ਬਰਨਾਲਾ (ਸਮਾਜ ਵੀਕਲੀ) ਬੀਤੇ ਦਿਨੀਂ ਲੇਖਕ ਪਾਠਕ ਸਾਹਿਤ ਸਭਾ (ਰਜਿ.) ਬਰਨਾਲਾ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸੰਸਥਾ ਦੇ ਸੰਸਥਾਪਕ ਅਤੇ ਪ੍ਰਧਾਨ ਤੇਜਿੰਦਰ ਚੰਡਿਹੋਕ ਦੀ ਪ੍ਰਧਾਨਗੀ ਹੇਠ ਸਥਾਨਕ ਸਵ. ਮਾਤਾ ਮਨਜੀਤ ਕੌਰ ਯਾਦਗਾਰੀ ਲਾਇਬ੍ਰੇਰੀ ਵਿਖੇ ਹੋਈ। ਜਿਸ ਵਿਚ ਸਭਾ ਵੱਲੋਂ ਪਹਿਲਾਂ ਹੀ ਮਿੱਥੇ ਸਮਾਗਮ ਦੀਆਂ ਮਿਤੀਆਂ ਅਨੁਸਾਰ 6 ਜੁਲਾਈ ਨੂੰ ਹੋਣ ਵਾਲੇ ਸਮਾਗਮ ਦੀ ਰੂਪ ਰੇਖਾ ਤਿਆਰ ਕੀਤੀ ਗਈ ਜਿਸ ਵਿੱਚ ਕਵੀ ਦਰਬਾਰ ਦੇ ਆਯੋਜਨ ਦੇ ਨਾਲ ਮਾਲਵਿੰਦਰ ਸ਼ਾਇਰ ਦੇ ਗ਼ਜ਼ਲ ਸੰਗ੍ਰਹਿ ਧੁਰੋਂ ਉਪਰ ਗੋਸ਼ਟੀ ਕਰਵਾਉਣ ਦਾ ਫੈਸਲਾ ਕੀਤਾ ਗਿਆ। ਸਭਾ ਦੀ ਉੱਨਤੀ ਲਈ ਆਏ ਸੁਝਾਵਾਂ ਤੇ ਵਿਚਾਰ ਚਰਚਾ ਅਤੇ ਹੋਰ ਕਈ ਮੁੱਦਿਆਂ ਨੂੰ ਵਿਚਾਰਿਆ ਗਿਆ। ਯਾਦ ਰਹੇ ਕਿ ਸਭਾ ਵਲੋਂ ਹਰ ਸਾਲ ਦੇ ਕਰਵਾਏ ਜਾਣ ਵਾਲੇ ਸਮਾਗਮਾਂ ਸਬੰਧੀ ਸਾਲ ਦੇ ਸ਼ੁਰੂ ਤੋਂ ਹੀ ਸਮਾਗਮਾਂ ਦੀਆਂ ਮਿਤੀਆਂ ਦੀ ਘੋਸ਼ਣਾ ਕਰ ਦਿੱਤੀ ਜਾਂਦੀ ਹੈ। ਹੁਣ ਇਹ ਸਮਾਗਮ 6 ਜੁਲਾਈ ਐਤਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿਖੇ ਸਵੇਰੇ ਸਹੀ 9-30 ਵਜੇ ਕਰਵਾਇਆ ਜਾਵੇਗਾ। ਇਸ ਇਕੱਤਰਤਾ ਵਿਚ ਕਾਰਜਕਾਰਨੀ ਦੇ ਪਾਲ ਸਿੰਘ ਲਹਿਰੀ, ਪ੍ਰੋ. ਚਤਿੰਦਰ ਸਿੰਘ ਰੁਪਾਲ, ਲੇਖਕ ਮਾਲਵਿੰਦਰ ਸ਼ਾਇਰ, ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ, ਜੈਸਮੀਨ ਕੌਰ, ਸਿਮਰਜੀਤ ਕੌਰ ਬਰਾੜ ਅਤੇ ਮਨਦੀਪ ਕੁਮਾਰ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



