਿੰਘ, ਸਤਨਾਮ ਸਿੰਘ ਕਾਲਾ ਸੰਘਿਆਂ, ਸਰਵਣ ਸਿੰਘ, ਭਿੰਡਰ, ਬਾਰ ਕੌਂਸਲ ਕਪੂਰਥਲਾ ਤੋਂ  ਸੀਨੀਅਰ ਐਡਵੋਕੇਟ ਜੇ.ਜੇ.ਐਸ ਅਰੋੜਾ, ਐਡਵੋਕੇਟ ਮਨੂ ਦੇਵ ਗੌਤਮ, ਪਿਊਸ਼ ਮਨਚੰਦਾ, ਮਨਦੀਪ ਸਿੰਘ,
ਰਣਜੀਤ ਸਿੰਘ ਖੋਜੇਵਾਲ ਜ਼ਿਲ੍ਹਾ ਪ੍ਰਧਾਨ ਬੀ ਜੇ ਪੀ, ਡਾਕਟਰ ਰਣਵੀਰ ਕੌਸ਼ਲ, ਰਜਿੰਦਰ ਸਿੰਘ ਧੰਜਲ, ਜਗਜੀਤ ਸਿੰਘ ਸ਼ਮੀ, ਰਮੇਸ਼ ਕੁਮਾਰ ਮਹਿਰਾ, ਜਸਵਿੰਦਰ ਸਿੰਘ ਬਤਰਾ ਰਸ਼ਪਾਲ ਸਿੰਘ ਸੋਹੀ, ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਆ ਕਪੂਰਥਲਾ ਤੋਂ ਸਮੂਹ ਪੱਤਰਕਾਰ ਵੀਰ, ਗੁਰਸ਼ਰਨ ਸਿੰਘ ਕਪੂਰ ਦੇ ਪਰਿਵਾਰ ਵਿੱਚੋਂ ਉਹਨਾਂ ਦੀ ਧਰਮ ਪਤਨੀ ਐਡਵੋਕੇਟ ਹਰਪ੍ਰੀਤ ਕੌਰ, ਬੇਟਾ ਤੇਗਵੀਰ ਸਿੰਘ ਕੈਨੇਡਾ, ਅਤੇ ਕਰਨਵੀਰ ਸਿੰਘ, ਸ੍ਰ.ਅਵਤਾਰ ਸਿੰਘ ਕਪੂਰ, ਕੁਲਦੀਪ ਸਿੰਘ ਵਰਿਆਮ, ਵਰਿਆਮ ਸਿੰਘ ਕਪੂਰ, ਸੁਖਪਾਲ ਸਿੰਘ, ਇੰਦਰਜੀਤ ਸਿੰਘ ਜੁਗਨੂ, ਬਲਵਿੰਦਰ ਸਿੰਘ ਕਪੂਰ, ਗੁਰਪਾਲ ਸਿੰਘ ਕਪੂਰ, ਰਜਿੰਦਰ ਕੌਰ, ਕੁਲਜੀਤ ਕੌਰ, ਡਾ. ਪਰਮਜੀਤ ਸਿੰਘ ਮਾਨਸਾ, ਬਲਵਿੰਦਰ ਸਿੰਘ ਪੀ ਆਰ ਟੀ ਸੀ, ਧਰਮਪਾਲ ਗਰੋਵਰ ਚੇਅਰਮੈਨ ਅਰੋੜਾ ਮਹਾਸਭਾ ਪੰਜਾਬ, ਤਲਵਿੰਦਰ ਸਿੰਘ ਪ੍ਰਧਾਨ ਮਾਡਲ ਟਾਊਨ ਵੈਲਫੇਅਰ ਕੌਂਸਲ, ਡਾ. ਹਰਭਜਨ ਸਿੰਘ, ਪ੍ਰਿੰਸੀਪਲ ਰਾਕੇਸ਼ ਮਹਾਜਨ, ਐਡਵੋਕੇਟ ਅਨੁਜ ਆਨੰਦ ਸਮੇਤ ਵੱਖ-ਵੱਖ ਰਾਜਨੀਤਿਕ, ਸਾਹਿਤਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਸਮੇਤ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ, ਫਗਵਾੜਾ, ਕਪੂਰਥਲਾ ਅਤੇ ਭੁਲੱਥ ਦੇ ਸੀਨੀਅਰ ਆਗੂਆਂ ਅਤੇ ਵਲੰਟੀਅਰਾਂ ਨੇ ਹਾਜ਼ਰੀ ਭਰੀ ! ਵੱਖ-ਵੱਖ ਬੁਲਾਰਿਆਂ ਨੇ ਸ਼ਰਧਾ ਸੁਮਨ ਭੇਟ ਕਰਦਿਆਂ ਗੁਰਸ਼ਰਨ ਸਿੰਘ ਕਪੂਰ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪਹਿਲੂਆਂ ਤੇ ਚਾਨਣਾ ਪਾਇਆ । ਪਾਰਟੀ ਦੇ ਸੀਨੀਅਰ ਆਗੂ ਅਤੇ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਪੰਜਾਬ ਦੇ ਅਹੁਦੇਦਾਰ ਸ਼ਾਇਰ ਕੰਵਰ ਇਕਬਾਲ ਸਿੰਘ ਨੇ ਬਾਖੁਬੀ ਇਸ ਸਮਾਗਮ ਦਾ ਸਟੇਜ ਸੰਚਾਲਨ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleRahul Gandhi in Wayanad to file nomination
Next articleSamaj Weekly = 04/04/2024