ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪੱਤਰਕਾਰੀ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪੱਤਰਕਾਰ ਨਰਿੰਦਰ ਮਾਹੀ ਅਤੇ ਮਨਜਿੰਦਰ ਸਿੰਘ ਦਾ ਪਿੰਡ ਜੀਂਦੋਵਾਲ ਦੀ ਨਵੀਂ ਚੁਣੀ ਗਈ ਪੰਚਾਇਤ ਵਲੋਂ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਪਾਤਿਸ਼ਾਹੀ ਛੇਵੀਂ ਜੀਂਦੋਵਾਲ ਬੰਗਾ ਵਿਖੇ ਸਿਰੋਪਾਉ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਸਮੁੱਚੀ ਨਵੀਂ ਚੁਣੀ ਗਈ ਪੰਚਾਇਤ ਅਤੇ ਪਿੰਡ ਦੇ ਸਾਰੇ ਸੱਜਣਾਂ ਨੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਪਾਤਿਸ਼ਾਹੀ ਛੇਵੀਂ ਜੀਂਦੋਵਾਲ ਬੰਗਾ ਵਿਖੇ ਜਾ ਕੇ ਸ਼ੁਕਰਾਨੇ ਦੀ ਅਰਦਾਸ ਕਰਾਈ ਅਤੇ ਪਿੰਡ ਦੀ ਭਲਾਈ ਲਈ ਕੰਮ ਕਰਨ ਦੀ ਵਚਨਵੱਧਤਾ ਦੁਰਹਾਈ। ਇਸ ਮੌਕੇ ਸਰਪੰਚ ਬੀਬੀ ਸੰਤੋਸ਼ ਕੁਮਾਰੀ, ਮਨਜੀਤ ਕੌਰ, ਹਰਦੀਪ ਕੌਰ, ਕਮਲਜੀਤ ਕੌਰ ਮਨਜੀਤ ਸਿੰਘ ਲਾਲੀ, ਜਸਪ੍ਰੀਤ ਸਿੰਘ ਜੱਸਾ, ਜੋਗਾ ਸਿੰਘ, ਹਰੀ ਦਿਆਲ (ਸਾਰੇ ਪੰਚ) ਅਤੇ ਪਿੰਡ ਦੇ ਮੋਹਤਵਾਰਾਂ ਵਿੱਚੋਂ ਰਣਜੀਤ ਸਿੰਘ, ਅਮਰੀਕ ਸਿੰਘ ਲੰਬਰਦਾਰ, ਪਰਮਜੀਤ ਸਿੰਘ ਪੰਮਾ, ਲਖਬੀਰ ਸਿੰਘ, ਭਾਈ ਹਰਮੇਸ਼ ਸਿੰਘ, ਰਾਜਵਿੰਦਰ ਸਿੰਘ, ਸੋਢੀ ਸਿੰਘ, ਅਮਰਜੀਤ ਸਿੰਘ ਸੈਕਟਰੀ, ਸੰਤ ਰਾਮ, ਜੋਗਾ ਸਿੰਘ, ਹਰਜਿੰਦਰ ਸਿੰਘ ਟੋਨੀ ਆਦਿ ਪਿੰਡ ਵਾਸੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly