ਨਵੀਂ ਦਿੱਲੀ— ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆਈ ਹਾਕੀ ਚੈਂਪੀਅਨਸ ਟਰਾਫੀ 2024 ਦਾ ਮੈਚ ਚੀਨ ਦੇ ਹੁਲੁਨਬਿਊਰ ‘ਚ ਹੋ ਰਿਹਾ ਹੈ। ਇਸ ਮੈਚ ਦੌਰਾਨ ਇੱਕ ਵੱਡੀ ਘਟਨਾ ਵਾਪਰੀ। ਮੈਚ ਵਿੱਚ ਪਾਕਿਸਤਾਨ ਦਾ ਇੱਕ ਸਟਾਰ ਖਿਡਾਰੀ ਜ਼ਖ਼ਮੀ ਹੋ ਗਿਆ ਹੈ। ਇਸ ਖਿਡਾਰੀ ਨੂੰ ਗੰਭੀਰ ਸੱਟ ਲੱਗ ਗਈ ਸੀ, ਜਿਸ ਕਾਰਨ ਉਸ ਨੂੰ ਸਟਰੈਚਰ ‘ਤੇ ਮੈਦਾਨ ਤੋਂ ਬਾਹਰ ਲਿਜਾਇਆ ਗਿਆ, ਇਸ ਵੱਡੇ ਮੈਚ ਦੌਰਾਨ 26 ਸਾਲਾ ਪਾਕਿਸਤਾਨੀ ਖਿਡਾਰੀ ਅਬੂ ਮਹਿਮੂਦ ਜ਼ਖਮੀ ਹੋ ਗਿਆ। ਅਬੂ ਮਹਿਮੂਦ ਮੈਚ ਦੇ 21ਵੇਂ ਮਿੰਟ ‘ਚ ਉਸ ਸਮੇਂ ਜ਼ਖਮੀ ਹੋ ਗਿਆ, ਜਦੋਂ ਉਹ ਭਾਰਤੀ ਖਿਡਾਰੀ ਅਰਿਜੀਤ ਹੁੰਦਲ ਦੀ ਗੇਂਦ ਦਾ ਬਚਾਅ ਕਰ ਰਿਹਾ ਸੀ। ਇਸ ਦੌਰਾਨ ਅਬੂ ਮਹਿਮੂਦ ਦੀ ਸੱਜੀ ਲੱਤ ਮਰੋੜ ਗਈ। ਇਸ ਘਟਨਾ ਤੋਂ ਬਾਅਦ ਉਹ ਖੜ੍ਹਾ ਨਹੀਂ ਹੋ ਸਕਿਆ ਅਤੇ ਕਾਫੀ ਦਰਦ ‘ਚ ਨਜ਼ਰ ਆਇਆ। ਇਸ ਤੋਂ ਬਾਅਦ ਉਸ ਨੂੰ ਸਟਰੈਚਰ ‘ਤੇ ਮੈਦਾਨ ਤੋਂ ਬਾਹਰ ਲਿਜਾਇਆ ਗਿਆ। ਇਹ ਘਟਨਾ ਪੈਰਿਸ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਭਾਰਤ ਨੇ ਆਪਣੇ ਸਾਰੇ ਚਾਰ ਮੈਚ ਜਿੱਤੇ ਹਨ, ਜਦਕਿ ਪਾਕਿਸਤਾਨ ਨੇ ਦੋ ਡਰਾਅ ਕੀਤੇ ਹਨ। ਇਸ ਤਰ੍ਹਾਂ ਦੋਵੇਂ ਟੀਮਾਂ ਅਜੇਤੂ ਹਨ ਪਰ ਫਾਰਮ ਦੇ ਹਿਸਾਬ ਨਾਲ ਭਾਰਤੀ ਟੀਮ ਵੀਹ ਹੈ। ਇਕ ਖਾਸ ਗੱਲ ਇਹ ਹੈ ਕਿ ਪਾਕਿਸਤਾਨ ਦੀ ਹਾਕੀ ਟੀਮ ਪਿਛਲੇ 8 ਸਾਲਾਂ ਤੋਂ ਭਾਰਤ ਖਿਲਾਫ ਜਿੱਤ ਦਾ ਇੰਤਜ਼ਾਰ ਕਰ ਰਹੀ ਹੈ। ਪਿਛਲੀ ਵਾਰ ਪਾਕਿਸਤਾਨ ਨੇ 2016 ਵਿੱਚ ਦੱਖਣੀ ਏਸ਼ਿਆਈ ਖੇਡਾਂ ਵਿੱਚ ਭਾਰਤ ਨੂੰ 1-0 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ ਸੀ। ਉਦੋਂ ਤੋਂ ਪਾਕਿਸਤਾਨ ਇਕ ਵੀ ਜਿੱਤ ਦਰਜ ਨਹੀਂ ਕਰ ਸਕਿਆ ਹੈ। 2013 ਤੋਂ, ਭਾਰਤ ਅਤੇ ਪਾਕਿਸਤਾਨ ਵੱਖ-ਵੱਖ ਟੂਰਨਾਮੈਂਟਾਂ ਵਿੱਚ 25 ਵਾਰ ਭਿੜ ਚੁੱਕੇ ਹਨ। ਇਨ੍ਹਾਂ ‘ਚੋਂ ਭਾਰਤ ਨੇ 16 ਵਾਰ ਜਿੱਤ ਦਰਜ ਕੀਤੀ ਹੈ, ਜਦਕਿ ਪਾਕਿਸਤਾਨ ਨੇ 5 ਮੈਚ ਜਿੱਤੇ ਹਨ ਅਤੇ 4 ਮੈਚ ਡਰਾਅ ਰਹੇ ਹਨ। ਦੋਵਾਂ ਟੀਮਾਂ ਦਾ ਸਭ ਤੋਂ ਤਾਜ਼ਾ ਮੁਕਾਬਲਾ ਏਸ਼ੀਅਨ ਖੇਡਾਂ ਵਿੱਚ ਸੀ, ਜਿੱਥੇ ਭਾਰਤ ਨੇ ਪਾਕਿਸਤਾਨ ਨੂੰ 10-2 ਨਾਲ ਹਰਾਇਆ, ਜੋ ਕਿ ਪਾਕਿਸਤਾਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹਾਰ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly